Punjab

ਪੰਜਾਬ ’ਚ ਪ੍ਰਸ਼ਾਂਤ ਕਿਸ਼ੋਰ ਫਾਰਮੂਲਾ ਆ ਰਿਹਾ ਪਾਰਟੀਆਂ ਨੂੰ ਰਾਸ

ਚੰਡੀਗੜ੍ਹ – ਪਿਛਲੀਆਂ ਵਿਧਾਨ ਸਭਾ ਚੋਣਾਂ ਨੂੰ ਪਾਰਟੀ ਦੀ ਬਜਾਏ ਵਿਅਕਤੀ ਅਧਾਰਤ ਬਣਾਉਣ ਦਾ ਪ੍ਰਸ਼ਾਂਤ ਕਿਸ਼ੋਰ ਦਾ ਫਾਰਮੂਲਾ ਹੁਣ ਸਾਰੀਆਂ ਰਾਜਸੀ ਪਾਰਟੀਆਂ ਨੂੰ ਰਾਸ ਆਉਣ ਲੱਗਾ ਹੈ। ਇੱਥੋਂ ਤਕ ਕਿ ਪਾਰਟੀ ਦੇ ਪ੍ਰਧਾਨ ਵੀ ਆਪਣਾ ਅਕਸ ਇੰਨਾ ਵੱਡਾ ਬਣਾਈ ਰੱਖਣਾ ਚਾਹੁੰਦੇ ਹਨ ਕਿ ਪਾਰਟੀ ਦਾ ਕੋਈ ਹੋਰ ਆਗੂ ਉਨ੍ਹਾਂ ਮੋਹਰੇ ਟਿਕ ਨਾ ਸਕੇ।ਜੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਿੱਤਾ ਜਾਵੇ ਤਾਂ ਸੂਬੇ ਵਿਚ ਸਾਰੀਆਂ ਪਾਰਟੀਆਂ ਲਗਪਗ ਇਸੇ ਫਾਰਮੂਲੇ ’ਤੇ ਚੱਲ ਰਹੀਆਂ ਹਨ। ਹੁਣ ਕਿਉਂਕਿ ਭਾਜਪਾ ਕੋਲ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਹੈ ਤੇ ਨਾ ਹੀ ਪਾਰਟੀ ਨੇ ਐਲਾਨਿਆ ਹੈ, ਇਸ ਲਈ ਪਾਰਟੀ ਨੇ ਹਾਲੇ ਇਹ ਲਾਈਨ ਨਹੀਂ ਫੜੀ ਹੈ।ਅਕਾਲੀ ਦਲ ਨੇ ਪੂਰੀ ਤਰ੍ਹਾਂ ਸੁਖਬੀਰ ਬਾਦਲ ਨੂੰ ਚਿਹਰੇ ਦੇ ਰੂਪ ਵਿਚ ਅੱਗੇ ਕੀਤਾ ਹੈ। ਪਾਰਟੀ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ। ਇਸ ਦੇ ਬਾਵਜੂਦ ਸਭ ਥਾਈਂ ਸੁਖਬੀਰ ਨੂੰ ਹੀ ਚਿਹਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਸਪਾ ਦੀ ਤਾਂ ਕੋਈ ਗੱਲ ਹੀ ਨਹੀਂ ਨਜ਼ਰ ਆ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਨੇ ਬਸਪਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਐਲਾਨ ਜ਼ਰੂਰ ਕੀਤਾ ਹੈ ਪਰ ਪ੍ਰਚਾਰ ਵਿਚ ਉਨ੍ਹਾਂ ਦੇ ਆਗੂ ਕਿਤੇ ਨਜ਼ਰ ਨਹੀਂ ਆ ਰਹੇ।ਇਹੀ ਹਾਲ ਕਾਂਗਰਸ ਦਾ ਹੈ। ਕਾਂਗਰਸ ਦੀ ਕਿਉਂਕਿ ਇਸ ਸਮੇਂ ਸਰਕਾਰ ਹੈ, ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਨਜ਼ਰੀਂ ਪੈਂਦੇ ਹਨ। ਨਾਅਰਿਆਂ ਵਿਚ ਵੀ ਉਹੀ ਹਨ। ਕਾਂਗਰਸ ਦਾ ਪ੍ਰਚਾਰ ਮੁੱਖ ਮੰਤਰੀ ਚੰਨੀ ਨੂੰ ਚਿਹਰਾ ਬਣਾ ਕੇ ਅੱਗੇ ਵਧਾਇਆ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਸਬੰਧੀ ਹੋਰਡਿੰਗਾਂ ਵਿਚ ਉਹੀ ਨਜ਼ਰ ਆ ਰਹੇ ਹਨ।ਉਥੇ, ਆਮ ਆਦਮੀ ਪਾਰਟੀ ਹਾਲੇ ਮੁੱਖ ਮੰਤਰੀ ਲਈ ਚਿਹਰਾ ਨਹੀਂ ਦੇ ਸਕੀ ਹੈ ਪਰ ਪੰਜਾਬ ਵਿਚ ਲੱਗੇ ਪੋਸਟਰਾਂ ਵਿਚ ਅਰਵਿੰਦ ਕੇਜਰੀਵਾਲ ਛਾਏ ਹਨ। ਸੂਬੇ ਵਿਚ ਪਾਰਟੀ ਦੀ ਕਮਾਨ ਭਗਵੰਤ ਮਾਨ ਦੇ ਹੱਥਾਂ ਵਿਚ ਹੈ ਤੇ ਹਰਪਾਲ ਚੀਮਾ ਵਿਰੋਧੀ ਧਿਰ ਦੇ ਨੇਤਾ ਹਨ ਪਰ ਨਾ ਤਾਂ ਉਨ੍ਹਾਂ ਦਾ ਨਾਂ ਪੋਸਟਰਾਂ ’ਤੇ ਆ ਰਿਹਾ ਹੈ ਤੇ ਨਾ ਹੀ ਵੱਡੇ ਪ੍ਰੋਗਰਾਮਾਂ ਵਿਚ।ਪ੍ਰਚਾਰ ਨੂੰ ਜੇ ਛੱਡ ਵੀ ਦਿੱਤਾ ਜਾਵੇ ਤਾਂ ਇਹੀ ਹਾਲ ਪ੍ਰੈੱਸ ਕਾਨਫਰੰਸਾਂ ਦਾ ਹੈ। ਜੇ ਸਰਕਾਰ ਨੇ ਜਾਂ ਪਾਰਟੀ ਨੇ ਕੋਈ ਵੱਡਾ ਐਲਾਨ ਕਰਨਾ ਹੋਇਆ ਤਾਂ ਪ੍ਰੈੱਸ ਕਾਨਫਰੰਸ ਵੀ ਵੱਖ-ਵੱਖ ਅੰਦਾਜ਼ ਵਿਚ ਹੁੰਦੀਆਂ ਹਨ। ਹੁਣ ਸਿਰਫ਼ ਇੱਕੋ ਕੁਰਸੀ ਲਾਈ ਜਾਂਦੀ ਹੈ ਤੇ ਸਾਰਾ ਧਿਆਨ ਉਧਰ ਹੁੰਦਾ ਹੈ।ਪਿਛਲੇ ਦਿਨੀਂ ਜਦੋਂ ਸੁਖਬੀਰ ਨੇ ਆਪਣੇ 13-ਸੂਤਰੀ ਪ੍ਰੋਗਰਾਮਾਂ ਨੂੁੰ ਲਾਂਚ ਕਰਨ ਲਈ ਪ੍ਰੈੱਸ ਕਾਨਫਰੰਸ ਕੀਤੀ ਤਾਂ ਸਿਰਫ਼ ਉਨ੍ਹਾਂ ਦੀ ਕੁਰਸੀ ਲਾਈ ਗਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫਰੰਸ ਦੌਰਾਨ ਵੀ ਸਿਰਫ਼ ਉਨ੍ਹਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦੋ ਮਹੀਨਿਆਂ ਦੇ ਪੋ੍ਗਰਾਮ ਦੇ 60 ਫ਼ੈਸਲਿਆਂ ਦੀ ਜਾਣਕਾਰੀ ਦੇਣ ਲਈ ਜਦੋਂ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਹ ਕੁਰਸੀ ’ਤੇ ਬੈਠੇ ਜਦਕਿ ਪੰਡਾਲ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਈ ਮੰਤਰੀ ਹਾਜ਼ਰ ਸਨ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor