Australia

ਆਸਟ੍ਰੇਲੀਆ-ਨਿਊ ਜ਼ੀਲੈਂਡ ਦੇ ਪਾਸਪੋਰਟ ਦੁਨੀਆਂ ਭਰ ਦੇ 10 ਸ਼ਕਤੀਸ਼ਾਲੀ ਪਾਸਪੋਰਟਾਂ ’ਚ ਸ਼ੁਮਾਰ

ਮੈਲਬੌਰਨ –  ਦੁਨੀਆਂ ਭਰ ਦੇ ਦੇਸ਼ਾਂ ਦੀਆਂ ਵੀਜ਼ਾ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ‘ਹੈਨਲੇ ਪਾਸਪੋਰਟ ਇੰਡੈਕਸ‘ ਨੇ ਸਾਲ 2024 ਲਈ ਪਾਸਪੋਰਟ ਦੀ ਨਵੀਂ ਦਰਜਾਬੰਦੀ ਜਾਰੀ ਕੀਤੀ ਹੈ। ਇਹ ਸੰਸਥਾ ਇੱਕ ਖਾਸ ਦੇਸ਼ ਦੇ ਪਾਸਪੋਰਟ ਨੂੰ ਸਭ ਤੋਂ ਜ਼ਿਆਦਾ ਮੁਲਕਾਂ ਵਿੱਚ ਵੀਜ਼ਾ ਮੁਕਤ ਜਾਂ ਦਾਖ਼ਲੇ ਉਪਰੰਤ ਮਿਲਣ ਵਾਲੇ ਵੀਜ਼ੇ ਦੀ ਸਹੂਲਤ ਦਾ ਮੁਲਾਂਕਣ ਕਰਕੇ ਸੂਚੀ ਤਿਆਰ ਕਰਦੀ ਹੈ। ‘ਹੈਨਲੇ ਪਾਸਪੋਰਟ ਇੰਡੈਕਸ’ ਸੰਸਥਾ ਨੇ ਇਹ ਸੂਚੀ ਕੌਮਾਂਤਰੀ ਹਵਾਬਾਜ਼ੀ ਮਹਿਕਮੇ ਵਲੋਂ ਜਾਰੀ ਕੁੱਲ 227 ਦੇਸ਼ਾਂ ਵਿੱਚ ਵੀਜ਼ਾ ਮੁਕਤ ਸਹੂਲਤ ਅਤੇ 199 ਪਾਸਪੋਰਟ ਧਾਰਕ ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਤਿਆਰ ਕੀਤੀ ਹੈ।
ਇਸ ਸੂਚੀ ਵਿੱਚ ਆਸਟ੍ਰੇਲੀਆ-ਨਿਊ ਜ਼ੀਲੈਂਡ ਨੇ ਪਿਛਲ਼ੇ ਸਾਲ ਦੀ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 6ਵਾਂ ਸਥਾਨ ਹਾਸਲ ਕੀਤਾ ਹੈ। ਇਹਨਾਂ ਮੁਲਕਾਂ ਦੇ ਨਾਗਰਿਕਾਂ ਨੂੰ ਸੈਰ ਸਪਾਟੇ ਲਈ 185 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਦਾਖ਼ਲਾ ਜਾਂ ਦਾਖ਼ਲੇ ਉਪਰੰਤ ਵੀਜ਼ਾ ਮਿਲਣ ਦੀ ਸੁਵਿਧਾ ਉਪਲੱਬਧ ਹੈ। ਪਿਛਲੇ ਕਈ ਸਾਲਾਂ ਤੋਂ ਪਹਿਲੇ ਸਥਾਨ ’ਤੇ ਕਾਬਜ਼ ਦੇਸ਼ ਜਾਪਾਨ ਦੇ ਨਾਲ ਫ਼ਰਾਂਸ, ਜਰਮਨੀ , ਇਟਲੀ, ਸਿੰਗਾਪੁਰ, ਅਤੇ ਸਪੇਨ ਨੇ ਵੀ ਪਹਿਲਾ ਸਥਾਨ ਆ ਮੱਲਿਆ ਹੈ। ਇਹਨਾਂ ਮੁਲਕਾਂ ਦੇ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਦੇ 194 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ‘ਹੈਨਲੇ ਪਾਸਪੋਰਟ ਇੰਡੈਕਸ’ ਸੰਸਥਾ ਨੇ ਮੰਨਿਆ ਹੈ ਕਿ ਏਸ਼ੀਆਈ ਦੇਸ਼ਾਂ ਦੀ ਦਰਜਾਬੰਦੀ ਵਿੱਚ ਤਬਦੀਲੀ ਵੀਜ਼ਾ ਨੀਤੀਆਂ ਵਿੱਚ ਆਏ ਬਦਲਾਅ ਕਰ ਕੇ ਹੋਈ ਹੈ। ਭਾਰਤ ਨੇ ਇਸ ਦਰਜਾਬੰਦੀ ਵਿੱਚ ਸੁਧਾਰ ਕਰਦਿਆਂ 80ਵਾਂ ਸਥਾਨ ਹਾਸਲ ਕੀਤਾ ਹੈ ਅਤੇ ਭਾਰਤੀ ਪਾਸਪੋਰਟ ’ਤੇ ਹੁਣ 62 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ। ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਨੇਪਾਲ, ਯਮਨ, ਅਫ਼ਗਾਨਿਸਤਾਨ, ਸੀਰੀਆ, ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਗਿਣੇ ਗਏ ਹਨ।

Related posts

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

editor

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor