Breaking News India Latest News News

ਬੰਗਾਲ ਦੇ ਪੰਜ ਜ਼ਿਲਿ੍ਹਆਂ ‘ਚ ਚੋਣਾਂ ਮਗਰੋਂ ਹਿੰਸਾ ਦੇ 50 ਫ਼ੀਸਦੀ ਮਾਮਲੇ

ਕੋਲਕਾਤਾ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਦਾਅਵਾ ਹੈ ਕਿ ਬੰਗਾਲ ‘ਚ ਚੋਣ ਹਿੰਸਾ ਦੇ 50 ਫ਼ੀਸਦੀ ਮਾਮਲੇ ਪੰਜ ਜ਼ਿਲਿ੍ਹਆਂ ‘ਚ ਦਰਜ ਹੋਏ ਹਨ। ਇਨ੍ਹਾਂ ‘ਚ ਵੀ ਬੀਰਭੂਮ ਸਿਖਰ ‘ਤੇ ਹੈ। ਸੀਬੀਆਈ ਨੇ ਕਲਕੱਤਾ ਹਾਈ ਕੋਰਟ ਦੇ ਹੁਕਮ ‘ਤੇ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ‘ਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਰੈਂਕ ਦੇ ਚਾਰ ਅਧਿਕਾਰੀ ਕੱਲ੍ਹ ਕੋਲਕਾਤਾ ਆ ਸਕਦੇ ਹਨ। ਸੂਬਾਈ ਪੁਲਿਸ ਤੋਂ ਦਸਤਾਵੇਜ਼ ਇਕੱਠੇ ਕਰਨ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਜਾਵੇਗੀ। ਹੱਤਿਆ ਤੇ ਗ਼ੈਰ ਸੁਭਾਵਿਕ ਮੌਤ ਦੇ ਹਰ ਦੋਸ਼ ‘ਚ ਵੱਖਰੇ ਤੌਰ ‘ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ, ਜਾਂਚ ਅਧਿਕਾਰੀਆਂ ਨੇ ਜ਼ਿੰਮੇਵਾਰੀ ਨਾਲ ਜਾਂਚ ਲਈ ਰਿਪੋਰਟ ਤਿਆਰ ਕੀਤੀ ਹੈ। ਇਸ ‘ਚ ਪਤਾ ਲੱਗਿਆ ਹੈ ਕਿ ਬੰਗਾਲ ‘ਚ ਚੋਣਾਂ ਬਾਅਦ ਹਿੰਸਾ ਦੇ 50 ਫ਼ੀਸਦੀ ਮਾਮਲੇ ਪੰਜ ਜ਼ਿਲਿ੍ਹਆਂ ਬੀਰਭੂਮ, ਪੂਰਬ ਬਰਧਮਾਨ, ਪੂਰਬ ਮੇਦਨੀਪੁਰ, ਦੱਖਣ 24 ਪਰਗਨਾ ਤੇ ਉੱਤਰ 24 ਪਰਗਨਾ ‘ਚ ਦਰਜ ਹੋਏ ਹਨ। ਸੀਬੀਆਈ ਨੂੰ ਬੀਰਭੂਮ ‘ਚ ਹੱਤਿਆ ਤੇ ਜਬਰ ਜਨਾਹ ਸਮੇਤ ਅੌਰਤਾਂ ਖ਼ਿਲਾਫ਼ ਅੱਤਿਆਚਾਰ ਦੀਆਂ 71 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ‘ਚ ਹੱਤਿਆ ਦੀਆਂ 43 ਤੇ ਮਹਿਲਾ ਅੱਤਿਆਚਾਰ ਦੇ 28 ਮਾਮਲੇ ਹਨ। ਦੂਜੇ ਪਾਸੇ ਸੂਬਿਆਂ ਵੱਲੋਂ ਹੱਤਿਆ ਤੇ ਅੌਰਤਾਂ ਖ਼ਿਲਾਫ਼ ਹਿੰਸਾ ਦੇ 41 ਮਾਮਲੇ ਸਾਹਮਣੇ ਆਏ ਹਨ। ਇਸ ਲਈ ਸੀਬੀਆਈ ਤੇ ਸੂਬੇ ਦੀ ਰਿਪੋਰਟ ‘ਚ ਵੱਡਾ ਫ਼ਰਕ ਹੈ। ਉੱਥੇ ਹੀ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਪਹਿਲਾਂ ਹੀ ਸੂਬੇ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਦੀ ਇਕ ਰਿਪੋਰਟ ਸੌਂਪ ਚੁੱਕਿਆ ਹੈ। ਕੋਰਟ ਦੇ ਹੁਕਮ ਤੋਂ ਬਾਅਦ ਸੀਬੀਆਈ ਨੇ ਚਾਰ ਵਿਸ਼ੇਸ਼ ਜਾਂਚ ਦਲ ਗਠਿਤ ਕੀਤੇ ਹਨ।
ਦੂਜੇ ਪਾਸੇ ਹਿੰਸਾ ਤੇ ਹਾਈ ਕੋਰਟ ਦੇ ਨਿਰਦੇਸ਼ ਖ਼ਿਲਾਫ਼ ਮਮਤਾ ਸਰਕਾ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਵੀ ਚੱਲ ਰਹੀ ਹੈ। ਸ਼ਨਿਚਰਵਾਰ ਨੂੰ ਇਸ ਮਾਮਲੇ ‘ਤੇ ਖ਼ੁਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਕੀਲਾਂ ਨਾਲ ਚਰਚਾ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਅਗਲੇ ਹਫ਼ਤੇ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾਏਗਾ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor