India

ਰੱਖਿਆ ਮੰਤਰੀ ਨੇ ਛਾਉਣੀ ਬੋਰਡ ਲਈ ਆਧੁਨਿਕ ਜਲ ਸਪਲਾਈ ਪ੍ਰਣਾਲੀ ਕੀਤੀ ਸ਼ੁਰੂ

ਨਵੀਂ ਦਿੱਲੀ – ਰੱਖਿਆ ਸੰਪਦਾ ਦਿਵਸ-2021 ਦੇ ਮੌਕੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਛਾਉਣੀ (ਕੈਂਟੋਨਮੈਂਟ) ਬੋਰਡ ’ਚ ਰਹਿਣ ਵਾਲੇ ਲੋਕਾਂ ਲਈ ਜਿਓਗ੍ਰਾਫਿਕ ਇਨਫਰਮੇਸ਼ਨ ਸਿਸਟਮ (ਜੀਆਈਐੱਸ) ਆਧਾਰਤ ਆਧੁਨਿਕ ਜਲ ਸਪਲਾਈ ਪ੍ਰਣਾਲੀ ਦੀ ਸ਼ੁਰੂਆਤ ਕੀਤੀ।ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਜੀਆਈਐੱਸ ਆਧਾਰਤ ਆਧੁਨਿਕ ਜਲ ਸਪਲਾਈ ਪ੍ਰਣਾਲੀ ਨੂੰ ਰੱਖਿਆ ਸਕੱਤਰ ਤੇ ਰੱਖਿਆ ਸੰਪਦਾ ਡਾਇਰੈਕਟਰ ਜਨਰਲ ਦੇ ਮਾਰਗਦਰਸ਼ਨ ’ਚ ਭਾਸ਼ਕਰਾਚਾਰੀਆ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨ ਐਂਡ ਜਿਓਇਨਫਰਮੇਟਿਕਸ (ਬੀਆਈਐੱਸਏਜੀ) ਨੇ ਤਿਆਰ ਕੀਤਾ ਹੈ। ਇਸ ਨਾਲ ਛਾਉਣੀ ਬੋਰਡ ’ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਲੈਣ ’ਚ ਆਸਾਨੀ ਹੋਵੇਗੀ ਤੇ ਕੁਨੈਕਸ਼ਨ ਦੇਣ ’ਚ ਤੇਜ਼ੀ ਆਏਗੀ। ਇਹ ਪ੍ਰਣਾਲੀ ਪੂਰੀ ਤਰ੍ਹਾਂ ਆਧੁਨਿਕ ਹੈ। ਆਨਲਾਈਨ ਕੁਨੈਕਸ਼ਨ ਲਈ ਅਰਜ਼ੀ ਦੇਣ ਤੋਂ ਬਾਅਦ ਜਿਵੇਂ ਹੀ ਮਨਜ਼ੂਰੀ ਮਿਲੇਗੀ, ਸਬੰਧਤ ਵਿਭਾਗ ਤੈਅ ਸਮਾਂ ਸੀਮਾ ’ਚ ਕੁਨੈਕਸ਼ਨ ਉਪਲਬਧ ਕਰਾ ਦੇਵੇਗਾ। ਪ੍ਰਣਾਲੀ ਪੂਰੀ ਤਰ੍ਹਾਂ ਇਸਤੇਮਾਲਕਰਤਾ ਲਈ ਅਨੁਕੂਲ ਤੇਦੇਸ਼ ’ਚ ਜੀਆਈਐੱਸ ਆਧਾਰਤ ਇਹ ਪਹਿਲੀ ਤਰ੍ਹਾਂ ਦੀ ਆਧੁਨਿਕ ਜਲ ਸਪਲਾਈ ਪ੍ਰਣਾਲੀ ਹੈ। ਇਹ ਘੱਟ ਤੋਂ ਘੱਟ ਸਰਕਾਰ ਤੇ ਵੱਧ ਤੋਂ ਵੱਧ ਸ਼ਾਸਨ ਦੀ ਧਾਰਨਾ ’ਤੇ ਆਧਾਰਤ ਹੈ, ਕਿਉਂਕਿ ਜਲ ਕੁਨੈਕਸ਼ਨ ਦੀ ਮਨਜ਼ੂਰੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਮਨੁੱਖੀ ਦਖਲ ਨਹੀਂ ਹੈ, ਸਾਰੀ ਮਨਜ਼ੂਰੀ ਆਨਲਾਈਨ ਹੋਵੇਗੀ। ਹਾਲੇ ਕੁਨੈਕਸ਼ਨ ਲਈ ਅਰਜ਼ੀ ਦੇਣ ’ਤੇ ਸਥਾਨਕ ਸਰਕਾਰਾਂ ਦੀ ਮਨਜ਼ੂਰੀ ’ਚ ਕਾਫ਼ੀ ਸਮਾਂ ਲੱਗਦਾ ਹੈ। ਫੀਸ ਵੀ ਆਫਲਾਈਨ ਜਮ੍ਹਾ ਕਰਾਉਣੀ ਪੈਂਦੀ ਹੈ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor