India

ਵਿਸ਼ਾਲ ਆਕਾਰ ਦਾ Asteroid ਅੱਜ ਧਰਤੀ ਕੋਲੋਂਂ ਲੰਘਣ ਵਾਲਾ ਹੈ

ਨਵੀਂ ਦਿੱਲੀ – ਬ੍ਰਹਿਮੰਡ ਨੂੰ ਦੇਖਣ ਵਾਲਿਆਂਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੱਜ (ਮੰਗਲਵਾਰ, 18 ਜਨਵਰੀ 2022) ਧਰਤੀ ਦੇ ਨੇੜਿਓਂਂ ਇਕ ਵੱਡਾ ਚਟਾਨੀ ਗ੍ਰਹਿ Asteroid ਲੰਘਣ ਵਾਲਾ ਹੈ। ਹਾਲਾਂਕਿ ਵਿਗਿਆਨੀਆ ਦਾ ਕਹਿਣਾ ਹੈ ਕਿ ਇਹ ਗ੍ਰਹਿ ਧਰਤੀ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੁਰੱਖਿਅਤ ਢੰਗ ਨਾਲ ਲੰਘੇਗਾ। ਇਸ ਲਈ ਇਸ ਤੋਂ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਵਿਗਿਆਨੀਆਂਂਨੇ ਇਸ ਨੂੰ ਖ਼ਤਰਨਾਕ Asteroid ਦੀ ਸ਼੍ਰੇਣੀ ਵਿਚ ਰੱਖਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ। ਜ਼ਿਕਰਯੋਗ ਹੈ ਕਿ ਧਰਤੀ ਦੇ ਨੇੜੇ ਤੋਂ ਗੁਜ਼ਰ ਰਿਹਾ ਇਹ Asteroid ਅਮਰੀਕਾ ਦੀ ਐਂਪਾਇਰ ਸਟੇਟ ਬਿਲਡਿੰਗ ਤੋਂਂ ਲਗਭਗ 21 ਗੁਣਾਂ ਵੱਡਾ ਹੈ। ਵਿਗਿਆਨੀਆਂਂ ਨੇ ਇਸ ਗ੍ਰਹਿ ਨੂੰ Asteroid 7482 1994 PC1 ਦਾ ਨਾਂ ਦਿੱਤਾ ਹੈ। ਇਸ ਨੂੰ ਪਹਿਲੀ ਵਾਰ 1994 ਵਿਚ ਲੱਭਿਆ ਗਿਆ ਸੀ। ਇਸ ਨੂੰ ਇਸ ਦੇ ਆਕਾਰ ਤੇ ਸਾਡੇ ਗ੍ਰਹਿ ਦੇ ਮੁਕਾਬਲਤਨ ਨਜ਼ਦੀਕੀ ਉਡਾਣ ਦੇ ਕਾਰਨ ਇਕ ਸੰਭਾਵੀ ਤੌਰ ’ਤੇ ਖ਼ਤਰਨਾਕ ਗ੍ਰਹਿ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਇਸ ਐਸਟੇਰਾਇਡ ਦਾ ਆਕਾਰ, ਉਹ ਆਕਾਰ ਦਾ 1steroid ਹਰ 600,000 ਸਾਲਾਂ ਬਾਅਦ ਧਰਤੀ ਨਾਲ ਟਕਰਾਉਂਦਾ ਹੈ। ਨਾਸਾ ਦੇ ਮੁਤਾਬਕ ਇਹ ਗ੍ਰਹਿ ਅੱਜ ਸ਼ਾਮ ਕਰੀਬ 4:51 ਵਜੇ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ। ਪਿਛਲੇ 200 ਸਾਲਾਂ ਵਿਚ ਇਸ Asteroid ਦੀ ਇਹ ਸਭ ਤੋਂ ਘੱਟ ਦੂਰੀ ਹੋਵੇਗੀ। ਇਸ ਤਰ੍ਹਾਂ ਇਹ ਗ੍ਰਹਿ ਪਿਛਲੇ 200 ਸਾਲਾਂ ’ਚ ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘਣ ਵਾਲਾ ਹੈ। ਇਹ ਬਹੁਤ ਤੇਜ਼ ਰਫ਼ਤਾਰ ਨਾਲ ਧਰਤੀ ਦੇ ਨੇੜੇ ਤੋਂ ਲੰਘੇਗਾ। ਵਿਗਿਆਨੀਆਂ ਦੇ ਅਨੁਸਾਰ ਇਹ ਗ੍ਰਹਿ ਧਰਤੀ ਤੋਂ ਲਗਪਗ 1.2 ਮਿਲੀਅਨ ਮੀਲ (1.93 ਮਿਲੀਅਨ ਕਿਲੋਮੀਟਰ) ਜਾਂ ਧਰਤੀ-ਚੰਦਰਮਾ ਦੀ ਦੂਰੀ ਤੋਂਂਲਗਪਗ 5.15 ਗੁਣਾ ਲੰਘੇਗਾ। ਇਹ ਧਿਆਨ ਦੇਣ ਯੋਗ ਹੈ ਕਿ ਇਸ 1steroid ਦੀ ਖੋਜ ਪਹਿਲੀ ਵਾਰ 9 ਅਗਸਤ 1994 ਨੂੰ ਰਾਬਰਟ ਮੈਕਨਾਟ ਦੁਆਰਾ ਆਸਟ੍ਰੇਲੀਆ ਵਿਚ ਸਾਈਡਿੰਗ ਸਪਰਿੰਗ ਆਬਜ਼ਰਵੇਟਰੀ ਵਿਖੇ ਕੀਤੀ ਗਈ ਸੀ। ਇਹ ਵਿਸ਼ਾਲ ਗ੍ਰਹਿ ਲਗਭਗ 43,754 ਮੀਲ ਪ੍ਰਤੀ ਘੰਟਾ (19.56 ਕਿਲੋਮੀਟਰ ਪ੍ਰਤੀ ਸਕਿੰਟ) ਦੀ ਰਫ਼ਤਾਰ ਨਾਲ ਧਰਤੀ ਦੇ ਕੋਲੋਂਂਲੰਘੇਗਾ। ਇੰਨੀ ਦੂਰੋਂ ਇਹ ਲੰਘਦੇ ਤਾਰੇ ਵਾਂਗ ਦਿਖਾਈ ਦੇਵੇਗਾ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor