Punjab

ਫਿਰੋਜ਼ਪੁਰ ਦੀ ਜੇਲ੍ਹ ‘ਚ ਅੱਤਿਆਚਾਰ ਦਾ ਮਾਮਲਾ ਆਇਆ ਸਾਹਮਣੇ, ਕੈਦੀ ਦੀ ਪਿੱਠ ‘ਤੇ ਲਿਖਿਆ ‘ਗੈਂਗਸਟਰ’

ਕਪੂਰਥਲਾ – ਪੰਜਾਬ ਪੁਲਿਸ ਵੱਲੋਂ ਕੈਦੀਆਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਦੋਂ ਫ਼ਿਰੋਜ਼ਪੁਰ ਜੇਲ੍ਹ ‘ਚੋਂ ਪੇਸ਼ੀ ‘ਤੇ ਆਏ ਕਪੂਰਥਲਾ ਅਦਾਲਤ ਵਿੱਚ ਕੈਦੀ ਨੇ ਜੱਜ ਅੱਗੇ ਪੇਸ਼ ਹੋ ਕੇ ਦੱਸਿਆ ਕਿ ਉਸ ਦੀ ਪਿੱਠ ‘ਤੇ ਪੁਲਿਸ ਵੱਲੋਂ ਗਰਮ ਸਿੱਖਾਂ ਨਾਲ ਗੈਂਗਸਟਰ ਲਿਖਿਆ ਹੈ।
ਇਹ ਮਾਮਲਾ ਸੁਣਨ ਤੋਂ ਬਾਅਦ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਕੈਦੀ ਤਰਸੇਮ ਸਿੰਘ ਦਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਉਹ ਆਪਣੀ ਰਿਪੋਰਟ ਤਿਆਰ ਕਰਕੇ ਅਦਾਲਤ ‘ਚ ਪੇਸ਼ ਕੀਤੀ ਜਾਵੇ। ਮਿਲੀ ਜਾਣਕਾਰੀ ਅਨੁਸਾਰ, ਕਪੂਰਥਲਾ ਢਿਲਵਾਂ ਥਾਣੇ ਵਿੱਚ 2017 ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿਚ ਮੁਲਜ਼ਮ ਤਰਸੇਮ ਸਿੰਘ ਵਾਸੀ ਢਿਲਵਾਂ ਦੇ ਖ਼ਿਲਾਫ਼ ਡਾਕਾ ਮਾਰਨ ਦੀ ਤਿਆਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਤਰਸੇਮ ਸਿੰਘ ਫ਼ਿਲਹਾਲ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor