Bollywood

ED ਅਧਿਕਾਰੀਆਂ ਵੱਲੋਂ ਐਸ਼ਵਰਿਆ ਰਾਏ ਬੱਚਨ ਤੋਂ ਪੁੱਛਗਿੱਛ ਜਾਰੀ

ਨਵੀਂ ਦਿੱਲੀ – ਪਨਾਮਾ ਪੇਪਰ ਨਾਲ ਜੁੜੇ ਮਾਮਲੇ ‘ਚ ਪੁੱਛਗਿੱਛ ਲਈ ਫਿਲਮ ਆਦਾਕਾਰਾ ਐਸ਼ਵਰਿਆ ਰਾਏ ਬੱਚਨ  ਈਡੀ ਦੇ ਦਫ਼ਤਰ ਪਹੁੰਚੀ ਹੈ। ਈਡੀ ਨੇ ਉਨ੍ਹਾਂ ਨੂੰ ਸੰਮਨ ਭੇਜ ਕੇ ਜਾਂਚਕਰਤਾਵਾਂ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ। ਦੱਸ ਦੇਈਏ ਕਿ ਪਨਾਮਾ ਪੇਪਰ ਲੀਕ ਮਾਮਲੇ ‘ਚ ਇਕ ਕੰਪਨੀ ਦੇ ਲੀਗਲ ਦਸਤਵਾਜ਼ੇ ਲੀਕ ਹੋਏ ਸਨ ਜਿਨ੍ਹਾਂ ਵਿਚੋਂ 300 ਤੋਂ ਜ਼ਿਆਦਾ ਭਾਰਤੀਆਂ ਦੇ ਨਾਂ ਸਾਹਮਣੇ ਆਏ ਸਨ। ਇਨ੍ਹਾਂ ਵਿਚ ਬੱਚਨ ਪਰਿਵਾਰ ਸਮੇਤ ਕਈ ਨਾਮੀ ਹਸਤੀਆਂ ਦੇ ਨਾਂ ਸ਼ਾਮਲ ਸਨ।ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਤੇ ਅਦਾਕਾਰ ਅਭਿਸ਼ੇਕ ਬੱਚਨ ਵੀ ਇਕ ਮਹੀਨਾ ਪਹਿਲਾਂ ਈਡੀ ਦਫ਼ਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਦੱਸ਼ ਦੇਈਏ, Panama Papers Leak ‘ਚ ਬੱਚਨ ਪਰਿਵਾਰ ਦਾ ਨਾਂ ਸਾਹਮਣੇ ਆਇਆ ਸੀ। ਕਈ ਹਸਤੀਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਜਾਂਚ ਅੱਗੇ ਵਧਾਈ ਸੀ ਤੇ ਮਨੀ ਲਾਂਡਰਿੰਗ ਦਾ ਕੇਸ ਦਾਇਰ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਸਿਲਸਿਲੇ ‘ਚ ਸਮਨ ਜਾਰੀ ਕੀਤਾ ਗਿਆ ਹੈ। ਫਿਲਹਾਲ ਐਸ਼ਵਰਿਆ ਰਾਏ ਬੱਚਨ ਜਾਂ ਬੱਚਨ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੂੰ ਵੀ ਸੰਮਨ ਭੇਜਿਆ ਜਾ ਸਕਦਾ ਹੈ।

1. ਐਸ਼ਵਰਿਆ ਰਾਏ ਬੱਚਨ : ਅਦਾਕਾਰ ਨੂੰ ਆਪਣੇ ਭਰਾ ਤੇ ਮਾਤਾ-ਪਿਤਾ ਦੇ ਨਾਲ ਐਮਿਕ ਪਾਰਟਨਰਜ਼ ਲਿਮਟਿਡ ਦੇ ਡਾਇਰੈਕਟਰ ਦੇ ਰੂਪ ‘ਚ ਸੂਚੀਬੱਧ ਕੀਤਾ ਗਿਆ ਸੀ।

2. ਅਮਿਤਾਭ ਬੱਚਨ : ਅਦਾਕਾਰ ਨੂੰ ਕਥਿਤ ਤੌਰ ‘ਤੇ ਬ੍ਰਿਟਿਸ਼ ਵਰਜੀਨੀਆ ਟਾਪੂ ਸਮੂਹ ‘ਚ ਇਕ ਕੰਪਨੀ ਤੇ ਬਹਾਮਾਸ ‘ਚ ਤਿੰਨ ‘ਚ ਡਾਇਰੈਕਟਰ ਦੇ ਰੂਪ ‘ਚ ਨਾਮਜ਼ਦ ਕੀਤਾ ਗਿਆ ਹੈ।

3. ਕੇਪੀ ਸਿੰਘ : ਪਨਾਮਾ ਪੇਪਰਜ਼ ਲੀਕ ‘ਚ ਡੀਐੱਲਐੱਫ ਦੇ ਪ੍ਰਮੋਟਰ ਦਾ ਵੀ ਨਾਂ ਆਇਆ ਸੀ।

4. ਅਜੈ ਦੇਵਗਨ: ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਵਰਜੀਨੀਆ ਆਈਲੈਂਡਜ਼ ‘ਚ 29 ਅਕਤੂਬਰ 2013 ਨੂੰ ਮੈਰੀਲੇਬੋਨ ਐਂਟਰਟੇਨਮੈਂਟ ਲਿਮਟਿਡ ਦਾ ਅਸਲ ਸ਼ੇਅਰਧਾਰਕ ਲੰਡਨ ਸਥਿਤ ਹਸਨ ਐਨ ਸਯਾਨੀ ਸੀ। ਦੇਵਗਨ ਨੇ ਕਥਿਤ ਤੌਰ ‘ਤੇ ਉਸੇ ਦਿਨ ਸਾਰੀ ਸ਼ੇਅਰਹੋਲਡਿੰਗ ਖਰੀਦ ਲਈ ਸੀ।

5. ਵਿਨੋਦ ਅਡਾਨੀ : ਇਹ ਗੌਤਮ ਅਡਾਨੀ ਦਾ ਭਰਾ ਹੈ।

6. ਸ਼ਿਸ਼ਿਰ ਕੁਮਾਰ ਬਾਜੋਰੀਆ: ਕੋਲਕਾਤਾ ਦੇ ਇਸ ਕਾਰੋਬਾਰੀ ਦਾ ਨਾਂ ਪਨਾਮਾ ਪੇਪਰਜ਼ ਲੀਕ ‘ਚ ਸਾਹਮਣੇ ਆਇਆ ਹੈ।

7. ਅਨੁਰਾਗ ਕੇਜਰੀਵਾਲ : ਇਹ 2014 ‘ਚ ਆਪਣੀ ਬਰਖਾਸਤਗੀ ਤਕ ਲੋਕ ਸੱਤਾ ਪਾਰਟੀ ਦੇ ਦਿੱਲੀ ਵਿੰਗ ਦੇ ਪ੍ਰਧਾਨ ਰਹੇ।

8. ਰਵਿੰਦਰ ਕਿਸ਼ੋਰ ਸਿਨਹਾ : ਪੈਰਾਡਾਈਜ਼ ਪੇਪਰਜ਼ ਲੀਕ ‘ਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਵਿੰਦਰ ਕਿਸ਼ੋਰ ਸਿਨਹਾ ਦਾ ਨਾਂ ਸਾਹਮਣੇ ਆਇਆ ਸੀ। ਰਿਪੋਰਟਾਂ ਅਨੁਸਾਰ ਸਿਨਹਾ ਇਕ ਘੱਟ ਗਿਣਤੀ ਸ਼ੇਅਰਧਾਰਕ ਤੇ ਐਸਆਈਐਸ ਏਸ਼ੀਆ ਪੈਸੀਫਿਕ ਹੋਲਡਿੰਗਜ਼ ਦੇ ਡਾਇਰੈਕਟਰ ਸਨ, ਜੋ 2008 ਵਿਚ ਮਾਲਟਾ ‘ਚ ਰਜਿਸਟਰਡ ਸੀ।

9. ਨਰੇਸ਼ ਗੋਇਲ : ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਦਾ ਨਾਂ ਐਚਐਸਬੀਸੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ, ਜਦੋਂਕਿ ਉਨ੍ਹਾਂ ਦੇ ਸਹਿਯੋਗੀ ਦੁਬਈ ਸਥਿਤ ਕਾਰੋਬਾਰੀ ਹਸਮੁਖ ਗਾਰਡੀ ਪਨਾਮਾ ਪੇਪਰਜ਼ ਵਿੱਚ ਸ਼ਾਮਲ ਸਨ।

10. ਜੈਅੰਤ ਸਿਨਹਾ : ਭਾਜਪਾ ਦੇ ਸੰਸਦ ਮੈਂਬਰ ਜਯੰਤ ਸਿਨਹਾ ਦਾ ਨਾਂ ਵੀ ਪੈਰਾਡਾਈਜ਼ ਪੇਪਰਜ਼ ‘ਚ ਹੈ। ਆਈਸੀਆਈਜੇ ਵੱਲੋਂ ਕੀਤੀ ਗਈ ਜਾਂਚ ਵਿੱਚ ਓਮੀਡਯਾਰ ਨੈਟਵਰਕ ਨਾਲ ਇਸ ਦੇ ਸਬੰਧ ਵਿੱਚ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ।

Related posts

ਮੇਟ ਗਾਲਾ ’ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਦਾ ਵਧਾਇਆ ਮਾਣ

editor

ਅਦਾਕਾਰਾ ਕਰੀਨਾ ਕਪੂਰ ਬਣੀ ‘ਯੂਨੀਸੇਫ ਦੀ ਰਾਸ਼ਟਰੀ ਰਾਜਦੂਤ’, ਕਿਹਾ- ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ

editor

‘‘ਮੈਂ ਗੱਡੀ ਭੇਜ ਰਿਹਾ ਹਾਂ, ਤੁਸੀਂ ਹੋਟਲ ਆ ਜਾਓ’’ ਕਪਿਲ ਸ਼ਰਮਾ ਦੀ ਭੂਆ’ ਨੇ ਖੋਲ੍ਹੀ ਡਾਇਰੈਕਟਰ ਦੀ ਪੋਲ

editor