International

ਮੈਡੀਸਨ ਕੀਜ਼ ਨੇ ਪੱਛਮੀ ਅਤੇ ਦੱਖਣੀ ਓਪਨ ਟੈਨਿਸ ਟੂਰਨਾਮੈਂਟ ਵਿਚ ਵਿਸ਼ਵ ਦੀ ਨੰਬਰ ਇਕ ਸਵੀਏਤੇਕ ਨੂੰ ਹਰਾਇਆ

ਮੈਸਨ – ਅਮਰੀਕਾ ਦੀ ਮੈਡੀਸਨ ਕੀਜ਼ ਨੇ ਪੱਛਮੀ ਅਤੇ ਦੱਖਣੀ ਓਪਨ ਟੈਨਿਸ ਟੂਰਨਾਮੈਂਟ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇੰਗਾ ਸਵੀਏਤੇਕ ਨੂੰ 6-3, 6-4 ਨਾਲ ਹਰਾ ਦਿੱਤਾ ਹੈ।
ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਵੀਏਤੇਕ ਜੂਨ ਵਿਚ ਫਰੈਂਚ ਓਪਨ ਜਿੱਤਣ ਤੋਂ ਬਾਅਦ ਚਾਰ ਟੂਰਨਾਮੈਂਟਾਂ ਵਿਚ ਆਖਰੀ-16 ਤੋਂ ਅੱਗੇ ਨਹੀਂ ਵਧ ਸਕੀ। ਇਸ ਮੈਚ ਵਿਚ ਸਵੀਏਤੇਕ ਨੇ ਚਾਰ ਮੈਚ ਪੁਆਇੰਟ ਬਚਾਏ, ਪਰ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਵਿਸ਼ਵ ਰੈਂਕਿੰਗ ‘ਚ 24ਵੇਂ ਸਥਾਨ ‘ਤੇ ਕਾਬਜ਼ ਕੀਜ਼ ਨੇ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਖਿਲਾਫ ਛੇ ਮੈਚਾਂ ‘ਚ ਪਹਿਲੀ ਜਿੱਤ ਦਰਜ ਕੀਤੀ। ਹੁਣ ਉਸ ਦਾ ਸਾਹਮਣਾ ਵਿੰਬਲਡਨ ਚੈਂਪੀਅਨ ਏਲੇਨਾ ਰਿਬਾਕੀਨਾ ਨਾਲ ਹੋਵੇਗਾ, ਜਿਸ ਨੇ ਐਲੀਸਨ ਰਿਸਕੇ ਨੂੰ 6-2, 6-4 ਨਾਲ ਹਰਾਇਆ।

ਰਾਡੂਕਾਨੂ ਨੂੰ ਵੀ ਮਿਲੀ ਹਾਰ : ਪਿਛਲੀ ਯੂਐੱਸ ਓਪਨ ਚੈਂਪੀਅਨ ਅਤੇ 10ਵਾਂ ਦਰਜਾ ਪ੍ਰਰਾਪਤ ਐਮਾ ਰਾਡੂਕਾਨੂ ਨੂੰ ਜੈਸਿਕਾ ਪੇਗੁਲਾ ਨੇ 7-5, 6-4 ਨਾਲ ਮਾਤ ਦਿੱਤੀ। ਦੋ ਵਾਰ ਦੀ ਚੈਂਪੀਅਨ ਪੇਤਰਾ ਕਵਿਤੋਵਾ ਨੇ ਪੰਜਵਾਂ ਦਰਜਾ ਪ੍ਰਰਾਪਤ ਓਨਸ ਜੇਬਯੂਰ ਨੂੰ 6-1, 4-6, 6-0 ਨਾਲ ਹਰਾਇਆ।
ਮੇਦਵੇਦੇਵ ਕੁਆਰਟਰ ਫਾਈਨਲ ‘ਚ : ਪੁਰਸ਼ ਵਰਗ ਵਿਚ ਸਿਖਰਲਾ ਦਰਜਾ ਪ੍ਰਰਾਪਤ ਡੈਨਿਲ ਮੇਦਵੇਦੇਵ ਨੇ ਡੇਨਿਸ ਸ਼ਾਪੋਵਾਲੋਵ ਨੂੰ 7-5, 7-5 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ 11ਵਾਂ ਦਰਜਾ ਪ੍ਰਰਾਪਤ ਟੇਲਰ ਫਰਿਟਜ਼ ਨਾਲ ਹੋਵੇਗਾ। ਫਿ੍ਟਜ਼ ਨੇ ਛੇਵਾਂ ਦਰਜਾ ਪ੍ਰਰਾਪਤ ਆਂਦਰੇਈ ਰੁਬਲੇਵ ਨੂੰ 6-7, 6-2, 7-5 ਨਾਲ ਹਰਾਇਆ।

Related posts

ਨਿੱਝਰ ਕੇਸ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ: ਟਰੂਡੋ

editor

ਭਾਰਤੀ- ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

editor

ਜੇਲ੍ਹ ਜਾਣ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਟਰੰਪ ਨੇ ਜੱਜ ਨੂੰ ‘ਧੋਖੇਬਾਜ਼’ ਕਿਹਾ

editor