India

CBI ਨੇ ਜੁਆਇੰਟ ਡਰੱਗ ਕੰਟਰੋਲਰ ਨੂੰ ਕੀਤਾ ਗ੍ਰਿਫ਼ਤਾਰ, ਬਾਇਓਕਾਨ ਬਾਇਓਲੌਜਿਕਸ ਇੰਜੈਕਸ਼ਨ ਨੂੰ ਮਨਜ਼ੂਰੀ ਦੇਣ ਲਈ 4 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼

ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ 4 ਲੱਖ ਰੁਪਏ ਦੇ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਡਰੱਗਜ਼ ਦੇ ਸੰਯੁਕਤ ਕੰਟਰੋਲਰ ਐਸ ਈਸ਼ਵਰ ਰੈਡੀ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਅਧਿਕਾਰੀ ‘ਤੇ ਬਾਇਓਕਾਨ ਬਾਇਓਲੌਜਿਕਸ ਦੇ ਇਕ ਉਤਪਾਦ ਨੂੰ ਮਨਜ਼ੂਰੀ ਦੇਣ ਲਈ ਰਿਸ਼ਵਤ ਲੈਣ ਦਾ ਦੋਸ਼ ਹੈ। ਰਿਸ਼ਤ ਦੇ ਲੈਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਟੀਮ ਨੇ ਜਾਲ ਵਿਛਾਇਆ ਅਤੇ ਰੇਡੀ ਨੂੰ ਵਿਚੋਲੇ ਸਮੇਤ ਹਿਰਾਸਤ ਵਿਚ ਲੈ ਲਿਆ। ਵਿਚੋਲਾ ਬਾਇਓਕਾਨ ਬਾਇਓਲੌਜਿਕਸ ਦੀ ਵੱਲੋ ਰਿਸ਼ਵਤ ਦੇ ਰਿਹਾ ਸੀ। ਇਹ ਕੰਪਨੀ ਕਿਰਨ ਮਜ਼ੂਮਦਾਰ ਸ਼ਾਅ ਦੀ ਅਗਵਾਈ ਵਾਲੀ ਬਾਇਓਕਾਨ ਦੀ ਸਹਾਇਕ ਕੰਪਨੀ ਹੈ। ਇਲਜ਼ਾਮ ਹੈ ਕਿ ਰੇਡੀ ਨੇ ਇਸ ਡਾਇਬਟੀਜ਼ ਇੰਜੈਕਸ਼ਨ ਦੀ ਮਨਪਸੰਦ ਰਿਪੋਰਟ ਦੇਣ ਬਦਲੇ 9 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਇਓਕਾਨ ਦੇ ਬੁਲਾਰੇ ਨੇ ਟਿੱਪਣੀ ਲਈ SMS ਤੇ ਫ਼ੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor