India

ਬੰਗਾਲ ’ਚ ਰਾਮ ਨੌਮੀ ’ਤੇ ਭਾਜਪਾ ਨੇ ਹਿੰਸਾ ਭੜਕਾਈ: ਮਮਤਾ ਬੈਨਰਜੀ

ਕੋਲਕਾਤਾ – ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਰਾਜ ਵਿਚ ਰਾਮ ਨੌਮੀ ’ਤੇ ਆਯੋਜਤ ਪ੍ਰੋਗਰਾਮਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿੰਸਾ ਨੂੰ ਭੜਕਾਇਆ। ਉਨ੍ਹਾਂ ਦਾਅਵਾ ਕੀਤਾ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਹਿੰਸਾ “ਪੂਰਵ-ਯੋਜਨਾਬੱਧ’’ ਸੀ ਅਤੇ ਭਾਜਪਾ ’ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ।
ਪੁਲਿਸ ਨੇ ਦਸਿਆ ਕਿ ਬੁਧਵਾਰ ਸ਼ਾਮ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸ਼ਕਤੀਪੁਰ ਵਿਚ ਰਾਮ ਨੌਮੀ ਦੇ ਜਲੂਸ ਦੌਰਾਨ ਹੋਏ ਧਮਾਕੇ ’ਚ ਇਕ ਔਰਤ ਜ਼ਖ਼ਮੀ ਹੋ ਗਈ। ਰਾਏਗੰਜ ਲੋਕ ਸਭਾ ਹਲਕੇ ਵਿਚ ਇਕ ਚੋਣ ਰੈਲੀ ’ਚ ਮਮਤਾ ਨੇ ਦੋਸ਼ ਲਾਇਆ, “ਸਭ ਕੁਝ ਪਹਿਲਾਂ ਤੋਂ ਯੋਜਨਾਬੱਧ ਸੀ। ਰਾਮ ਨੌਮੀ ਤੋਂ ਇਕ ਦਿਨ ਪਹਿਲਾਂ, ਮੁਰਸ਼ਿਦਾਬਾਦ ਦੇ ਪੁਲਿਸ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਨੂੰ ਹਟਾ ਦਿਤਾ ਗਿਆ ਸੀ ਤਾਂ ਜੋ ਤੁਸੀਂ (ਭਾਜਪਾ) ਹਿੰਸਾ ਵਿਚ ਸ਼ਾਮਲ ਹੋ ਸਕੋ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨਾਲ ਜੁੜੇ ਗੁੰਡਿਆਂ ਨੇ ਜ਼ਿਲ੍ਹੇ ਵਿਚ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ।
ਬਲੂਰਘਾਟ ਵਿਚ ਇਕ ਹੋਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਾਜਪਾ ਨੂੰ ਇਕ ਅਜਿਹੀ ਪਾਰਟੀ ਦਸਿਆ ਜੋ ਹਮੇਸ਼ਾ ਧਮਕੀਆਂ ਦਿੰਦੀ ਹੈ।

Related posts

ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚੇ ਜਿਊਂਦੇ ਸੜੇ

editor

ਮੇਨਕਾ ਗਾਂਧੀ ਨੇ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

editor

ਦਿੱਲੀ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਦਹਿਸ਼ਤ

editor