Articles

ਬ੍ਰਿਟੇਨ ਦੀ ਸੰਸਦ ‘ਚ ਪਾਸ ਹੋਇਆ ਹੋਇਆ ਸੀ ‘ਦਿ ਇੰਡੀਅਨ ਇੰਡੀਪੈਂਡੈਂਸ ਐਕਟ’

ਬ੍ਰਿਟੇਨ ਦੇ ਸ਼ਾਸਨ ਤੋਂ ਆਜ਼ਾਦ ਹੋਣ ਤੋਂ ਬਾਅਦ ਭਾਰਤ ਦਾ ਸਰੂਪ ਤੈਅ ਕਰਨ ਲਈ ਬ੍ਰਿਟੇਨ ਦੀ ਸੰਸਦ ‘ਚ 4 ਜੁਲਾਈ 1947 ਨੂੰ ‘ਦਿ ਇੰਡੀਅਨ ਇੰਡੀਪੈਂਡੈਂਸ ਐਕਟ’ ਪੇਸ਼ ਹੋਇਆ ਸੀ। ਇਸ ਬਿੱਲ ‘ਚ ਭਾਰਤ ਦੀ ਵੰਡ ਅਤੇ ਇਕ ਵੱਖਰੇ ਦੇਸ਼ ਪਾਕਿਸਤਾਨ ਦੇ ਬਣਾਏ ਜਾਣ ਦਾ ਮਤਾ ਰੱਖਿਆ ਗਿਆ ਸੀ। ਇਹ ਬਿੱਲ 18 ਜੁਲਾਈ ਨੂੰ ਪਾਸ ਹੋਇਆ। ਇਸ ਦੇ ਤਹਿਤ ਬ੍ਰਿਤਾਨਵੀ ਹਕੂਮਤ ਦੇ ਭਾਰਤ ਛੱਡਣ ਦੀ ਤਰੀਕ 15 ਅਗਸਤ 1947 ਤੈਅ ਕੀਤੀ ਸੀ।

ਇਸ ਦੇ ਤਹਿਤ ਬੰਗਾਲ ਸੂਬੇ ਦੀ ਵੰਡ ਪੂਰਬੀ ਬੰਗਾਲ ਅਤੇ ਪੱਛਮੀ ਬੰਗਾਲ ‘ਚ ਅਤੇ ਪੰਜਾਬ ਸੂਬੇ ਦੀ ਵੰਡ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ‘ਚ ਕਰ ਦਿੱਤੀ ਗਈ। ਇਸੇ ਕਾਨੂੰਨ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਤੈਅ ਕਰਨ ਲਈ ਇਕ ‘ਸਰਹੱਦ ਕਮਿਸ਼ਨ’ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਕਮਿਸ਼ਨ ਦੀ ਪ੍ਰਧਾਨਗੀ ਸਰ ਰੈੱਡਕਲਿਫ ਨੇ ਕੀਤੀ ਸੀ। ਇਸ ਲਈ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਰੈੱਡਕਲਿਫ ਲਾਈਨ ਵੀ ਕਿਹਾ ਜਾਂਦਾ ਹੈ। ‘ਦਿ ਇੰਡੀਅਨ ਇੰਡੀਪੈਂਡੈਂਸ ਐਕਟ’ ਦੇ ਤਹਿਤ ਬ੍ਰਿਟੇਨ ਦੇ ਰਾਜਾ ਨੂੰ ਭਾਰਤ ਦੇ ਸਮਰਾਟ ਦਾ ਅਹੁਦਾ ਛੱਡਣਾ ਪਿਆ ਸੀ। ਬਟਵਾਰੇ ਦੇ ਸਮੇਂ ਪਾਕਿਸਤਾਨ ‘ਚ ਲਗਭਗ 23 ਫੀਸਦੀ ਹਿੰਦੂ ਆਬਾਦੀ ਸੀ। ਬੰਗਲਾਦੇਸ਼ ਬਣਨ ਤੋਂ ਬਾਅਦ ਇਹ ਆਬਾਦੀ ਸਿਰਫ 13 ਫੀਸਦੀ ਰਹਿ ਗਈ ਸੀ।ਇਤਿਹਾਸਕਾਰਾਂ ਅਨੁਸਾਰ 1947 ‘ਚ ਦਿੱਲੀ ਆਉਣ ਵਾਲੇ ਸ਼ਰਨਾਰਥੀਆਂ ਨੂੰ ਇਕ ਜਾਇਜ਼ ਪਨਾਹ ਦਿੱਤੀ ਗਈ, ਉੱਧਰ 1955 ਤੋਂ ਬਾਅਦ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਕੁਝ ਲੇਖਕ ਅਤੇ ਸਿਆਸੀ ਮਾਹਿਰ ਮੰਨਦੇ ਹਨ ਕਿ ਬ੍ਰਿਟਿਸ਼ ਸਰਕਾਰ ਨੇ ਜੋ ਸਰਹੱਦ ਇੰਨੀ ਜ਼ਲਦਬਾਜ਼ੀ ‘ਚ ਖਿੱਚੀ, ਉਸ ਦਾ ਖਮਿਆਜ਼ਾ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਨੇ ਭੁਗਤਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਇਹ ਇਕ ਵੱਡਾ ਕਾਰਣ ਹੈ। ਕਿੱਸੇ ਤੁਸੀਂ ਕਈ ਸੁਣੇ ਹੋਣਗੇ, ਇਥੇ ਤਸਵੀਰਾਂ ਦੀ ਜ਼ੁਬਾਨੀ ਜਾਣੋ ਆਜ਼ਾਦੀ ਅਤੇ ਬਟਵਾਰੇ ਦੀ ਕਹਾਣੀ

ਪਹਿਲੀ ਲਕੀਰ 17 ਅਗਸਤ ਨੂੰ ਖਿੱਚੀ ਗਈ…

ਦੇਸ਼ ਤਾਂ 15 ਅਗਸਤ ਨੂੰ ਆਜ਼ਾਦ ਹੋ ਗਿਆ ਪਰ ਸਰਹੱਦਾਂ ਦਾ ਤੈਅ ਹੋਣਾ ਬਾਕੀ ਸੀ। 17 ਅਗਸਤ ਨੂੰ ਸਰਹੱਦਾਂ ਤੈਅ ਕੀਤੀਆਂ ਗਈਆਂ। ਉਸ ਸਮੇਂ ਦੀਆਂ ਇਹ 2 ਤਸਵੀਰਾਂ ਕਹਾਣੀ ਬਿਆਨ ਕਰਦੀਆਂ ਹਨ। ਜਾਣਕਾਰਾਂ ਅਨੁਸਾਰ ਇਹ ਤਸਵੀਰ ਵਾਹਗਾ ਬਾਰਡਰ ਦੀ ਹੈ। ਉਦੋਂ ਬਾਰਡਰ ਬਿਨਾਂ ਬੈਰੀਅਰ ਦੇ ਹੋਇਆ ਕਰਦੇ ਸਨ। ਬਾਰਡਰਸ ‘ਤੇ ਡਰੱਮ ਪੇਂਟ ਕਰਕੇ ਰੱਖੇ ਗਏ ਸਨ। ਭਾਰਤ ਅਤੇ ਪਾਕਿਸਤਾਨ ਦੇ ਭੌਗੋਲਿਕ ਹਾਲਾਤ ਅਜਿਹੇ ਸਨ ਕਿ ਸਰਹੱਦਾਂ ਤੈਅ ਕਰ ਪਾਉਣੀਆਂ ਮੁਸ਼ਕਿਲ ਕੰਮ ਸੀ ਕਿਉਂਕਿ ਵੰਡ ਤੋਂ ਪਹਿਲਾਂ ਦੇਸ਼ ‘ਚ ਮਾਰੂਸਥਲ, ਗਲੇਸ਼ੀਅਰਸ ਅਤੇ ਪਰਬਤ ਲੜੀਆਂ ਸਨ। ਅਜਿਹੇ ‘ਚ ਕੁਝ ਚੁਣਿੰਦਾ ਸਥਾਨਾਂ ‘ਤੇ ਬੋਰਡ ਲਾਏ ਗਏ ਸਨ, ਜਿਨ੍ਹਾਂ ‘ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਬਿਨਾਂ ਪਾਸਪੋਰਟ ਦੇ ਤੁਸੀਂ ਅੱਗੇ ਨਹੀਂ ਜਾ ਸਕਦੇ।

ਹੁਮਾਯੂੰ ਦਾ ਮਕਬਰਾ, ਜਿਥੇ ਰਾਤੋਂ-ਰਾਤ ਰਫਿਊਜ਼ੀ ਕੈਂਪ ਲੱਗ ਗਏ

ਇਹ ਤਸਵੀਰ ਦਿੱਲੀ ਸਥਿਤ ਹੁਮਾਯੂੰ ਦੇ ਮਕਬਰੇ ਦੇ ਬਾਹਰ ਦੀ ਹੈ, ਜਿਥੇ ਟੈਂਟ ਦਿਖਾਈ ਦੇ ਰਹੇ ਹਨ। ਪੂਰੇ ਦੇਸ਼ ਦੇ ਕਈ ਮਕਬਰਿਆਂ, ਮੰਦਿਰਾਂ ਅਤੇ ਖੁਲ੍ਹੇ ਸਥਾਨਾਂ ‘ਤੇ ਰਫਿਊਜ਼ੀ ਕੈਂਪਸ ਲਾਏ ਗਏ ਸਨ।

