Sport

ਵਿਰਾਟ ਕੋਹਲੀ ਨੂੰ ਸਟੇਡੀਅਮ ‘ਚ 100ਵਾਂ ਟੈਸਟ ਖੇਡਦੇ ਦੇਖ ਸਕਣਗੇ ਪ੍ਰਸ਼ੰਸਕ

ਚੰਡੀਗੜ੍ਹ  – ਮੋਹਾਲੀ ‘ਚ 4 ਮਾਰਚ, ਤੋਂ ਸ਼ੁਰੂ ਹੋਣ ਵਾਲੇ ਭਾਰਤ-ਸ਼੍ਰੀਲੰਕਾ ਟੈਸਟ ਮੈਚ ਦੌਰਾਨ ਸਟੇਡੀਅਮ ‘ਚ ਦਰਸ਼ਕਾਂ ਦੇ ਦਾਖਲੇ ਦੀ ਇਜਾਜਤ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, “ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ ਦੇ ਪੰਜਾਬ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਬੰਦ ਦਰਵਾਜ਼ਿਆਂ ਦੇ ਪਿੱਛੇ ਨਹੀਂ ਹੋਵੇਗਾ। ਦਰਸ਼ਕਾਂ ਨੂੰ ਮੈਦਾਨ ਵਿੱਚ ਆਉਣ ਦੀ ਇਜਾਜਤ ਦੇਣ ਦਾ ਫੈਸਲਾ ਰਾਜ ਕ੍ਰਿਕਟ ਸੰਘਾਂ ਨੇ ਲਿਆ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਪੀਸੀਏ ਦੇ ਅਹੁਦੇਦਾਰਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਕ੍ਰਿਕਟ ਪ੍ਰਸ਼ੰਸਕ ਵਿਰਾਟ ਕੋਹਲੀ ਨੂੰ ਆਪਣਾ 100ਵਾਂ ਟੈਸਟ ਮੈਚ ਖੇਡਦੇ ਦੇਖ ਸਕਣਗੇ।”

ਉਨ੍ਹਾਂ ਨੇ ਕਿਹਾ, “ਜਦੋਂ ਅਸੀਂ ਬੰਦ ਦਰਵਾਜ਼ਿਆਂ ਦੇ ਪਿੱਛੇ ਵੈਸਟਇੰਡੀਜ਼ ਸੀਰੀਜ਼ ਦੀ ਸ਼ੁਰੂਆਤ ਕੀਤੀ, ਤਾਂ ਕੋਵਿਡ-19 ਦੇ ਮਾਮਲਿਆਂ ਵਿੱਚ ਉਤਸ਼ਾਹਜਨਕ ਗਿਰਾਵਟ ਨੇ ਮੇਜ਼ਬਾਨ ਐਸੋਸੀਏਸ਼ਨਾਂ ਨੂੰ ਸਟੇਡੀਅਮ ਵਿੱਚ ਦਰਸ਼ਕਾਂ ਨੂੰ ਲਿਆਉਣ ਦੀ ਆਗਿਆ ਦਿੱਤੀ। ਰਾਜ ਦੇ ਸਿਹਤ ਅਧਿਕਾਰੀਆਂ ਦੀ ਸਲਾਹ ਦੇ ਅਧਾਰ ‘ਤੇ, ਪ੍ਰਸ਼ੰਸਕ ਕੋਲਕਾਤਾ ਅਤੇ ਧਰਮਸ਼ਾਲਾ ਵਿੱਚ ਮੈਚ ਦੇਖਣ ਦੇ ਯੋਗ ਹੋ ਸਕੇ ਸਨ, ਜਦੋਂ ਕਿ ਯੂਪੀਸੀਏ ਚ ਲਖਨਊ ਟੀ-20 ਮੈਚ ਤੋਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਕਾਰਨ ਸਟੇਡੀਅਮ ਵਿੱਚ ਕੋਈ ਦਰਸ਼ਕ ਨਹੀਂ ਸਨ। ਉਨ੍ਹਾਂ ਨੇ ਅੱਗੇ ਕਿਹਾ, ”ਮੈਂ ਵਿਰਾਟ ਕੋਹਲੀ ਦੇ 100ਵੇਂ ਟੈਸਟ ਦੀ ਉਡੀਕ ਕਰ ਰਿਹਾ ਹਾਂ ਅਤੇ ਸਾਡੇ ਚੈਂਪੀਅਨ ਕ੍ਰਿਕਟਰ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਹ ਸਾਡੇ ਪ੍ਰਸ਼ੰਸਕਾਂ ਲਈ ਇਤਿਹਾਸਕ ਪਲ ਹੈ।”

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor