Business

ਵੈਸਟਪੈਕ ਵਿਦੇਸ਼ੀਆਂ ਲਈ ਰੀਅਲ ਅਸਟੇਟ ਸਹੂਲਤਾਂ ਬੰਦ ਕਰੇਗਾ

ਮੈਲਬੌਰਨ – ਵੈਸਟਪੈਕ ਬੈਂਕ ਅਤੇ ਇਸ ਦੁਆਰਾ ਵਿਦੇਸ਼ੀਆਂ ਨੂੰ ਰਿਹਾਇਸ਼ੀ ਸੰਪਤੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬੰਦ ਕੀਤੀਆਂ ਜਾਣਗੀਆਂ। ਆਸਟ੍ਰੇਲੀਆ ਦਾ ਇਹ ਤੀਜਾ ਬੈਂਕ ਹੈ, ਜਿਹੜਾ ਨੌਨ-ਰੈਜ਼ੀਡੈਂਟਸ, ਘਰ ਖਰੀਦਣ ਵਾਲੇ, ਜਿਸ ਵਿਚ ਵਿਦੇਸ਼ੀ ਵੀ ਸ਼ਾਮਲ ਹਨ ਨੂੰ ਮਿਲਦੀ ਸਹੂਲਤ ਬੰਦ ਕਰਨ ਜਾ ਰਿਹਾ ਹੈ। ਇਹ ਸਹੂਲਤ ਉਹਨਾਂ ਦੇ ਲਈ ਦਿੱਤੀ ਜਾਂਦੀ ਹੈ, ਜਿਹੜੇ ਆਸਟ੍ਰੇਲੀਆ ਦੇ ਵਿੱਚ ਅਸਥਾਈ ਤੌਰ ‘ਤੇ ਰਹਿੰਦੇ ਹਨ। ਇਸ ਤੋਂ ਪਹਿਲਾਂ ਏæ ਐਨæ ਜੈਡ ਅਤੇ ਕਾਮਨਵੈਲਥ ਬੈਂਕ ਵੀ ਇਹ ਸਹੂਲਤ ਵਾਪਸ ਲੈ ਚੁੱਕਾ ਹੈ। ਐਨæ ਬੀæ ਏæ ਦਾ ਕਹਿਣਾ ਹੈ ਕਿ ਤਾਜ਼ਾ ਨਿਯਮਾਂ ਦੇ ਮੁਤਾਬਕ ਰੁਜ਼ਗਾਰ ਪ੍ਰਾਪਤ, ਸਵੈ ਰੁਜ਼ਗਾਰ ਤੋਂ ਸੱਖਣੇ ਜਾਂ ਸ਼ੇਅਰ ਹੋਲਡਰਾਂ ਨੂੰ ਹੁਣ ਖੁਦ ਬੈਂਕ ਆਉਣਾ ਹੋਵੇਗਾ ਅਤੇ ਉਹਨਾਂ ਨੂੰ ਸੰਪਤੀ ਦੀ ਕੀਮਤ ਦਾ 70 ਫੀਸਦੀ ਹੀ ਮਿਲੇਗਾ। ਵੈਸਟਪੈਕ ਦੇ ਨਵੇਂ ਨਿਯਮ ਵੀ ਬਾਕੀ ਬੈਂਕਾਂ ਵਰਗੇ ਹੀ ਹਨ। 26 ਅਪ੍ਰੈਲ ਤੋਂ ਖਤਮ ਹੋਈ ਇਸ ਸਹੂਲਤ ਦੇ ਤਹਿਤ ਹੁਣ ਨੌਨ-ਰੈਜ਼ੀਡੈਂਟਸ ਜਿਸ ਕੋਲ ਕੋਈ ਲੰਮਾ ਪਰਮਿਟ ਨਹੀਂ ਹੈ, ਨੂੰ ਇਥੇ ਖੁਦ ਆਉਣਾ ਹੋਵੇਗਾ। ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪਰਮਾਨੈਂਟ ਵੀਜਾ ਹੋਲਡਰ ਜਿਹਨਾਂ ਕੋਲ ਵਿਦੇਸ਼ੀ ਆਮਦਨ ਹੈ, ਉਹਨਾਂ ਨੂੰ ਵੀ ਵੱਧ ਤੋਂ ਵੱਧ ਕੀਮਤ ਦਾ 70 ਫੀਸਦੀ ਲੋਨ ਹੀ ਮਿਲ ਸਕੇਗਾ। ਇਸ ਨਵੇਂ ਕਾਨੂੰਨ ਦੇ ਨਾਲ ਡਿਵੈਲਪਰਾਂ ਉਪਰ ਮਾਰੂ ਅਸਰ ਪਵੇਗਾ ਜੋ ਚਾਈਨੀਜ਼ ਲੋਕਾਂ ਤੋਂ ਮੋਟੀ ਕਮਾਈ ਕਰਦੇ ਰਹੇ ਹਨ।

Related posts

 ਕ੍ਰੈਡਿਟ ਕਾਰਡ ਦੀ ਵਰਤੋਂ ਕਰੋ  ਪਰ ਸਾਵਧਾਨੀ ਤੇ ਸਮਝਦਾਰੀ ਨਾਲ !

admin

ਈ-ਰੁਪਏ ਤੋਂ ਕਿਸਨੂੰ ਫਾਇਦਾ ਹੁੰਦਾ ਹੈ ?

admin

ਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ

admin