India

ਜ਼ੋਮੈਟੋ ’ਤੇ ਹੁਣ ਗਾਹਕ 50 ਲੋਕਾਂ ਦਾ ਇਕੱਠਾ ਖਾਣਾ ਆਰਡਰ ਕਰ ਸਕਣਗੇ

ਨਵੀਂ ਦਿੱਲੀ – ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਮੰਗਲਵਾਰ ਨੂੰ ‘ਲਾਰਜ ਆਰਡਰ ਫਲੀਟ’ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਹੁਣ ਗਾਹਕ ਜ਼ੋਮੈਟੋ ਤੋਂ ਇੱਕ ਸਾਥ 50 ਲੋਕਾਂ ਦਾ ਖਾਣਾ ਆਰਡਰ ਕਰ ਸਕਦੇ ਹਨ। ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਇਸ ਸੇਵਾ ਰਾਹੀਂ ਪਾਰਟੀਆਂ, ਜਨਮ ਦਿਨ ਅਤੇ ਹੋਰ ਸਮਾਗਮਾਂ ਦੇ ਆਰਡਰ ਪ੍ਰਾਪਤ ਕਰਕੇ ਆਪਣੀ ਮਾਰਕੀਟ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੀਪਇੰਦਰ ਗੋਇਲ ਨੇ ਲਿਖਿਆ, ‘ਇਹ ਇੱਕ ਆਲ-ਇਲੈਕਟਿ੍ਰਕ ਫਲੀਟ ਹੈ, ਖਾਸ ਤੌਰ ’ਤੇ 50 ਲੋਕਾਂ ਦੇ ਇਕੱਠ ਲਈ ਆਰਡਰ ਦੇਣ ਲਈ ਤਿਆਰ ਕੀਤਾ ਗਿਆ ਹੈ।’ ਦੀਪਇੰਦਰ ਗੋਇਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੇ ਵੱਡੇ ਆਰਡਰ ਮਲਟੀਪਲ ਫਲੀਟ ਡਿਲੀਵਰੀ ਪਾਰਟਨਰਾਂ ਦੁਆਰਾ ਪੂਰੇ ਕੀਤੇ ਜਾਂਦੇ ਸਨ। ਇਹ ਸਾਡੇ ਗਾਹਕ ਅਨੁਭਵ ਦੇ ਅਨੁਸਾਰ ਨਹੀਂ ਸੀ। ਇਹਨਾਂ ਨਵੇਂ ਵਾਹਨਾਂ ਨੂੰ ਪਲੇਟਫਾਰਮ ’ਤੇ ਵੱਡੇ ਆਰਡਰ ਦੇਣ ਦੌਰਾਨ ਗਾਹਕਾਂ ਨੂੰ ਆਉਣ ਵਾਲੀਆਂ ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ।ਦੀਪਇੰਦਰ ਗੋਇਲ ਨੇ ਕਿਹਾ, ‘ਇਨ੍ਹਾਂ ਵਾਹਨਾਂ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ।
ਜ਼ੋਮੈਟੋ ਆਪਣੇ ਫਲੀਟ ਜਿਵੇਂ ਕਿ ਕੂਲਿੰਗ ਕੰਪਾਰਟਮੈਂਟਸ ਅਤੇ ਹਾਟ ਬਾਕਸ ਵਰਗੇ ਬਦਲਾਅ ਕਰ ਰਿਹਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਗਾਹਕ ਤੱਕ ਸਾਮਾਨ ਵੈਸਾ ਹੀ ਪਹੁੰਚੇ , ਜਿਹੋ ਜਿਹਾ ਬਣਾਇਆ ਗਿਆ ਹੈ।’
ਇਸ ਮਹੀਨੇ ਦੇ ਸ਼ੁਰੂ ਵਿੱਚ ਦੀਪਇੰਦਰ ਗੋਇਲ ਨੇ ਕਿਹਾ ਸੀ ਕਿ 31 ਸ਼ਹਿਰਾਂ ਵਿੱਚ ਕੰਪਨੀ ਦੇ 20 ਹਜ਼ਾਰ ਤੋਂ ਵੱਧ ਡਿਲੀਵਰੀ ਪਾਰਟਨਰ ਐਮਰਜੈਂਸੀ ਸਥਿਤੀਆਂ ਵਿੱਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਕਰ ਰਹੇ ਹਨ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor