Breaking News International Latest News News

UAE ਨੇ ਭਾਰਤ ਸਮੇਤ ਇਨ੍ਹਾਂ 15 ਦੇਸ਼ਾਂ ਦੇ ਲੋਕਾਂ ਨੂੰ ਵਾਪਸੀ ਦੀ ਦਿੱਤੀ ਇਜਾਜ਼ਤ

ਯੂਏਈ – ਸੰਯੁਕਤ ਅਰਬ ਅਮੀਰਾਤ ਨੇ ਸ਼ੁੱਕਰਵਾਰ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਟੀਕੇ ਦੀ ਆਂ ਦੋਵੇਂ ਖੁਰਾਕਾਂ ਲੈਣ ਵਾਲੇ 15 ਦੇਸ਼ਾਂ ਦੇ ਉਹ ਲੋਕ 12 ਸਤੰਬਰ ਤੋਂ ਯੂਏਈ ਪਰਤ ਸਕਦੇ ਹਨ, ਜਿੰਨ੍ਹਾਂ ਕੋਲ ਵੈਲਿਡ ਵੀਜ਼ਾ ਹੈ। ਟਵਿਟਰ ‘ਤੇ ਇਕ ਅਧਿਕਾਰਤ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਜੋ ਲੋਕ ਪਰਤ ਸਕਦੇ ਹਨ, ਉਨ੍ਹਾਂ ‘ਚ ਉਹ ਵੀ ਸ਼ਾਮਿਲ ਹਨ ਜੋ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਵਿਦੇਸ਼ ‘ਚ ਰਹੇ।

ਬਿਆਨ ਦੇ ਮੁਤਾਬਕ, ‘ਯੂਏਈ 12 ਸਤੰਬਰ, 2021 ਤੋਂ ਡਬਲਯੂਐੱਚਓ (WHO) ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਉਨ੍ਹਾਂ ਲੋਕਾਂ ਨੂੰ ਪਰਤਣ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈ। ਇਨ੍ਹਾਂ ‘ਚ ਉਹ ਲੋਕ ਵੀ ਸ਼ਾਮਲ ਹਨ ਜੋ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਵਿਦੇਸ਼ ‘ਚ ਰਹੇ। ਯੂਏਈ ਦੇ ਇਸ ਫੈਸਲੇ ਨਾਲ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਵੀਅਤਨਾਮ, ਨਾਮੀਬਿਆ, ਜੌਂਬੀਆ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਯੁਗਾਂਡਾ, ਸਿਏਰਾ ਲਿਓਨ, ਲਾਇਬੇਰੀਆ, ਦੱਖਣੀ ਅਫਰੀਕਾ, ਨਾਈਜੀਰੀਆ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਆਰਾਇਵਲ ਸ਼ਰਤਾਂ ਬਾਰੇ ਵੇਰਵਾ ਦਿੰਦਿਆਂ ਯੂਏਈ ਨੇ ਕਿਹਾ ਆਈਸੀਏ ਦੀ ਵੈਬਸਾਈਟ ਜ਼ਰੀਏ ਅਪਲਾਈ ਕਰ ਸਕਦੇ ਹਨ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਯਾਤਰੀਆ ਦੀ ਸਹੂਲਤ ਲਈ ਸਮੇਂ-ਸਮੇਂ ‘ਤੇ ਕਾਈ ਸਾਰੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਾਹੀਆਂ ਹਨ। ਇਸੇ ਲਈ ਯੂਏਈ ਨੇ 12 ਸਤੰਬਰ, 2021 ਤੋਂ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਉਨ੍ਹਾਂ ਲੋਕਾਂ ਨੂੰ ਪਰਤਣ ਦੀ ਆਗਿਆ ਦਿੱਤੀ ਹੈ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor