Sport

ਲੇਵਾਂਤੇ ਤੇ ਐਥਲੈਟਿਕ ਰਹੇ ਬਰਾਬਰ, ਮੈਚ ਦੌਰਾਨ ਗੋਂਜਾਲੋ ਮੇਲੇਰੋ ਤੇ ਇਨਾਕੀ ਮਾਰਟੀਨੇਜ ਨੇ ਕੀਤਾ ਇਕ ਇਕ ਗੋਲ

ਮੈਡਿ੍ਡ -ਪਿਛਲੇ 86 ਸਾਲ ਵਿਚ ਪਹਿਲੀ ਵਾਰ ਕੋਪਾ ਡੇਲ ਰੇ ਸੈਮੀਫਾਈਨਲ ਵਿਚ ਪੁੱਜੀ ਲੇਵਾਂਤੇ ਨੇ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਅਥਲੈਟਿਕ ਬਿਲਬਾਓ ਨਾਲ 1-1 ਦਾ ਡਰਾਅ ਖੇਡਿਆ। ਦੋਵੇਂ ਟੀਮਾਂ ਅਗਲੇ ਮਹੀਨੇ ਸੈਮੀਫਾਈਨਲ ਦੇ ਦੂਜੇ ਗੇੜ ਵਿਚ ਮੁੜ ਭਿੜਨਗੀਆਂ। ਲੇਵਾਂਤੇ ਪਹਿਲੀ ਵਾਰ ਫਾਈਨਲ ਵਿਚ ਪੁੱਜਣ ਦੀ ਕੋਸ਼ਿਸ਼ ਵਿਚ ਹੈ ਜਦਕਿ ਅਥਲੈਟਿਕ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪੁੱਜਣਾ ਚਾਹੁੰਦੀ ਹੈ। ਮੈਚ ਵਿਚ ਪਹਿਲਾ ਗੋਲ ਲੇਵਾਂਤੇ ਵੱਲੋਂ ਗੋਂਜਾਲੋ ਮੇਲੇਰੋ ਨੇ ਕੀਤਾ ਜੋ ਪਹਿਲੀ ਕੋਸ਼ਿਸ਼ ਵਿਚ ਖੁੰਝ ਗਏ ਪਰ ੳਨ੍ਹਾਂ ਕੋਲ ਇੰਨਾ ਸਮਾਂ ਸੀ ਕਿ ਪੈਨਲਟੀ ਸਪਾਟ ਨਾਲ ਗੇਂਦ ਨੂੰ ਨੈੱਟ ਵਿਚ ਪਹੁੰਚਾ ਸਕਣ। ਮੇਲੇਰੋ ਨੂੰ ਦੂਜੇ ਅੱਧ ਵਿਚ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਮੈਦਾਨ ਛੱਡਣਾ ਪਿਆ। ਅਥਲੈਟਿਕ ਨੂੰ ਇਨਾਕੀ ਮਾਰਟੀਨੇਜ ਨੇ 58ਵੇਂ ਮਿੰਟ ਵਿਚ ਬਰਾਬਰੀ ਦਿਵਾਈ। ਐਥਲੈਟਿਕ ਤੇ ਰੀਅਲ ਸੋਸੀਏਦਾਦ ਵਿਚਾਲੇ ਪਿਛਲੇ ਸੈਸ਼ਨ ਦਾ ਕੋਪਾ ਦਾ ਫਾਈਨਲ ਮੈਚ ਖੇਡਿਆ ਜਾਣਾ ਬਾਕੀ ਹੈ ਕਿਉਂਕਿ ਇਸ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਪ੍ਰਰੈਲ ਤਕ ਟਾਲ ਦਿੱਤਾ ਗਿਆ ਸੀ। ਅਥਲੈਟਿਕ ਨੇ ਇਸ ਸਾਲ ਦੇ ਸੈਮੀਫਾਈਨਲ ਵਿਚ ਲੇਵਾਂਤੇ ਖ਼ਿਲਾਫ਼ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਪ੍ਰਵੇਸ਼ ਕੀਤਾ ਸੀ। ਅਥਲੈਟਿਕ ਪਹਿਲਾਂ ਹੀ ਬਾਰਸੀਲੋਨਾ ਨੂੰ ਹਰਾ ਕੇ ਸਪੈਨਿਸ਼ ਸੁਪਰ ਕੱਪ ਦਾ ਫਾਈਨਲ ਜਿੱਤ ਚੁੱਕਾ ਹੈ ਜਿਸ ਦੇ ਸੈਮੀਫਾਈਨਲ ਵਿਚ ਉਸ ਨੇ ਰੀਅਲ ਮੈਡਿ੍ਡ ਨੂੰ ਹਰਾਇਆ ਸੀ।

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor