International

ਭਾਰੀ ਬਰਫ਼ਬਾਰੀ ਕਾਰਨ ਇਸਤਾਂਬੁਲ ਹਵਾਈ ਅੱਡਾ ਬੰਦ

ਇਸਤਾਂਬੁਲ – ਦੱਖਣ-ਪੂਰਬੀ ਯੂਰਪ ਵਿਚ ਠੰਢ ਦਾ ਮੌਸਮ ਆਪਣੇ ਸਿਖ਼ਰ ’ਤੇ ਹੈ। ਕੜਾਕੇ ਦੀ ਠੰਢ ਤੋਂ ਹਰ ਕੋਈ ਕੰਬ ਰਿਹਾ ਹੈ। ਜਨਵਰੀ ਮਹੀਨੇ ਦੀ ਰਿਕਾਰਡ ਤੋੜ ਠੰਢ ਕਾਰਨ ਸਭ ਕੁਝ ਠੱਪ ਹੋ ਗਿਆ ਹੈ। ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂਂ ਇੱਕ ਇਸਤਾਂਬੁਲ ਹਵਾਈ ਅੱਡੇ ਨੂੰ ਭਾਰੀ ਬਰਫ਼ਬਾਰੀ ਕਾਰਨ ਬੰਦ ਕਰਨਾ ਪਿਆ। ਇੰਨਾ ਹੀ ਨਹੀਂ ਭਾਰੀ ਬਰਫ਼ਬਾਰੀ ਕਾਰਨ ਏਥਨਜ਼ ’ਚ ਸਕੂਲ ਤੇ ਟੀਕਾਕਰਨ ਕੇਂਦਰ ਵੀ ਬੰਦ ਕਰ ਦਿੱਤੇ ਗਏ। ਤੁਹਾਨੂੰ ਦੱਸ ਦੇਈਏ ਕਿ ਇਸ ਕੜਾਕੇ ਦੀ ਠੰਢ ਦਾ ਕਾਰਨ ਪੂਰਬੀ ਮੈਡੀਟੇਰੀਅਨ ’ਚ ਬਰਫ਼ੀਲੇ ਤੂਫ਼ਾਨ ਕਾਰਨ ਬਲੈਕਆਊਟ ਦੀ ਸਥਿਤੀ ਬਣ ਗਈ ਹੈ। ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਭਾਰੀ ਬਰਫ਼ਬਾਰੀ ਕਾਰਨ ਕਾਰਗੋ ਟਰਮੀਨਲ ਦੀ ਛੱਤ ਡਿੱਗ ਗਈ, ਹਾਲਾਂਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਨਾਲ ਇਸਤਾਂਬੁਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ, ਜੋ ਮੱਧ ਪੂਰਬ ਤੇ ਅਫਰੀਕਾ ਤੋਂਂ ਯੂਰਪ ਤੇ ਏਸ਼ੀਆ ਲਈ ਉਡਾਣਾਂ ਦੀ ਸੇਵਾ ਕਰਦਾ ਹੈ। ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਨੁਕੂਲ ਹਾਲਾਤ ਦੇ ਕਾਰਨ, ਹਵਾਈ ਸੁਰੱਖਿਆ ਲਈ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।’

 

ਸਰਦੀਆਂ ਦੀ ਪਹਿਲੀ ਬਰਫ਼ਬਾਰੀ ਨੇ ਇਸਤਾਂਬੁਲ ਦੇ ਲੋਕਾਂ ’ਚ ਰੋਮਾਂਚਕ ਮਾਹੌਲ ਪੈਦਾ ਕਰ ਦਿੱਤਾ ਹੈ। ਪੁਰਾਤਨ ਮਸਜਿਦ ਚੌਕ ’ਚ ਮਜ਼ੇਦਾਰ ਮਾਹੌਲ ਬਣ ਗਿਆ ਹੈ, ਜਿੱਥੇ ਬੱਚਿਆਂ ਨੇ ਬਰਫ਼ਬਾਰੀ ਵਿਚ ਖੂਬ ਮਸਤੀ ਕੀਤੀ ਉਥੇ ਹੀ ਹੋਰ ਸੈਲਾਨੀ ਵੀ ਬਰਫ਼ਬਾਰੀ ਦਾ ਆਨੰਦ ਲੈਂਦੇ ਨਜ਼ਰ ਆਏ। ਦੂਜੇ ਪਾਸੇ ਤੁਰਕੀ ਦੇ ਸਭ ਤੋਂਂ ਵੱਡੇ ਸ਼ਹਿਰ ਜਿੱਥੇ ਸੜਕਾਂ ਬਰਫ਼ ਨਾਲ ਢੱਕੀਆਂਂ ਹੋਈਆਂ ਹਨ, ਉੱਥੇ ਕੜਾਕੇ ਦੀ ਠੰਢ ਤੇ ਬਰਫ਼ਬਾਰੀ 1.6 ਕਰੋੜ ਨਿਵਾਸੀਆਂਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਕਾਰਾਂ ਇੱਕ-ਦੂਜੇ ਨਾਲ ਟਕਰਾ ਰਹੀਆਂਂ ਹਨ, ਬਰਫ਼ ਕਾਰਨ ਹਾਈਵੇਅ ਪਾਰਕਿੰਗ ਸਥਾਨਾਂ ’ਚ ਬਦਲ ਗਏ ਹਨ। ਇਸਤਾਂਬੁਲ ਦੇ ਗਵਰਨਰ ਦਫ਼ਤਰ ਨੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਰਫ਼ਬਾਰੀ ਦੇ ਪ੍ਰਕੋਪ ਕਾਰਨ ਥਰੇਸ ਤੋਂ ਸ਼ਹਿਰ ’ਚ ਦਾਖ਼ਲ ਨਹੀਂ ਹੋ ਸਕਣਗੇ। ਇਹ ਸਥਿਤੀ ਤੁਰਕੀ ਦੇ ਯੂਰਪੀ ਹਿੱਸੇ ਤਕ ਬੁਲਗਾਰੀਆ ਤੇ ਗ੍ਰੀਸ ਦੇ ਨਾਲ ਇਸਦੀ ਪੱਛਮੀ ਸਰਹੱਦ ਤਕ ਫੈਲੀ ਹੋਈ ਹੈ।

ਬਰਫ਼ਬਾਰੀ ਦੇ ਕਹਿਰ ਨੇ ਸਭ ਕੁਝ ਠੱਪ ਕਰ ਦਿੱਤਾ ਹੈ। ਸ਼ਾਪਿੰਗ ਮਾਲ ਬੰਦ ਹੋ ਗਏ ਹਨ, ਨਾਲ ਹੀ ਫੂਡ ਡਿਲੀਵਰੀ ਸੇਵਾਵਾਂ ਵੀ ਬੰਦ ਹਨ। ਬਰਫ਼ ਨਾਲ ਢੱਕੀਆਂਂ ਸੜਕਾਂ ਨੇ ਆਵਾਜਾਈ ਨੂੰ ਠੱਪ ਕਰ ਦਿੱਤਾ ਹੈ, ਜਿਸ ਨਾਲ ਸ਼ਹਿਰ ਦੀ ਮਸ਼ਹੂਰ ‘ਲਿਮਿਟ’ ਬੈਗਲ ਸਟਾਲ ਖ਼ਾਲੀ ਹੋ ਗਈ ਹੈ।

Related posts

ਅਰੁਣਾਚਲ ਪ੍ਰਦੇਸ਼ ’ਚ ਰਾਸ਼ਟਰੀ ਰਾਜਮਾਰਗ-313 ਦਾ ਹਿੱਸਾ ਢਹਿਆ

editor

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੀਜੇ ਪੁਲਾੜ ਮਿਸ਼ਨ ਲਈ ਤਿਆਰ

editor

ਕੈਨੇਡਾ ਦੀ ਮੋਸਟ ਵਾਂਟੇਡ’ਸੂਚੀ ’ਚ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ

editor