India

ਭਾਜਪਾ ਨੇ ਮਨਿਕੇ ਮਾਗੇ ਹਿਤੇ ਦੀ ਤਰਜ਼ ’ਤੇੇ ਲਾਂਚ ਕੀਤਾ ਗਾਣਾ

ਯੂਪੀ – ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਦੋ ਪੜਾਅ ਦੀਆਂ ਵੋਟਾਂ ਲਈ ਸੂਚੀ ਜਾਰੀ ਕਰ ਦਿੱਤੀ ਗਈ ਹੈ। ਰੈਲੀਆਂ ’ਤੇ ਪਾਬੰਦੀ ਹੈ। ਭਾਜਪਾ ਨੇ ਇਕ ਹੋਰ ਚੁਣਾਂਵੀ ਗਾਣਾ ਜਾਰੀ ਕੀਤਾ ਹੈ। ਇਹ ਗਾਣਾ ਸ਼੍ਰੀਲੰਕਾਈ ਸਿੰਗਰ ਡਿਲੋਕਾ ਡਿਸਿਲਵਾ ਦੇ ਪ੍ਰਸਿੱਧ ਗਾਣੇ‘ ਮਨਿਕੇ ਮਾਗੇ ਹਿਤੇ’ ਦੀ ਤਰਜ ’ਤੇ ਬਣਾਇਆ ਗਿਆ ਹੈ। ਗਾਣਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਗਾਣੇ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਯੂਪੀ ਸੀਐੱਮ ਯੋਗੀ ਅਦਿੱਤਆਨਾਥ ਦੀਆਂ ਉਹ ਤਸਵੀਰਾਂ ਸ਼ਾਮਲ ਹਨ ਜਿਸ ’ਚ ਪਿਛਲੇ ਕੁਝ ਦਿਨਾਂ ’ਚ ਦੋਵੇਂ ਨੇਤਾ ਇਕੱਠੇ ਨਜ਼ਰ ਆਏ ਸੀ ਤੇ ਮੋਦੀ ਨੇ ਯੋਗੀ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਸੀ। ਭਾਜਪਾ ਦੇ ਇਸ ਗਾਣੇ ਦੇ ਸ਼ੁਰੂਆਤੀ ਬੋਲ ਹਨ-‘ਸਭਸੇ ਮਨ ਕੀ ਯੇ ਭਾਸ਼ਾ, ਯਹਾਂ ਦੋ-ਦੋ ਹੈ ਆਸ਼ਾ।’ ਦੋ ਆਸ਼ਾ ਤੋਂ ਭਾਵ ਹੈ ਪ੍ਰਧਾਨਮੰਤਰੀ ਮੋਦੀ ਜੀ ਤੇ ਸੀਐੱਮ ਯੋਗੀ। ਨਾਲ ਹੀ ਗਾਣੇ ’ਚ ਰਾਮ ਮੰਦਰ, ਕਾਸ਼ੀ ਕੋਰੀਡੋਰ ਨੂੰ ਸਵਾਰਨ, ਬਿਜਲੀ ਕੁਨੈਕਸ਼ਨ ਤੇ ਦੰਗਾ ਮੁਕਤ ਪ੍ਰਦੇਸ਼ ਦੀ ਗੱਲ ਕਹੀ ਹੈ। ਗਾਣੇ ਰਾਹੀਂ ਜਨਤਾ ਤੱਕ ਇਹ ਗੱਲ ਪਹੁੰਚਾਈ ਗਈ ਹੈ ਕਿ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ। ਗਾਣੇ ਨੂੰ ਕਈ ਭਾਜਪਾ ਨੇਤਾਵਾਂ ਨੇ ਸ਼ੋਸ਼ਲ ਮੀਡੀਆ ’ਤੇ ਪ੍ਰਮੋਟ ਕੀਤਾ ਹੈ। ਯੂਪੀ ਚੋਣਾਂ ’ਚ ਭਾਜਪਾ ਨੇ ਵੋਟਰਾਂ ਨੂੰ ਗਾਣੇ ਜ਼ਰੀਏ ਲੁਭਾਉਣ ਦੀ ਖਾਸੀ ਤਿਆਰੀ ਕੀਤੀ ਹੈ। ਇਸ ਤੋਂ ਪਹਿਲਾਂ ਗੋਰਖਪੁਰ ਦੇ ਸੰਸਦ ਤੇ ਫ਼ਿਲਮੀ ਐਕਟਰ ਰਵੀ ਕਿਸ਼ਨ ਨੇ ਪਾਰਟੀ ਤੇ ਮੁੱਖਮੰਤਰੀ ਯੋਗੀ ਅਦਿੱਤਆਨਾਥ ਦੇ ਪੱਖ ’ਚ ਇਕ ਧਮਾਕੇਦਾਰ ਗਾਣਾ ਲਾਂਚ ਕੀਤਾ ਹੈ। ਇਸ ਗਾਣੇ ਦੇ ਬੋਲ ਹਨ,‘ ਯੂਪੀ ਮੇਂ ਸਭ ਭਾ,’ ਜਿਸਦਾ ਸ਼ਾਨਦਾਰ ਟੀਜ਼ਰ ਆ ਗਿਆ ਹੈ। ਇਸ ’ਚ ਰਵੀ ਕਿਸ਼ਨ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਆਨਾਥ ਦੁਆਰਾ ਕੀਤੇ ਕੰਮਾਂ ਨੂੰ ਗੀਤ ਦੁਆਰਾ ਲੋਕਾਂ ਸਾਹਮਣੇ ਪੇਸ਼ ਕਰਦੇ ਨਜ਼ਰ ਆ ਰਹੇ ਹਨ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor