India

ਮੌਜੂਦਾ ਵੈਕਸੀਨ ’ਚ ਮਾਮੂਲੀ ਫੇਰਬਦਲ ਨਾਲ ਮਿਲੇਗੀ ਸੁਰੱਖਿਆ

ਪੁਣੇ – ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੀ ਮੌਜੂਦਾ ਵੈਕਸੀਨ ਨੂੰ ਮਾਤ ਦੇਣ ਦੀ ਸਮਰੱਥਾ ਨੂੰ ਲੈ ਕੇ ਫੈਲੇ ਡਰ ਤੇ ਸ਼ੱਕ ਵਿਚਾਲੇਦਿੱਲੀ ਸਥਿਤ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਬਿਆਨ ਕੁਝ ਰਾਹਤ ਦੇਣ ਵਾਲਾ ਹੈ। ਡਾ. ਗੁਲੇਰੀਆ ਦਾ ਕਹਿਣਾ ਹੈ ਕਿ ਮੌਜੂਦਾ ਵੈਕਸੀਨ ’ਚ ਮਾਮੂਲੀ ਫੇਰਬਦਲ ਕਰ ਕੇ ਉਸਨੂੰ ਨਵੇਂ ਵੇਰੀਐਂਟ ਦੇ ਖਿਲਾਫ਼ ਕਾਰਗਰ ਬਣਾਇਆ ਜਾ ਸਕਦਾ ਹੈ। ਇੱਥੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਜਿੱਥੋਂ ਤਕ ਓਮੀਕ੍ਰੋਨ ਦੀ ਗੰਭੀਰਤਾ ਦਾ ਸਵਾਲ ਹੈ, ਤਾਂ ਇਸ ਨੂੰ ਲੈ ਕੇ ਅਗਲੇ ਕੁਝ ਹਫ਼ਤੇ ਬਹੁਤ ਅਹਿਮ ਹਨ। ਨਵੇਂ ਅੰਕੜਿਆਂ ਤੋਂ ਹੀ ਪਤਾ ਲੱਗ ਸਕੇਗਾ ਕਿ ਇਹ ਕਿੰਨਾ ਗੰਭੀਰ ਇਨਫੈਕਸ਼ਨ ਫੈਲਾਉਂਦਾ ਹੈ।ਡਾ. ਗੁਲੇਰੀਆ ਨੇ ਕਿਹਾ, ਹਾਲਾਂਕਿ ਇਹ ਕੋਰੋਨਾ ਦਾ ਨਵਾਂ ਵੇਰੀਐਂਟ ਹੈ, ਪਰ ਉਮੀਦ ਦੀ ਕਿਰਨ ਇਹ ਹੈ ਕਿ ਇਹ ਹਲਕਾ ਇਨਫੈਕਸ਼ਨ ਕਰ ਰਿਹਾ ਹੈ ਤੇ ਜਿੱਥੋਂ ਤਕ ਵੈਕਸੀਨ ਦੀ ਗੱਲ ਹੈ ਤਾਂ ਇਸ ਤੋਂ ਸਾਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਮੌਜੂਦਾ ਵੈਕਸੀਨ ’ਚ ਫੇਰਬਦਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਧਿਆਨ ’ਚ ਰੱਖਣਾ ਪਵੇਗਾ ਕਿ ਸਾਡੇ ਕੋਲ ਨਵੀਂ ਪੀੜ੍ਹੀ ਦੀ ਟੀਕੇ ਹੋਣਗੇ। ਮੌਜੂਦਾ ਵੈਕਸੀਨ ਅਸਰਦਾਰ ਹੈ ਪਰ ਨਵੇਂ ਵੇਰੀਐਂਟ ਦੇ ਖਿਲਾਫ਼ ਇਨ੍ਹਾਂ ਦੀ ਪ੍ਰਤੀਰੱਖਿਆ ਘੱਟ ਹੋ ਸਕਦੀ ਹੈ। ਪਰ, ਇਨ੍ਹਾਂ ’ਚ ਮਾਮੂਲੀ ਫੇਰਬਦਲ ਕਰ ਕੇ ਇਸ ਵਾਇਰਸ ਦੇ ਨਵੇਂ ਵੇਰੀਐਂਟ ਦੇ ਖਿਲਾਫ਼ ਪ੍ਰਤੀਰੱਖਿਆ ਹਾਸਲ ਕੀਤੀ ਜਾ ਸਕਦੀ ਹੈ।ਏਮਜ਼ ਦੇ ਡਾਇਰੈਕਟਰ ਡਾ. ਵੀਐੱਸ ਪ੍ਰਯਾਗ ਮੈਮੋਰੀਅਲ ਆਰੇਸ਼ਨ 2021 ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਨੂੰ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਆ ਵਲੋਂ ਕਰਵਾਇਆ ਗਿਆ ਸੀ।ਡਾ. ਗੁਲੇਰੀਆ ਨੇ ਕਿਹਾ ਕਿ ਹਰ ਸਾਲ ਨਵੀਂ ਇੰਫਲੂਏਂਜ਼ਾ ਵੈਕਸੀਨ ਦਾ ਉਤਪਾਦਨ ਦਿਖਾਉਂਦਾ ਹੈ ਕਿ ਵਾਇਰਲ ’ਚ ਬਦਲਾਅ ਦੇ ਲਿਹਾਜ ਨਾਲ ਬਣਾਏ ਰੱਖਣ ਲਈ ਮੌਜੂਦਾ ਵੈਕਸੀਨ ਨੂੰ ਹੀ ਅਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਈਵੈਲੇਂਟ ਕੋਰੋਨਾ ਵੈਕਸੀਨ ਵਿਕਸਤ ਕਰਨ ’ਤੇ ਵਿਗਿਆਨੀ ਕੰਮ ਕਰ ਰਹੇ ਹਨ। ਵਾਈਵੈਲੇਂਟ ਵੈਕਸੀਨ ਉਹ ਹੁੰਦੀ ਹੈ ਜਿਹੜੀ ਵੱਖ-ਵੱਖ ਐਂਟੀਜਨ ਖ਼ਿਲਾਫ਼ ਪ੍ਰਤੀ-ਰੱਖਿਆ ਦਿੰਦੀ ਹੈ। ਇਸ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੰਨ ਲਓ ਕਿ ਡੈਲਟਾ ਵੇਰੀਐਂਟ ਤੇ ਵੀਟਾ ਵੇਰੀਐਂਟ ਨੂੰ ਇਕ ਵੈਕਸੀਨ ’ਚ ਮਿਲਾ ਦਿੱਤਾ ਜਾਂਦਾ ਹੈ ਜਿਹੜਾ ਇਕ ਵਾਈਵੈਲੇਂਟ ਵੈਕਸੀਨ ਬਣਾਉਂਦੀ ਹੈ।

Related posts

ਭਾਜਪਾ ਤੇ ‘ਇੰਡੀਆ’ ਗੱਠਜੋੜ ’ਚ 300 ਸੀਟਾਂ ’ਤੇ ਸਿੱਧੀ ਟੱਕਰ

editor

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਦੇ ਹੱਕ ’ਚ ਪੂਰਬੀ ਦਿੱਲੀ ਵਿਖੇ ਰੋਡ ਸ਼ੋਅ ਅੱਜ

editor

ਚਿੱਟੇ ਪਿਆਜ਼ ਦੇ ਨਿਰਯਾਤ ’ਤੇ ਸਰਕਾਰ ਨੇ ਦਿੱਤੀ ਢਿੱਲ, ਤਿੰਨ ਬੰਦਰਗਾਹਾਂ ਤੋਂ ਤੈਅ ਮਾਤਰਾ ’ਚ ਹੋਵੇਗੀ ਸ਼ਿਪਮੈਂਟ

editor