India

ਵਰੁਣ ਗਾਂਧੀ ਦੇ ਟੀਐੱਮਸੀ ’ਚ ਸ਼ਾਮਲ ਹੋਣ ਦੀ ਸੰਭਾਵਨਾ

ਕੋਲਕਾਤਾ – ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਦੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਗਲੇ ਹਫ਼ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਦਿੱਲੀ ਦੌਰੇ ਦੌਰਾਨ ਗੱਲ ਅੱਗੇ ਵੱਧ ਸਕਦੀ ਹੈ। ਸੂਤਰਾਂ ਮੁਤਾਬਕ ਜੇਡੀਐੱਸ ਤੋਂ ਬਸਪਾ ’ਚ ਸ਼ਾਮਲ ਹੋਏ ਸੰਸਦ ਮੈਂਬਰ ਦਾਨਿਸ਼ ਅਲੀ ਵੀ ਟੀਐੱਮਐੱਸ ਦਾ ਪੱਲਾ ਫੜ ਸਕਦੇ ਹਨ।

ਟੀਐੱਮਸੀ ਦੇ ਇਕ ਸੀਨੀਅਰ ਨੇਤਾ ਮੁਤਾਬਕ ਵਰੁਣ ਗਾਂਧੀ ਅਜੇ ਭਾਜਪਾ ਤੋਂ ਨਾਰਾਜ਼ ਹਨ। ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਤੇ ਉਨ੍ਹਾਂ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਰਨੀ ’ਚ ਜਗ੍ਹਾ ਨਹੀਂ ਮਿਲੀ। ਹੁਣ ਉਹ ਭਾਜਪਾ ਛੱਡਣ ’ਤੇ ਵਿਚਾਰ ਕਰ ਰਹੇ ਹਨ। ਅਜਿਹੇ ’ਚ ਉਨ੍ਹਾਂ ਨੂੰ ਇਕ ਨਵੇਂ ਰਾਜਨੀਤਿਕ ਮੰਚ ਦੀ ਜ਼ਰੂਰਤ ਪਵੇਗੀ। ਕਾਂਗਰਸ ’ਚ ਜਾਣਾ ਉਨ੍ਹਾਂ ਲਈ ਮੁਮਕਿਨ ਨਹੀਂ ਲੱਗ ਰਿਹਾ। ਅਜਿਹੇ ’ਚ ਉਹ ਟੀਐੱਮਸੀ ਦੇ ਸੰਪਰਕ ’ਚ ਹਨ। ਕਾਬਿਲੇਗੌਰ ਹੈ ਕਿ ਵਰੁਣ ਨੇ ਹਾਲ ਹੀ ’ਚ ਲਖੀਮਪੁਰ ਹਿੰਸਾ ਦੀ ਨਿੰਦਾ ਕੀਤੀ ਸੀ। ਮਹਾਤਮਾ ਗਾਂਧੀ ਦੀ ਜੈਅੰਤੀ ’ਤੇ ਨਥੂਰਾਮ ਗੋਡਸੇ ਖ਼ਿਲਾਫ਼ ਵੀ ਮੁਖਰ ਹੋਏ ਸਨ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor