Story

ਮਾੜੀ ਸੋਚ

ਲੇਖਕ: ਮੇਜਰ ਸਿੰਘ ਨਾਭਾ

ਸਾਹਮਣੇ ਪਲਾਟ ‘ਚ ਤੂਤ ਦੀ ਸੰਘਣੀ ਛਾਂ ਗਲੀ ਵਿੱਚ ਕਾਫੀ ਸਮਾਂ ਰਹਿੰਦੀ । ਪਾਲੋ ਦੀ ਮਾਂ ਮੰਜੀ ਡਾਹ ਕੇ ਕਿੰਨਾ ਕਿੰਨਾ ਚਿਰ ਬੈਠੀ ਲੰਘਦਿਆਂ ਨਾਲ ਗੱਲ੍ਹਾਂ ਮਾਰਦੀ ਰਹਿੰਦੀ। ਠੰਡੀ ਹਵਾ ਦੇ ਬੁੱਲ੍ਹੇ ਵੀ ਇਨ੍ਹਾਂ ਦਾ ਘਰ ਸਾਹਮਣੇ ਹੋਣ ਕਰਕੇ ਅੰਦਰ ਜਾਂਦੇ। ਤੂਤ ਦੇ ਪੱਤੇ ਗਲੀ ‘ਚ ਕੁਦਰਤ ਦੀ ਹੋਂਦ ਨੂੰ ਬੁਲਾਵਾ ਦਿੰਦੇ ਨਜ਼ਰ ਆਉਂਦੇ। ਪਾਲੋ ਦੇ ਪਰਿਵਾਰ ਨੇ ਕਦੇ ਗਲੀ ‘ਚ ਗਿਰਦੇ ਪੱਤਿਆਂ ਬਾਰੇ ਉਜਰ ਨਹੀਂ ਕੀਤਾ ਸੀ।ਗਰਮੀ ਦੇ ਦਿਨਾਂ ‘ਚ ਆਲਾ ਦੁਆਲੇ ਵੈਸੇ ਵੀ ਠੰਡਕ ਰਹਿੰਦੀ। ਗਲੀ ‘ਚ ਤੂਤ ਦੀ  ਛਾਂ ਹੇਠਾਂ ਪਾਲੋ ਦੇ ਰਿਸਤੇਦਾਰਾਂ ਦੀਆਂ ਗੱਡੀਆਂ ਪਲਾਟ ਦੀ ਕੰਧ ਵਾਲੇ ਪਾਸੇ ਹੀ ਖੜ੍ਹਦੀਆਂ । ਕਿਸੇ ਗਲੋਂ ਪਲਾਟ ਦੇ ਮਾਲਕ ਨਾਲ ਬੋਲਚਾਲ ਬੰਦ ਹੋ ਗਈ। ਪਾਲੋ ਹੁਣ ਲੰਘਦੇ ਕਰਦੇ ਨੂੰ ਕਹਿਣ ਲੱਗ ਪਈ, ‘ਸਾਡੇ ਤਾਂ ਅੰਦਰ ਨੇਰ੍ਹ ਪੈਂਦਾ ,ਆਹ ਪੱਤਿਆਂ ਦਾ ਅੱਡ ਗੰਦ’। ਉਂਝ ਪਾਲੋ ਨੂੰ ਦਰਖਤਾਂ ਦਾ ਸ਼ੌਕ ਵੀ ਹੈ। ਪਾਲੋ ਦਾ ਘਰ ਹੀ ਥੌੜੀ ਜਗ੍ਹਾ ‘ਚ ਬਣਿਆ ਹੋਇਆ ਸੀ ਨਹੀਂ ਤਾਂ ਉਹ ਆਪਣੇ ਘਰੇ ਕੋਈ ਨਾ ਕੋਈ ਦਰਖੱਤ ਜਰੂਰ ਲਾਉਂਦੀ। ਇੱਕ ਦਿਨ ਪਲਾਟ ਦਾ ਮਾਲਕ ਪਲਾਟ ‘ਚ ਆਇਆ ਤਾਂ ਪਾਲੋ ਦਾ ਪਤੀ ਟਹਿਲਾ ਕਹਿੰਦਾ, ‘ਮੇਰੇ ਹੱਥ ‘ਤੇ ਭਰਿੰਡ ਲੜ ਗਈ, ਤੂਤ ਪਟਾ ਦਿਉ, ਕਾਨੂੰਨ ਆ, ਰਿਹਾਇਸ਼ੀ ਇਲਾਕੇ ‘ਚ ਦਰਖਤ ਨਹੀਂ ਲਗਾ ਸਕਦੇ’। ਉਸ ਅਨਪੜ੍ਹ ਬੁੱਧੀ ਦੇ ਮਾਲਕ ਨੂੰ ਇਹ ਨਹੀਂ ਪਤਾ ਕਿ ਵਾਤਾਵਰਣ ਲਈ ਰਿਹਾਇਸ਼ੀ ਇਲਾਕੇ ‘ਚ ਹਰਿਆਵਲ ਕਿੰਨੀ ਜਰੂਰੀ ਹੈ ਜੋ ਸਰਕਾਰ ਵੱਧ ਤੋਂ ਵੱਧ ਪੌਦੇ ਲਾਉਣ ਦੀ ਗੱਲ ਕਰਦੀ ਹੈ। ਕੁਝ ਦਿਨ ਪਹਿਲਾਂ ਮੁਹੱਲੇ ‘ਚ ਟਾਵਰ ਲੱਗਣ ਲਗਿਆ ਤਾਂ ਗਲੀ ਵਾਲਿਆਂ ਨੇ ਟਾਵਰ ਰੁਕਵਾਣ ਲਈ ਉੱਚ ਅਧਿਕਾਰੀਆਂ ਨੂੰ ਮਿਲਣ ਜਾਣ ਲਈ ਕਿਹਾ ਤਾਂ ਟਹਿਲੇ ਦਾ ਟੱਬਰ ਚੁੱਪ ਹੀ ਕਰ ਗਿਆ ਗਲੀ ਵਾਲਿਆਂ ਨਾਲ ਨਹੀਂ ਖੜ੍ਹਿਆ, ਟਾਵਰ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਨ ਹੀ ਬਣ ਗਿਆ।ਹਾਲਾਂ ਕਿ ਦੋਵੇਂ ਪਹਿਲੂ ਪਰਿਵਾਰ ਲਈ ਚੰਗੇ ਨਹੀਂ ਪਰ ਮਾੜੀ ਸੋਚ ਜਰੂਰ ਕਿਰਦਾਰ ਨੂੰ ਡੇਗਦੀ ਹੈ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin