Sport

ਟਾਈਮ ਮੈਗਜ਼ੀਨ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਹੋਈ ਪਹਿਲਵਾਨ ਸਾਕਸ਼ੀ ਮਲਿਕ

ਨਵੀਂ ਦਿੱਲੀ – ਓਲੰਪਿਕ ਤਮਗਾ ਜੇਤੂ ਭਾਰਤੀ ਭਲਵਾਨ ਸਾਕਸ਼ੀ ਮਲਿਕ ਨੂੰ ਟਾਈਮ ਮੈਗਜ਼ੀਨ ਨੇ 2024 ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਕੁਸ਼ਤੀ ’ਚ ਭਾਰਤ ਦੀ ਇਕਲੌਤੀ ਮਹਿਲਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਵਲੋਂ ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸੋਸ਼ਣ ਵਿਰੁਧ ਉਨ੍ਹਾਂ ਦੀ ਲੜਾਈ ਲਈ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿਚ ਹੋਰ ਭਾਰਤੀਆਂ ਵਿਚ ਅਦਾਕਾਰਾ ਆਲੀਆ ਭੱਟ, ਇੰਡੋ-ਬਿ੍ਰਟਿਸ਼ ਅਦਾਕਾਰ ਦੇਵ ਪਟੇਲ ਅਤੇ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਵੀ ਸ਼ਾਮਲ ਹਨ। ਸਾਕਸ਼ੀ ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਵਿਨੇਸ਼ ਫੋਗਾਟ ਅਤੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਜੰਤਰ-ਮੰਤਰ ’ਤੇ ਬਿ੍ਰਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਦੇਸ਼ ’ਚ ਮਹਿਲਾ ਭਲਵਾਨਾਂ ਦਾ ਕਥਿਤ ਤੌਰ ’ਤੇ ਜਿਨਸੀ ਸੋਸ਼ਣ ਕਰਨ ਅਤੇ ਡਰਾਉਣ ਲਈ ਉਨ੍ਹਾਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਸੀ।
ਇਹ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਜਨਵਰੀ ’ਚ ਸ਼ੁਰੂ ਹੋਇਆ ਸੀ। ਬਿ੍ਰਜ ਭੂਸ਼ਨ ਵਿਰੁਧ ਲੜਾਈ ਫਿਰ ਇਕ ਸਾਲ ਤਕ ਚੱਲੀ। ਬਿ੍ਰਜ ਭੂਸ਼ਨ ਦੇ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਪਰ ਉਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਅੰਦੋਲਨ ਬਾਰੇ ਗੱਲ ਕਰਦਿਆਂ ਸਾਕਸ਼ੀ ਨੇ ਕਿਹਾ, ‘‘ਇਹ ਲੜਾਈ ਹੁਣ ਸਿਰਫ ਭਾਰਤ ਦੀਆਂ ਮਹਿਲਾ ਭਲਵਾਨਾਂ ਲਈ ਨਹੀਂ ਹੈ। ਇਹ ਭਾਰਤ ਦੀਆਂ ਉਨ੍ਹਾਂ ਧੀਆਂ ਲਈ ਹੈ ਜਿਨ੍ਹਾਂ ਦੀ ਆਵਾਜ਼ ਨੂੰ ਵਾਰ-ਵਾਰ ਚੁੱਪ ਕਰਵਾਇਆ ਗਿਆ ਹੈ।’’

Related posts

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor

ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਕੇਨ ਵਿਲੀਅਮਸਨ ਹੋਣਗੇ ਕਪਤਾਨ

editor