Breaking News India Latest News News

ਪਟਿਆਲਾ ਹਾਊਸ ਅਦਾਲਤ ਨੇ ਲਸ਼ਕਰ ਦੇ ਅੱਤਵਾਦੀ ਮੁਹੰਮਦ ਆਮਿਰ ਨੂੰ ਸੁਣਾਈ ਸੱਤ ਸਾਲ ਦੀ ਕੈਦ

ਨਵੀਂ ਦਿੱਲੀ – ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਲਸ਼ਕਰ-ਏ ਤੈਇਬਾ ਦੇ ਅੱਤਵਾਦੀ 23 ਸਾਲਾ ਮੁਹੰਮਦ ਆਮਿਰ ਨੂੰ ਇਹ ਕਹਿੰਦੇ ਹੋਏ ਸੱਤ ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਕਿ ਦੇਸ਼ ਲਗਾਤਾਰ ਅੱਤਵਾਦੀ ਗਤੀਵਿਧੀਆਂ ਕਾਰਨ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਪੂਰੀ ਮਾਲਵਤਾ ਲਈ ਚਿੰਤਾ ਦਾ ਵਿਸ਼ਾ ਹੈ। ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਜਾਂਦੇ ਹਨ। ਅੱਤਵਾਦੀ ਗਤੀਵਿਧੀਆਂ ਨਾਲ ਨਾ ਸਿਰਫ਼ ਨਿਰਦੋਸ਼ ਲੋਕਾਂ ਦੀ ਜਾਨ ਜਾਂਦੀ ਹੈ, ਸਗੋਂ ਇਹ ਦੇਸ਼ ਦੀ ਅਰਥਵਿਵਸਥਾ ਨੂੰ ਵੀ ਅਸਥਿਰ ਕਰਦਾ ਹੈ।ਅਦਾਲਤ ਨੇ ਆਮਿਰ ਨੂੰ ਦੇਸ਼ ਨੂੰ ਅਸਥਿਰ ਕਰਨ ਅਤੇ ਆਤੰਕ ਪੈਦਾ ਕਰਨ ਦੇ ਮਕਸਦ ਨਾਲ ਭਾਰਤ ’ਚ ਘੁਸਪੈਠ ਕਰਨ ਲਈ ਦੋਸ਼ੀ ਠਹਿਰਾਇਆ। ਅਦਾਲਤ ਨੇ ਆਮਿਰ ਨੂੰ ਅਪ੍ਰੈਲ 2021 ’ਚ ਅਪਰਾਧਰ ਸਾਜ਼ਿਸ਼, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਆਰਮਜ਼ ਐਕਟ, ਧਮਾਕਾਖੇਜ਼ ਸਮੱਗਰੀ ਐਕਟ ਸਮੇਂ ਹੋਰ ਧਾਰਾਵਾਂ ’ਚ ਦੋਸ਼ੀ ਠਹਿਰਾਇਆ ਸੀ। ਆਮਿਰ ਨੇ ਘੱਟ ਉਮਰ ਹੋਣ ਅਤੇ ਜੀਵਨ ਜਿਉਣ ਦੀ ਇੱਛਾ ਪ੍ਰਗਟ ਕਰਦੇ ਹੋਏ ਘੱਟ ਤੋਂ ਘੱਟ ਸਜ਼ਾ ਦੇਣ ਦੀ ਅਪਲ ਕੀਤੀ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਉਸ ਦੀ ਮਾਂ ਦਿਵਿਆਂਗ ਹੈ।ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਆਤੰਕ ਫੈਲਾਉਣ ਦੇ ਉਦੇਸ਼ ਨਾਲ ਘੁਸਪੈਠ ਕੀਤੀ ਸੀ ਅਤੇ ਉਸ ਦੇ ਕੋਲੋਂ ਆਧੁਨਿਕ ਹਥਿਆਰ ਬਰਾਮਦ ਹੋਏ ਹਨ। ਹਾਲਾਂਕਿ, ਜਵਾਨ ਹੋਣ ਦੀ ਦੋਸ਼ੀ ਦੇ ਅਰਜ਼ੀ ’ਤੇ ਇਕ ਉਧਾਰ ਨਜ਼ਰੀਆ ਲਿਆ ਜਾ ਸਕਦਾ ਹੈ ਅਤੇ ਸਜ਼ਾ ਪ੍ਰਕਿਰਿਆ ਜ਼ਾਬਤਾ (ਸੀਆਰਪੀਸੀ) ਦੀ ਧਾਰਾ 428 ਦਾ ਲਾਭ ਦਿੰਦੇ ਹੋਏ ਉਸ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਸਜ਼ਾ ਪੂਰੀ ਹੋਣ ’ਤੇ ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਸੰਨ 2017 ’ਚ ਜੰਮੂ-ਕਸ਼ਮੀਰ ਪੁਲਿਸ ਨੇ ਪਾਕਿਸਤਾਨੀ ਨਾਗਰਿਕ ਅਤੇ ਲਸ਼ਕਰ ਤੋਂ ਸਿਖਲਾਈ ਕੈਡਰ ਦੇ ਤੌਰ ’ਤੇ ਪਛਾਣ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ’ਚ ਆਮਿਰ ਕੋਲੋਂ ਏਕੇ 47 ਰਾਈਫ਼ਲ, ਹਥਗੋਲ਼ੇ ਸਮੇਤ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਸੀ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor