International

ਮਕਬੂਜ਼ਾ ਕਸ਼ਮੀਰ ’ਚ ਕੱਟੜਪੰਥੀਆਂ ਤੇ ਪਾਕਿ ਫ਼ੌਜ ਦੀਆਂ ਨਜ਼ਦੀਕੀਆਂ ਦਾ ਵਿਰੋਧ

ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੇ ਕਈ ਸਥਾਨਕ ਲੋਕਾਂ ਤੇ ਵਰਕਰਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਨਜ਼ਰਅੰਦਾਜ਼ ਕਰਨ ’ਤੇ ਪਾਕਿਸਤਾਨ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਨਾਲ ਹੀ ਕੱਟੜਪੰਥੀਆਂ ਤੇ ਪਾਕਿਸਤਾਨੀ ਫ਼ੌਜ ਵਿਚਾਲੇ ਨਜ਼ਦੀਕੀਆਂ ਦਾ ਵੀ ਜ਼ੋਰਦਾਰ ਵਿਰੋਧ ਕੀਤਾ। ਜਸਟ ਅਰਥ ਨਿਊਜ਼ ਮੁਤਾਬਕ ਕਸ਼ਮੀਰ ਕਲਚਰਲ ਅਕੈਡਮੀ ਦੇ ਜਨਰਲ ਡਾਇਰੈਕਟਰ ਦੇ ਤੌਰ ’ਤੇ ਪਾਕਿਸਤਾਨ ਨੇ ਇਰਫ਼ਾਨ ਅਸ਼ਰਫ ਨੂੰ ਨਿਯੁਕਤ ਕੀਤਾ। ਇਰਫ਼ਾਨ ਨੂੰ ਮਕਬੂਜ਼ਾ ਕਸ਼ਮੀਰ ’ਚ ਚੋਣਾਂ ਦੌਰਾਨ ਖੁੱਲੇਆਮ ਤਾਲਿਬਾਨੀ ਅੱਤਵਾਦੀਆਂ ਨਾਲ ਮਿਲ ਕੇ ਹਥਿਆਰ ਲੈ ਕੇ ਸਥਾਨਕ ਲੋਕਾਂ ਨੂੰ ਧਮਕਾਉਂਦੇ ਦੇਖਿਆ ਗਿਆ ਸੀ। ਇਰਫ਼ਾਨ ਅਸ਼ਰਫ ਦੇ ਪੋਸਟਰਾਂ ’ਚ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਤਸਵੀਰ ਲੱਗੀ ਸੀ ਜੋ ਪਾਕਿਸਤਾਨੀ ਫ਼ੌਜ ਤੇ ਕੱਟੜਪੰਥੀਆਂ ਦੀਆਂ ਨਜ਼ਦੀਕੀਆਂ ਨੂੰ ਜ਼ਾਹਿਰ ਕਰ ਰਹੇ ਸਨ। ਅਜਿਹੇ ਹੀ ਇਕ ਹੋਰ ਮਾਮਲੇ ’ਚ ਪਾਕਿਸਤਾਨ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸਾਬਕਾ ਸਾਥੀ ਮਜ਼ਹਰ ਸਈਦ ਨੂੰ ਓਲੇਮਾ ਤੇ ਮਾਸ਼ੇਖ ਲਈ ਰਾਖਵੀਂ ਸੀਟ ’ਤੇ ਇਮਰਾਨ ਖ਼ਾਨ ਦੀ ਪਾਰਟੀ ਨੂੰ ਚੋਣ ਲੜਨ ਲਈ ਟਿਕਟ ਦਿੱਤੀ ਗਈ ਸੀ। ਉਦੋਂ ਸਥਾਨਕ ਲੋਕਾਂ ਨੇ ਪਾਕਿਸਤਾਨ ਤੇ ਚੀਨ ਦੇ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਖ਼ਿਲਾਫ਼ ਕੌਮਾਂਤਰੀ ਭਾਈਚਾਰੇ ਤੋਂ ਮਦਦ ਮੰਗੀ ਸੀ। ਇਕ ਰਿਪੋਰਟ ਮੁਤਾਬਕ ਆਰਥਿਕ ਸੰਭਾਵਨਾਵਾਂ ਦੀ ਕਮੀ ਤੇ ਵਿਕਾਸ ਕਾਰਜਾਂ ’ਚ ਭਾਰੀ ਭ੍ਰਿਸ਼ਟਾਚਾਰ ਕਾਰਨ ਮਕਬੂਜ਼ਾ ਕਸ਼ਮੀਰ ’ਚ ਨੌਜਵਾਨਾਂ ਦਾ ਭਵਿੱਖ ਹਨੇਰੇ ’ਚ ਹੈ। ਇਸ ਸਬੰਧ ’ਚ ਯੂਨਾਈਟਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ (ਯੂਕੇਪੀਐੱਨਪੀ) ਦੇ ਸੈਂਟਰਲ ਸੈਕਟਰੀ ਤੇ ਵਿਦੇਸ਼ ਮਾਮਲਿਆਂ ਦੀ ਕਮੇਟੀ (ਬ੍ਰਸਲਜ਼ ਤੇ ਈਸਟਰਨ ਯੂਰਪ) ਦੇ ਡਾਇਰੈਕਟਰ ਨੇ ਯੂਰਪੀ ਯੂਨੀਅਨ ਦੇ ਪ੍ਰਧਾਨ ਉਰਸਲਾ ਵੋਨ ਡੇਰ ਲੇਯਨ ਨੂੰ ਪੱਤਰ ਲਿਖਿਆ ਤੇ ਮਕਬੂਜ਼ਾ ਕਸ਼ਮੀਰ ਸਰਕਾਰ ’ਚ ਕੱਟੜਪੰਥੀ ਅਨਸਰਾਂ ਦੀ ਨਿਯੁਕਤੀ ਦੀ ਸ਼ਿਕਾਇਤ ਕੀਤੀ।

Related posts

ਅਰੁਣਾਚਲ ਪ੍ਰਦੇਸ਼ ’ਚ ਰਾਸ਼ਟਰੀ ਰਾਜਮਾਰਗ-313 ਦਾ ਹਿੱਸਾ ਢਹਿਆ

editor

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੀਜੇ ਪੁਲਾੜ ਮਿਸ਼ਨ ਲਈ ਤਿਆਰ

editor

ਕੈਨੇਡਾ ਦੀ ਮੋਸਟ ਵਾਂਟੇਡ’ਸੂਚੀ ’ਚ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ

editor