Punjab

ਮੋਹਾਲੀ ’ਚ ਬਲਾਸਟ ਦਾ ਪਹਿਲਾ ਸੀ.ਸੀ.ਟੀ.ਵੀ. ਫ਼ੁਟੇਜ ਆਇਆ ਸਾਹਮਣੇ, ਚੱਲਦੀ ਗੱਡੀ ’ਚੋਂ ਦਾਗ਼ਿਆ ਸੀ ਰਾਕਟ

ਮੋਹਾਲੀ – ਮੋਹਾਲੀ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਜਾਂਚ ਏਜੰਸੀਆਂ ਨੇ ਹਮਲੇ ਦਾ ਇੱਕ ਸੀਸੀਟੀਵੀ ਫੁਟੇਜ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਵੀਡੀਓ ਵਿਚ ਦਿੱਖ ਰਿਹਾ ਹੈ ਕਿ ਹਮਲਾਵਰਾਂ ਨੇ ਚੱਲਦੀ ਗੱਡੀ ਤੋਂ ਰਾਕੇਟ ਦਾਗਿਆ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ। 38 ਸੈਕਿੰਡ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਮੋਹਾਲੀ, ਪੰਜਾਬ ਦੇ ਸੈਕਟਰ 77 ਵਿੱਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ਵੱਲ ਆਉਂਦੀ ਦਿਖਾਈ ਦਿੰਦੀ ਹੈ। ਜਦੋਂ ਕਾਰ ਇਮਾਰਤ ਦੇ ਨੇੜੇ ਪਹੁੰਚਦੀ ਹੈ ਤਾਂ ਇੱਕ ਧਮਾਕਾ ਦੇਖਿਆ ਜਾਂਦਾ ਹੈ। ਫੋਰੈਂਸਿਕ ਮਾਹਿਰ ਵੀਡੀਓ ਦਾ ਵਿਸ਼ਲੇਸ਼ਣ ਕਰ ਰਹੇ ਹਨ। ਦੱਸ ਦੇਈਏ ਕਿ 9 ਮਈ ਦੀ ਸ਼ਾਮ ਨੂੰ ਇੱਕ ਰਾਕੇਟ-ਪ੍ਰੋਪੈਲਡ ਗ੍ਰਨੇਡ ਦਾਗਿਆ ਗਿਆ ਜੋ ਬਿਲਡਿੰਗ ਦੀ ਤੀਜੀ ਮੰਜ਼ਿਲ ਤੱਕ ਪਹੁੰਚਿਆ, ਪਰ ਵਿਸਫੋਟ ਨਹੀਂ ਹੋਇਆ, ਵਿੰਡੋਪੈਨਾਂ ਅਤੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਇਆ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿਚ 3 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਿਚੋਂ ਇੱਕ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਕੁਲਾਹ ਪਿੰਡ ਦੇ ਰਹਿਣ ਵਾਲਾ

ਨਸ਼ਾਂਤ ਸਿੰਘ ਹੈ। ਨਿਸ਼ਾਨ ਸਿੰਘ ਇਸ ਸਮੇਂ ਅੰਮ੍ਰਿਤਸਰ ਰਹਿ ਰਿਹਾ ਸੀ। ਉਸ ’ਤੇ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਸਮੇਤ ਕਈ ਕੇਸ ਦਰਜ ਹਨ। ਉਹ ਡੇਢ ਮਹੀਨਾ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਨਿਸ਼ਾਨ ਤੋਂ ਪੁੱਛਗਿਛ ਤੋਂ ਬਾਅਦ ਉਸ ਦੇ ਜੀਜੇ ਸੋਨੂੰ ਨੂੰ ਵੀ ਅੰਮ੍ਰਿਤਸਰ ਤੋਂ ਗਿ੍ਰਫਤਾਰ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਮੋਹਾਲੀ ਪੁਲਿਸ ਨੇ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਜਗਰੂਪ ਸਿੰਘ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਵੀ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ ਤੇ ਉਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਮੰਗਲਵਾਰ ਦੇਰ ਸ਼ਾਮ, ਪੰਜਾਬ ਪੁਲਿਸ ਨੇ ਪੁਰਾਣੀ ਸੋਹਾਣਾ ਰੋਡ ’ਤੇ ਇੱਕ ਪਲਾਟ ਤੋਂ ਹਮਲੇ ਵਿੱਚ ਵਰਤਿਆ ਗਿਆ ਇੱਕ ਰੂਸੀ ਰਾਕੇਟ ਲਾਂਚਰ ਬਰਾਮਦ ਕੀਤਾ, ਜੋ ਕਿ ਸਾਈਟ ਤੋਂ 1 ਕਿਲੋਮੀਟਰ ਤੋਂ ਵੀ ਘੱਟ ਦੂਰ ਹੈ।
ਸਾਡਾ ਪੁੱਤ ਨਿਰਦੋਸ਼ ਹੈ: ਨਿਸ਼ਾਨ ਸਿੰਘ ਦੇ ਮਾਪਿਆਂ ਦਾ ਦਾਅਵਾ
ਮੁਹਾਲੀ ਵਿਚਲੇ ਧਮਾਕੇ ਸਬੰਧੀ ਪੁਲੀਸ ਵੱਲੋਂ ਫੜੇ ਪੱਟੀ ਨੇੜਲੇ ਪਿੰਡ ਕੁੱਲਾ ਦੇ ਨੌਜਵਾਨ ਨਿਸ਼ਾਨ ਸਿੰਘ ਦੇ ਪਿਤਾ ਪ੍ਰਗਟ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਨਿਸ਼ਾਨ ਸਿੰਘ ਚਾਰ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਬਾਹਰ ਆਇਆ ਹੈ। ਉਹ ਇਸ ਤੋਂ ਬਾਅਦ ਪਿੰਡ ਵਿੱਚ ਰਿਹਾ। ਉਨ੍ਹਾਂ ਦੱਸਿਆ ਕਿ ਰਾਕੇਟ ਹਮਲੇ ਦੇ ਸਬੰਧ ਵਿੱਚ ਫ਼ਰੀਦਕੋਟ ਦੀ ਪੁਲੀਸ ਵੱਲੋਂ ਬੀਤੇ ਦਿਨ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਅੰਦਰੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲੀਸ ਵੱਲੋਂ ਵੀ ਪਿੰਡ ਕੁੱਲਾ ਵਿੱਚ ਉਨ੍ਹਾਂ ਦੇ ਘਰ ਅੰਦਰੋਂ ਵੀ ਛਾਣਬੀਣ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਕਿਹਾ ਕਿ ਉਨ੍ਹਾਂ ਦੇ ਲੜਕਾ ਨਿਸ਼ਾਨ ਸਿੰਘ ਨਿਰਦੋਸ਼ ਹੈ। ਪਰਿਵਾਰ ਨੇ ਇਨਸਾਫ਼ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਪਾਸੋਂ ਆਪਣੇ ਲੜਕੇ ਦੀ ਰਿਹਾਈ ਦੀ ਉਮੀਦ ਜਿਤਾਈ ਹੈ। ਵੱਖ ਵੱਖ ਥਾਣਿਆਂ ਅੰਦਰ ਨਿਸ਼ਾਨ ਸਿੰਘ ਉਪਰ ਕਈ ਅਪਰਾਧਿਕ ਮਾਮਲੇ ਦਰਜ ਹਨ। ਪਿੰਡ ਕੁੱਲਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨਿਸ਼ਾਨ ਸਿੰਘ ਆਪਣੇ ਪਰਿਵਾਰ ਅੰਦਰੋਂ ਤੀਜੇ ਨੰਬਰ ’ਤੇ ਆਉਦਾ ਹੈ ਤੇ ਉਸ ਨੇ ਅੰਮ੍ਰਿਤਸਰ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੀ ਇੱਕ ਧੀ ਹੈ।

Related posts

ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ

editor

ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।

editor

ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

editor