Sport

ਰੋਹਿਤ ਸ਼ਰਮਾ ਬਣੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ

ਨਵੀਂ ਦਿੱਲੀ – ਸ਼੍ਰੀਲੰਕਾ ਦੇ ਖਿਲਾਫ ਟੀ -20 ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਟੀਮ ਇੰਡੀਆ ਲਈ ਬਹੁਤ ਖਾਸ ਸੀ। ਇਸ ਮੈਚ ‘ ਚ ਟਾਸ ‘ ਤੇ ਆਉਂਦੇ ਹੀ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।

ਹੁਣ ਉਹ ਸਭ ਤੋਂ ਵੱਧ ਟੀ -20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਲਗਾਤਾਰ ਸਭ ਤੋਂ ਵੱਧ ਜਿੱਤਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੇ ਮਾਮਲੇ ‘ ਚ ਪਾਕਿਸਤਾਨ ਦੇ ਸ਼ੋਏਬ ਮਲਿਕ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਲੰਕਾ ਖਿਲਾਫ ਤੀਜੇ ਟੀ -20 ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਸ਼ੋਏਬ ਮਲਿਕ ਨੇ ਸਾਂਝੇ ਤੌਰ ‘ ਤੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ। ਦੋਵਾਂ ਖਿਡਾਰੀਆਂ ਦੇ ਨਾਂ 124-124 ਟੀ -20 ਅੰਤਰਰਾਸ਼ਟਰੀ ਮੈਚ ਦਰਜ ਹਨ। ਹੁਣ ਰੋਹਿਤ ਇਸ ਦੌੜ ਵਿੱਚ ਅੱਗੇ ਨਿਕਲ ਗਏ ਹਨ। ਰੋਹਿਤ ਨੇ ਹੁਣ ਤੱਕ 125 ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ।

ਇਹ ਹਨ ਟੌਪ 5 ਖਿਡਾਰੀ ਜਿਨ੍ਹਾਂ ਨੇ ਸਭ ਤੋਂ ਵੱਧ ਟੀ -20 ਅੰਤਰਰਾਸ਼ਟਰੀ ਮੈਚ ਖੇਡੇ

1. ਰੋਹਿਤ ਸ਼ਰਮਾ ( ਭਾਰਤ ): 125 ਮੈਚ

2. ਸ਼ੋਏਬ ਮਲਿਕ ( ਪਾਕਿਸਤਾਨ ): 124 ਮੈਚ

3. ਮੁਹੰਮਦ ਹਫੀਜ਼ ( ਪਾਕਿਸਤਾਨ ): 119 ਮੈਚ

4. ਇਓਨ ਮੋਰਗਨ ( ਇੰਗਲੈਂਡ ): 115 ਮੈਚ

5. ਮਹਿਮੂਦੁੱਲਾ ( ਬੰਗਲਾਦੇਸ਼ ): 113 ਮੈਚ

ਟੀਮ ਇੰਡੀਆ ਦੀ ਟੀ -20 ‘ ਚ ਇਹ ਲਗਾਤਾਰ 12 ਵੀਂ ਜਿੱਤ ਸੀ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਅਫਗਾਨਿਸਤਾਨ ਅਤੇ ਰੋਮਾਨੀਆ ਦੇ ਲਗਾਤਾਰ 12-12 ਟੀ -20 ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ ਰੋਮਾਨੀਆ ਦੀ ਟੀਮ ਕੋਲ ਅਜੇ ਵੀ ਇਸ ਰਿਕਾਰਡ ਨੂੰ ਅੱਗੇ ਲਿਜਾਣ ਦਾ ਮੌਕਾ ਹੈ ਕਿਉਂਕਿ ਉਸ ਨੇ 12 ਵੀਂ ਜਿੱਤ ਤੋਂ ਬਾਅਦ ਕੋਈ ਟੀ -20 ਮੈਚ ਨਹੀਂ ਖੇਡਿਆ ਹੈ।

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor