Punjab

ਪੰਜਾਬ ‘ਚ ਸਿਆਸਤਦਾਨਾਂ ਦਾ ਚੋਣ ਫੈਸ਼ਨ, ਨਵਜੋਤ ਸਿੱਧੂ ਨੂੰ ਪਠਾਨੀ ਸੂਟ ਤੇ ਚੰਨੀ ਨੂੰ ਸਪੋਰਟਸ ਬੂਟ ਪਸੰਦ

ਅੰਮ੍ਰਿਤਸਰ – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਸੂਬੇ ਟਚ ਸਿਆਸੀ ਪਾਰਾ ਚੜ੍ਹ ਗਿਆ ਹੈ ਪਰ ਕੜਾਕੇ ਦੀ ਠੰਢ ਨੇ ਆਗੂਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਜਿਹੇ ‘ਚ ਚੋਣ ਦੰਗਲ ‘ਚ ਉਤਰਨ ਲਈ ਤਿਆਰ ਬੈਠੇ ਲੀਡਰਾਂ ਨੇ ਅਜਿਹੇ ਕੱਪੜੇ ਪਹਿਨ ਲਏ ਹਨ, ਜਿਸ ਨਾਲ ਠੰਢ ਦੂਰ ਹੋ ਜਾਵੇਗੀ। ਨਾਲ ਹੀ ਜੋ ਵੋਟਰਾਂ ਨੂੰ ਲੁਭਾ ਸਕਦੇ ਹਨ। ਦੇਸੀ ਸਟਾਈਲ ‘ਚ ਦਿਖਾਈ ਦੇਣ ਲਈ, ਉਹ ਰਵਾਇਤੀ ਲੋਈ ਪਹਿਨ ਕੇ ਲੋਕਾਂ ਦੇ ਵਿਚਕਾਰ ਜਾ ਰਹੇ ਹਨ ਅਤੇ ਸਹੂਲਤ ਲਈ ਸਪੋਰਟਸ ਬੂਟ ਵੀ ਪਹਿਨ ਰਹੇ ਹਨ। ਸਿਆਸੀ ਬਿਆਨਾਂ ਤੋਂ ਇਲਾਵਾ ਲੀਡਰਾਂ ਦੇ ਕੱਪੜਿਆਂ ਦੀ ਵੀ ਲੋਕ ਚਰਚਾ ਕਰ ਰਹੇ ਹਨ।  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੱਖਰਾ ਪਹਿਰਾਵਾ ਹੈ। ਸਾਲ 2004 ਵਿਚ ਉਨ੍ਹਾਂ ਨੂੰ ਓਰੇਂਜ ਪ੍ਰਿੰਟ ਦੀ ਕਮੀਜ਼ ਤੇ ਪੈਂਟ ਬਹੁਤ ਪਸੰਦ ਆਈ। 2007 ਦੀਆਂ ਜ਼ਿਮਨੀ-ਚੋਣਾਂ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਪੈਂਟ-ਸ਼ਰਟ ਪਾਈ ਨਜ਼ਰ ਆਏ ਤੇ ਹੁਣ ਉਹ ਕਾਫੀ ਸਮੇਂ ਤੋਂ ਪਠਾਨੀ ਕੁਰਤੇ-ਪਜ਼ਾਮੇ ‘ਚ ਨਜ਼ਰ ਆ ਰਹੇ ਹਨ। ਸਕਾਰਫ਼ ਵੀ ਪੱਗ ਨਾਲ ਮੈਂਚਿੰਗ ਹੁੰਦਾ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਟਾਈਲ ਵੀ ਵੱਖਰਾ ਹੈ। ਅਕਸਰ ਵੈਸਟ ਕੋਟ ਜਾਂ ਹਾਫ ਜੈਕੇਟ ‘ਚ ਰਹਿਣ ਵਾਲੇ ਵੜਿੰਗ ਵੀ ਲੋਈ ਲਏ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਉਹ ਬਹੁਰੰਗੀ ਲੋਈ ਜ਼ਿਆਦਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦੇ ਤੌਰ ‘ਤੇ ਆਪਣੇ-ਆਪ ਨੂੰ ਸਾਦਾ ਦਿਖਾਉਂਦੇ ਹਨ। ਸਰਦੀਆਂ ‘ਚ ਉਨ੍ਹਾਂ ਨੇ ਉਹ ਲੋਈ ਪਹਿਨੀ ਹੈ ਜੋ ਪੇਂਡੂ ਖੇਤਰਾਂ ‘ਚ ਰੁਟੀਨ ਵਿਚ ਪਹਿਨੀ ਜਾਂਦੀ ਹੈ। ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਹਨ, ਉਹ ਆਪਣੇ ਆਪ ਨੂੰ ਇੱਕ ਆਮ ਪੰਜਾਬੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਖੇਡਾਂ ਲਈ ਉਹ ਬੂਟ ਪਾਏ ਨਜ਼ਰ ਆਏ।

Related posts

ਐਡਵੋਕੇਟ ਧਾਮੀ ਨੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਸਮੁੱਚੀ ਰਿਪੋਰਟ ਭੇਜੀ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

editor

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

editor