International

ਯੂ ਏ ਈ ਵਲੋਂ ਹਾਉਤੀ ਬਾਗੀਆਂ ਦੇ ਡਰੋਨ ਹਮਲੇ ਦੇ ਜਵਾਬ ‘ਚ ਹਵਾਈ ਹਮਲੇ

ਅਬੂ ਧਾਬੀ – ਯਮਨ ਦੇ ਈਰਾਨ ਨਾਲ ਜੁੜੇ ਹਾਉਤੀ ਬਾਗੀਆਂ ਦੇ ਵਲੋਂ ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ ‘ਤੇ ਡਰੋਨ ਦੇ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਹਵਾਈ ਹਮਲੇ ਕੀਤੇ ਹਨ। ਗਠਜੋੜ ਦੇ ਲੜਾਕੂ ਜਹਾਜ਼ਾਂ ਨੇ ਅੱਧੀ ਰਾਤ ਨੂੰ ਯਮਨ ਦੀ ਰਾਜਧਾਨੀ ਸਨਾ ਵਿੱਚ ਹਾਉਤੀ ਲੜਾਕੂਆਂ ਦੇ ਕੇਂਦਰਾਂ ‘ਤੇ ਬੰਬਾਰੀ ਕੀਤੀ। ਸੋਮਵਾਰ ਨੂੰ ਇਨ੍ਹਾਂ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਰਾਜਧਾਨੀ ਆਬੂ ਧਾਬੀ ‘ਤੇ ਡਰੋਨ ਦੇ ਨਾਲ ਹਮਲਾ ਕੀਤਾ ਸੀ। ਆਬੂ ਧਾਬੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਤੇਲ ਡਿਪੂ ਨੇੜੇ ਹੋਏ ਇਸ ਹਮਲੇ ਦੇ ਵਿੱਚ ਦੋ ਭਾਰਤੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਸੋਮਵਾਰ ਦੇ ਡਰੋਨ ਹਮਲੇ ਦੇ ਸਬੰਧ ਵਿੱਚ ਅਧਿਕਾਰੀਆਂ ਨੇ ਅਮੀਰਾਤ ਨਿਊਜ਼ ਏਜੰਸੀ ਨੂੰ ਦੱਸਿਆ ਕਿ ਤੇਲ ਕੰਪਨੀ ਦੇ ਗੋਦਾਮ ਦੇ ਨੇੜੇ ਮੁਸਾਫਾ ਉਦਯੋਗਿਕ ਖੇਤਰ ਵਿੱਚ ਤੇਲ ਟੈਂਕਰਾਂ ਵਿੱਚ ਧਮਾਕਾ ਹੋਇਆ। ਇਸ ਤੋਂ ਇਲਾਵਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਉਸਾਰੀ ਵਾਲੀ ਥਾਂ ‘ਤੇ ਵੀ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਛੋਟੇ ਜਹਾਜ਼ ਦੇ ਕੁਝ ਟੁਕੜੇ ਮਿਲੇ ਹਨ। ਹੋ ਸਕਦਾ ਹੈ ਕਿ ਇਹ ਡਰੋਨ ਸਨ ਅਤੇ ਇਨ੍ਹਾਂ ਕਾਰਨ ਟੈਂਕਰ ਫਟ ਗਏ ਅਤੇ ਹਵਾਈ ਅੱਡੇ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ‘ਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।

ਸਾਊਦੀ ਦੀ ਅਗਵਾਈ ਵਾਲੀ ਗਠਜੋੜ ਫੌਜ ਅਤੇ ਹਾਉਤੀ ਬਾਗੀਆਂ ਵਿਚਾਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। 2015 ਵਿੱਚ ਹਾਉਤੀ ਬਾਗੀਆਂ ਦੇ ਯਮਨ ਦੀ ਰਾਜਧਾਨੀ ਸਨਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ ਸੀ। ਸਾਊਦੀ ਗੱਠਜੋੜ ਬਲਾਂ ਨੇ ਇਸ ਸਾਲ ਉਨ੍ਹਾਂ ਖਿਲਾਫ ਫੌਜੀ ਕਾਰਵਾਈ ਕੀਤੀ ਸੀ। ਇਸ ਤੋਂ ਬਾਅਦ ਬਾਗੀਆਂ ਨੇ ਅਰਬ ਦੇਸ਼ਾਂ ‘ਤੇ ਵੀ ਜਵਾਬੀ ਕਾਰਵਾਈ ਕੀਤੀ।

ਵਰਨਣਯੋਗ ਹੈ ਕਿ ਸ਼ੀਆ ਇਸਲਾਮ ਦਾ ਪਾਲਣ ਕਰਨ ਵਾਲੇ ਹਾਉਤੀ ਬਾਗੀਆਂ ਦਾ ਉੱਤਰੀ ਯਮਨ ਦੇ ਜ਼ਿਆਦਾਤਰ ਹਿੱਸੇ ‘ਤੇ ਕਬਜ਼ਾ ਹੈ। ਉਹ ਇਸ ਖੇਤਰ ਵਿੱਚ ਸੁੰਨੀ ਇਸਲਾਮ ਦੀ ਸਲਾਫੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ। ਯਮਨ ਦੀ ਰਾਜਧਾਨੀ ਸਨਾ ‘ਤੇ ਹਾਉਤੀ ਬਾਗੀਆਂ ਦੇ ਕਬਜ਼ੇ ਤੋਂ ਬਾਅਦ 2015 ‘ਚ ਰਾਸ਼ਟਰਪਤੀ ਅਬਦਾਰਬੂ ਮਨਸੂਰ ਹਾਦੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਸਾਊਦੀ ਅਰਬ ਹਾਦੀ ਦਾ ਸਮਰਥਨ ਕਰਦਾ ਹੈ, ਜਿਸ ਕਾਰਨ ਉਹ ਹਾਉਤੀ ਬਾਗੀਆਂ ‘ਤੇ ਹਵਾਈ ਹਮਲੇ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਯਮਨ ਦੀ ਸੈਨਾ ਦਾ ਇੱਕ ਹਿੱਸਾ ਵੀ ਵਿਦਰੋਹੀਆਂ ਦੇ ਸਮਰਥਨ ਵਿੱਚ ਹੈ। ਹਾਉਤੀ ਬਾਗੀ ਸ਼ੀਆ ਇਸਲਾਮ ਦਾ ਪਾਲਣ ਕਰਦੇ ਹਨ ਜਿਸ ਕਰਕੇ ਈਰਾਨ ‘ਤੇ ਇਨ੍ਹਾਂ ਬਾਗੀਆਂ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਹੈ। ਈਰਾਨ ਅਤੇ ਹਾਉਤੀ ਬਾਗੀ ਦੋਵੇਂ ਸ਼ੀਆ ਇਸਲਾਮ ਦਾ ਪਾਲਣ ਕਰਦੇ ਹਨ। ਇਸ ਸਾਂਝ ਕਾਰਨ ਈਰਾਨ ‘ਤੇ ਉਨ੍ਹਾਂ ਨੂੰ ਹਥਿਆਰ ਅਤੇ ਪੈਸੇ ਦੇ ਕੇ ਮਦਦ ਕਰਨ ਦੇ ਦੋਸ਼ ਲੱਗਦੇ ਹਨ। ਈਰਾਨ ਅਤੇ ਸਾਊਦੀ ਦੋਵੇਂ ਇਸਲਾਮ ਵਰਲਡ ਦੇ ਮੁਖੀ ਬਣਨਾ ਚਾਹੁੰਦੇ ਹਨ। ਈਰਾਨ ਇਨ੍ਹਾਂ ਹਾਉਤੀ ਵਿਦਰੋਹੀਆਂ ਦੀ ਮਦਦ ਨਾਲ ਯਮਨ ਵਿੱਚ ਸ਼ੀਆ ਸਰਕਾਰ ਸਥਾਪਤ ਕਰਨਾ ਚਾਹੁੰਦਾ ਹੈ ਜਦਕਿ ਸੁੰਨੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਾ ਸਾਊਦੀ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸਤੰਬਰ 2019 ਵਿੱਚ ਹਾਉਤੀ ਬਾਗੀਆਂ ਨੇ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੀਆਂ ਦੋ ਵੱਡੀਆਂ ਰਿਫਾਇਨਰੀਆਂ ‘ਤੇ ਡਰੋਨ ਹਮਲੇ ਕੀਤੇ ਸਨ। ਜਿਸ ਕਾਰਨ ਪੂਰੀ ਦੁਨੀਆ ਦਾ ਤੇਲ ਬਾਜ਼ਾਰ ਪ੍ਰਭਾਵਿਤ ਹੋਇਆ ਸੀ। ਹਾਉਤੀ ਵਿਦਰੋਹ ਕਾਰਨ ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor