Breaking News International Latest News News

ਆਸਟ੍ਰੇਲੀਆ ਤੇ ਬਰਤਾਨੀਆ ਨਾਲ ਗੱਠਜੋੜ ਕਿਸੇ ਦੇਸ਼ ਖ਼ਿਲਾਫ਼ ਨਹੀਂ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਸਾਫ਼ ਕਿਹਾ ਹੈ ਕਿ ਆਸਟ੍ਰੇਲੀਆ ਤੇ ਬਰਤਾਨੀਆ ਨਾਲ ਨਵਾਂ ਤਿੰਨ ਪੱਖੀ ਗਠਜੋੜ ਕਿਸੇ ਦੇਸ਼ ਖ਼ਿਲਾਫ਼ ਨਹੀਂ ਹੈ। ਇਸ ਦਾ ਮਕਸਦ ਅਮਰੀਕਾ, ਆਸਟ੍ਰੇਲੀਆ ਤੇ ਬਰਤਾਨੀਆ ਦੇ ਰਣਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਤੇ ਸੁਰੱਖਿਆ ਨੂੰ ਬੜ੍ਹਾਵਾ ਦਿੰਦੇ ਹੋਏ ਕੌਮਾਂਤਰੀ ਕਾਨੂੰਨ ਅਧਾਰਿਤ ਵਿਵਸਥਾ ਬਣਾਈ ਰੱਖਣਾ ਹੈ। ਅਮਰੀਕਾ ਦਾ ਇਹ ਬਿਆਨ ਗਠਜੋੜ ਬਾਰੇ ਚੀਨ ਦੀ ਆਲੋਚਨਾ ਵਿਚਕਾਰ ਆਇਆ ਹੈ। ਹਿੰਦ-ਪ੍ਰਸ਼ਾਂਤ ਖੇਤਰ ਲਈ ਏਯੂਕੇਯੂਐੱਸ (ਆਸਟ੍ਰੇਲੀਆ, ਬਰਤਾਨੀਆ, ਅਮਰੀਕਾ) ਗਠਜੋੜ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰ ‘ਚ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਚੀਨ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੋਣ ਲਈ ਇਹ ਗਠਜੋੜ ਬਣਾਇਆ ਗਿਆ ਹੈ। ਚੀਨ ਨੇ ਇਸ ਤਿੰਨ-ਪੱਖੀ ਗਠਜੋੜ ਦੀ ਤਿੱਖੀ ਆਲੋਚਨਾ ਕੀਤੀ ਹੈ। ਉਸ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਖੇਤਰ ‘ਚ ਸ਼ਾਂਤੀ ਤੇ ਸਥਿਰਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਸਾਕੀ ਚੀਨ ਦੀ ਤਿੱਖੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਇਹ ਗਠਜੋੜ ਕਿਸੇ ਦੇਸ਼ ਬਾਰੇ ਨਹੀਂ ਹੈ। ਇਹ ਹਿੰਦ ਪ੍ਰਸ਼ਾਂਤ ਖੇਤਰ ‘ਚ ਸਾਡੇ ਰਣਨੀਤਕ ਹਿੱਤਾਂ ਤੇ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਤ ਕਰਨ ਲਈ ਹੈ।

Related posts

ਅਮਰੀਕਾ ’ਚ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਨੇ ਭਾਰਤੀ ਵਿਦਿਆਰਥੀ

editor

ਸੁਨਕ ਦੀ ਚਿਤਾਵਨੀ, ਬਿ੍ਰਟੇਨ ਤਿ੍ਰਕੋਣੀ ਸੰਸਦ ਵੱਲ ਵੱਧ ਰਿਹੈ

editor

ਕਰਾਚੀ ‘’ਚ 210 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਦੁੱਧ, ਅਜੇ ਹੋਰ ਵਧਣਗੀਆਂ ਕੀਮਤਾਂ!

editor