Bollywood

ਬਾਲੀਵੁੱਡ ’ਚ ਪਹਿਲਾਂ ਸਿਰਫ਼ ਇਕ ਕੁਆਰੀ ਲੜਕੀ ਚਾਹੁੰਦੇ ਸਨ – ਮਹਿਮਾ ਚੌਧਰੀ

ਨਵੀਂ ਦਿੱਲੀ – ਅਦਾਕਾਰਾ ਮਹਿਮਾ ਚੌਧਰੀ ਭਾਵੇਂ ਹੀ ਲੰਬੇ ਸਮੇਂ ਤੋਂ ਆਨ-ਸਕਰੀਨ ਐਕਸ਼ਨ ’ਚ ਨਾ ਦਿਸ ਰਹੀ ਹੋਵੇ ਪਰ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਉਨ੍ਹਾਂ ਦੀ ਬੇਬਾਕੀ ਲਈ ਪਸੰਦ ਕਰਦੇ ਹਨ। ਦਰਅਸਲ ਮਹਿਮਾ ਆਪਣੇ ਮਨ ਦੀ ਗੱਲ ਕਰਨ ਤੋਂ ਬਿਲਕੁੱਲ ਵੀ ਨਹੀਂ ਕਤਰਾਉਂਦੀ। ਹੁਣ ਹਾਲ ਹੀ ’ਚ ਇਕ ਮਹਿਮਾ ਚੌਧਰੀ ਨੇ ਬਾਲੀਵੁੱਡ ’ਚ ਔਰਤਾਂ ਪ੍ਰਤੀ ਆ ਰਹੇ ਬਦਲਾਅ ’ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਹੁਣ ਫੀਮੇਲ ਅਦਾਕਾਰਾਵਾਂ ਪ੍ਰਤੀ ਰੁਖ਼ ਬਦਲ ਰਿਹਾ ਹੈ। ਮਹਿਮਾ ਚੌਧਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਿਲਮੀ ਇੰਡਸਟਰੀ ਹੁਣ ਇਕ ਅਜਿਹੀ ਸਥਿਤੀ ’ਚ ਆ ਰਹੀ ਹੈ, ਜਿਥੇ ਮਹਿਲਾ ਕਲਾਕਾਰ ਵੀ ਸ਼ਾਟ ਲਗਾ ਰਹੀ ਹੈ ਅਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਮਹਿਮਾ ਨੇ ਕਿਹਾ ਕਿ ਹੁਣ ਮਹਿਲਾ ਅਦਾਕਾਰਾਵਾਂ ਨੂੰ ਵੀ ਬਿਹਤਰ ਕੰਮ, ਸੈਲਰੀ, ਐਡ ਮਿਲਦੇ ਹਨ। ਹੁਣ ਫੀਮੇਲ ਐਕਟਰੈੱਸਜ਼ ਕੋਲ ਵੀ ਪਹਿਲਾਂ ਦੀ ਤੁਲਨਾ ’ਚ ਲੰਬੀ ਸ਼ੈਲਫ ਲਾਈਫ ਹੈ। ਪਹਿਲਾਂ ਦੇ ਦਿਨਾਂ ਬਾਰੇ ਗੱਲ ਕਰਦੇ ਹੋਏ ਮਹਿਮਾ ਚੌਧਰੀ ਨੇ ਕਿਹਾ ਕਿ ‘ਜਿਸ ਮਿੰਟ ਤੁਸੀਂ ਕਿਸੀ ਨੂੰ ਡੇਟ ਕਰਨਾ ਸ਼ੁਰੂ ਕਰਦੇ ਹੋ, ਲੋਕ ਤੁਹਾਨੂੰ ਠੁਕਰਾ ਦਿੰਦੇ ਹਨ ਕਿਉਂਕਿ ਉਹ ਸਿਰਫ਼ ਇਕ ਕੁਆਰੀ ਲੜਕੀ ਚਾਹੁੰਦੇ ਸਨ, ਜਿਸਨੇ ‘ਕਿਸ’ ਵੀ ਨਾ ਕੀਤੀ ਹੋਵੇ। ਜੇਕਰ ਤੁਸੀਂ ਕਿਸੇ ਨੂੰ ਡੇਟ ਕਰ ਰਹੇ ਸੀ ਤਾਂ ਉਹ ਅਜਿਹਾ ਸੀ, ‘ਓਹ…ਉਹ ਡੇਟਿੰਗ ਕਰ ਰਹੀ ਹੈ!’ ਜੇਕਰ ਤੁਸੀਂ ਸ਼ਾਦੀਸ਼ੁਦਾ ਸੀ, ਤਾਂ ਭੁੱਲ ਸਭ ਕੁਝ ਜਾਓ, ਤੁਹਾਡਾ ਕਰੀਅਰ ਖ਼ਤਮ ਹੋ ਗਿਆ ਸੀ ਅਤੇ ਜੇਕਰ ਤੁਹਾਡੇ ਬੱਚੇ ਸਨ ਤਾਂ ਇਹ ਬਿਲਕੁੱਲ ਖ਼ਤਮ ਹੋ ਗਿਆ ਸੀ।’

ਪਰ ਹੁਣ ਫਿਲਮੀ ਦੁਨੀਆ ’ਚ ਕੰਮ ਕਰ ਰਹੀਆਂ ਔਰਤਾਂ ਨੂੰ ਲੈ ਕੇ ਲੋਕਾਂ ਦੀ ਵੀ ਸੋਚ ਬਦਲੀ ਹੈ। ਦਰਸ਼ਕ ਵੀ ਹੁਣ ਔਰਤਾਂ ਨੂੰ ਵਿਭਿੰਨ ਪ੍ਰਕਾਰ ਦੀਆਂ ਭੂਮਿਕਾਵਾਂ ’ਚ ਸਵੀਕਾਰ ਕਰ ਰਹੇ ਹਨ। ਇਥੋਂ ਤਕ ਕਿ ਪਹਿਲਾਂ ਪੁਰਸ਼ ਕਲਾਕਾਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਕੁਝ ਲੁਕਾਉਂਦੇ ਸਨ। ਪਹਿਲਾਂ ਕਲਾਕਾਰਾਂ ਦੀ ਫਿਲਮ ਰਿਲੀਜ਼ ਹੋਣ ਦੇ ਕਈ ਸਾਲ ਬਾਅਦ ਪਤਾ ਚੱਲਦਾ ਸੀ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ।ਦੱਸਣਯੋਗ ਹੈ ਕਿ ਫਿਲਮ ਅਦਾਕਾਰਾ ਮਹਿਮਾ ਚੌਧਰੀ ਨੇ 1997 ’ਚ ਰਿਲੀਜ਼ ਹੋਈ ਫਿਲਮ ‘ਪਰਦੇਸ’ ਰਾਹੀਂ ਬਾਲੀਵੁੱਡ ’ਚ ਐਂਟਰੀ ਲਈ ਸੀ ਅਤੇ ਰਾਤੋ-ਰਾਤ ਸਟਾਪ ਬਣ ਗਈ। ਸੁਭਾਸ਼ ਘਈ ਦੇ ਨਿਰਦੇਸ਼ਨ ’ਚ ਬਣੀ ਇਹ ਫਿਲਮ ਸ਼ਾਹਰੁਖ ਖਾਨ ਅਤੇ ਅਪੂਰਵਾ ਅਗਨੀਹੋਤਰੀ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਕ ਵੱਡੀ ਹਿੱਟ ਮੂਵੀ ਸੀ ਅਤੇ ਫਿਲਮ ’ਚ ਮਹਿਮਾ ਚੌਧਰੀ ਦੀ ਭੂਮਿਕਾ ਕਾਫੀ ਪਸੰਦ ਕੀਤੀ ਗਈ ਸੀ। ਇਸਤੋਂ ਬਾਅਦ ਮਹਿਮਾ ਚੌਧਰੀ ਨੇ ਸਾਲ 2006 ’ਚ ਬਾਬੀ ਮੁਖਰਜੀ ਨਾਲ ਵਿਆਹ ਕੀਤਾ ਅਤੇ ਬਾਅਦ ’ਚ 2013 ’ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਜੋੜੇ ਦੀ ਇਕ ਬੇਟੀ ਹੈ, ਜਿਸਦਾ ਨਾਮ ਏਰਿਆਨਾ ਹੈ। ਮਹਿਮਾ ਚੌਧਰੀ ਸਿੰਗਲ ਮਦਰ ਹੈ ਅਤੇ ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕੀਤਾ।

Related posts

ਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ

editor

ਅਮਿਤਾਭ ਬੱਚਨ ਨੂੰ ਮਿਲਿਆ ‘ਲਤਾ ਦੀਨਾਨਾਥ ਮੰਗੇਸ਼ਕਰ’ ਐਵਾਰਡ

editor

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor