Punjab

ਫਾਜ਼ਿਲਕਾ ਦੇ ਦੋ ਦੁਕਾਨਦਾਰਾਂ ਤੋਂ ਲਾਰੈਂਸ ਗੈਂਗ ਦੇ ਗੁਰਗਿਆਂ ਨੇ ਮੰਗੀ ਫਿਰੌਤੀ, ਨਾ ਦੇਣ ‘ਤੇ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ

ਫਾਜ਼ਿਲਕਾ – ਫ਼ਾਜ਼ਿਲਕਾ ਦੇ ਦੋ ਦੁਕਾਨਦਾਰਾਂ ਵੱਲੋਂ ਥਾਣਾ ਸਿਟੀ ਫਾਜ਼ਿਲਕਾ ‘ਚ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਫੋਨ ਕਾਲ ਆ ਰਹੀ ਹੈ ਜਿਸ ਵਿੱਚ ਉਨ੍ਹਾਂ ਕੋਲੋਂ ਦੋ-ਦੋ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਥਾਣਾ ਸਿਟੀ ਫਾਜ਼ਿਲਕਾ ਦੇ ਐਸਐਚਓ ਸਚਿਨ ਕੁਮਾਰ ਨੇ ਦੱਸਿਆ ਕੇ ਉਨ੍ਹਾਂ ਨੂੰ ਦੋ ਦੁਕਾਨਦਾਰ ਜਤਿਨ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਜੱਟੀਆਂ ਮੁਹੱਲਾ ਤੇ ਸਾਹਿਲ ਕੰਬੋਜ ਉਰਫ਼ ਲੋਕੀਂ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਾਧਾ ਸਵਾਮੀ ਕਾਲੋਨੀ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਕਿਸੇ ਅਣਜਾਣ ਨੰਬਰ ਤੋਂ ਉਨ੍ਹਾਂ ਨੂੰ ਦੋ ਵਾਰ ਕਾਲ ਆ ਚੁੱਕੀ ਹੈ ਜਿਸ ਵਿਚ ਗੱਲ ਕਰਦੇ ਹੋਏ ਉਕਤ ਵਿਅਕਤੀ ਨੇ ਆਪਣੇ-ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਾਰਕੁਨ ਦੱਸਿਆ ਹੈ ਤੇ ਉਨ੍ਹਾਂ ਕੋਲੋਂ ਦੋ ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ। ਰੁਪਏ ਦੇ ਨਾ ਦੇਣ ਦੀ ਸੂਰਤ ਵਿੱਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਐੱਸਐੱਚਓ ਸਚਿਨ ਕੁਮਾਰ ਨੇ ਦੱਸਿਆ ਜਤਿਨ ਕੁਮਾਰ ਦੀ ਜੱਟੀਆਂ ਮੁਹੱਲਾ ‘ਚ ਕਰਿਆਨੇ ਦੀ ਦੁਕਾਨ ਹੈ ਜਦਕਿ ਸਾਹਿਲ ਕੰਬੋਜ ਨੰਬਰ ਪਲੇਟਾਂ ਬਣਾਉਣ ਦਾ ਕੰਮ ਤੇ ਲੈਮੀਨੇਸ਼ਨ ਕਰਦਾ ਹੈ। ਉਨ੍ਹਾਂ ਕਿਹਾ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਇਕ ਕਾਲ ਰਿਕਾਰਡਿੰਗ ਵੀ ਦਿੱਤੀ ਗਈ ਹੈ ਜਿਸ ਤਹਿਤ ਦੁਕਾਨਦਾਰਾਂ ਦੀ ਦੁਕਾਨਾਂ ਅੱਗੇ ਪੀਸੀਆਰ ਦੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Related posts

ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਦੇ ਨਸ਼ੀਲੇ ਪਦਾਰਥ, ਨਕਦੀ ਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

editor

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ’ਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

editor

‘ਆਪ’ ਨੇ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

editor