ਫੌਜ ਦਾ ਵੀ ਹੋਇਆ ਸੀ ਬਟਵਾਰਾ, ਰਾਬਰਟ ਲਾਕਹਾਰਟ ਬਣੇ ਭਾਰਤ ਦੇ ਪਹਿਲੇ ਆਰਮੀ ਚੀਫ

ਬ੍ਰਿਟਿਸ਼ ਰਾਜ ਖਤਮ ਹੋਣ ਤੋਂ ਬਾਅਦ ਦੇਸ਼ ਤਾਂ ਵੰਡਿਆ ਹੀ ਫੌਜ ਦਾ ਵੀ ਬਟਵਾਰਾ ਹੋ ਗਿਆ। ਇਕ ਰਿਪੋਰਟ ਦੇ ਅਨੁਸਾਰ ਲਗਭਗ 2,60,000 ਹਿੰਦੂ ਅਤੇ ਸਿੱਖ ਭਾਰਤ ਆਏ ਅਤੇ ਲਗਭਗ 1,40,000 ਮੁਸਲਿਮ ਫੌਜੀ ਪਾਕਿਸਤਾਨ ਗਏ। ਗੋਰਖਾ ਬ੍ਰਿਗੇਡ ਭਾਰਤ ਅਤੇ ਬ੍ਰਿਟੇਨ ‘ਚ ਵੰਡੀ ਗਈ। ਕਈ ਬ੍ਰਿਟਿਸ਼ ਅਧਿਕਾਰੀ ਭਾਰਤ ਹੀ ਰੁਕੇ ਤਾਂ ਕਿ ਸਾਰੇ ਇੰਤਜ਼ਾਮ ਪੂਰੇ ਹੋ ਸਕਣ, ਜਿਨ੍ਹਾਂ ‘ਚ ਜਨਰਲ ਸਰ ਰਾਬਰਟ ਲਾਕਹਾਰਟ, ਜੋ ਭਾਰਤ ਦੇ ਪਹਿਲੇ ਥਲ ਸੈਨਾ ਮੁਖੀ ਸਨ ਅਤੇ ਜਨਰਲ ਸਰ ਫ੍ਰੈਂਕ ਮੇਸਰਵੀ ਸ਼ਾਮਲ ਸਨ, ਜੋ ਕਿ ਪਾਕਿਸਤਾਨ ਦੇ ਪਹਿਲੇ ਥਲ ਸੈਨਾ ਮੁਖੀ ਬਣੇ।

ਰਫਿਊਜ਼ੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ

ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਏ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਭਾਰਤੀ ਸਰਕਾਰ ਨੇ ਚੰਗੇ ਕਦਮ ਉਠਾਏ। ਆਪਣਾ ਸਭ ਕੁਝ ਗੁਆ ਚੁੱਕੇ ਰਫਿਊਜ਼ੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਗਏ। ਹਾਲਾਂਕਿ ਸਰਕਾਰ ਇਸ ‘ਚ ਪੂਰੀ ਤਰ੍ਹਾਂ ਸਫਲ ਨਹੀਂ ਹੋਈ। ਕੁਝ ਲੋਕ ਅਜਿਹੇ ਵੀ ਰਹੇ ਜੋ ਸਰਕਾਰ ਲਈ ਸਥਾਈ ਤੌਰ ‘ਤੇ ਜ਼ਿੰਮੇਵਾਰੀ ਬਣ ਗਏ।

(ਸੋਰਸ : ਨੈਸ਼ਨਲ ਆਰਮੀ ਮਿਊਜ਼ੀਅਮ ਸਟੱਡੀ ਕੁਲੈਕਸ਼ਨ, ਸੈਂਟਰ ਆਫ ਸਾਊਥ ਏਸ਼ੀਅਨ ਸਟੱਡੀਜ਼ ਐਂਡ ਦਿ ਪਾਰਟੀਸ਼ੀਅਨ ਮਿਊਜ਼ੀਅਮ ਅੰਮ੍ਰਿਤਸਰ, ਯੂਨੀਵਰਸਿਟੀ ਆਫ ਕੈਂਬ੍ਰਿਜ)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin