Women's World

ਇਹ ਆਦਤਾਂ ਕਰ ਸਕਦੀਆਂ ਹਨ ਤੁਹਾਡੀ ਸਿਹਤ ਖਰਾਬ

ਤਕਨੀਕ ਨੇ ਸਾਨੂੰ ਆਧੁਨਿਕ ਬਣਾਇਆ, ਸਾਡੇ ਕੰਮ ਨੂੰ ਸੌਖਾ ਕਰ ਦਿੱਤਾ, ਬਿਮਾਰੀਆਂ ਦੇ ਇਲਾਜ ਨੂੰ ਵੀ ਆਸਾਨ ਕਰ ਦਿੱਤਾ, ਪਰ ਇਸ ਵਿਚ ਕਿਤੇ ਜ਼ਿਆਦਾ ਇਸਦਾ ਬੁਰਾ ਅਸਰ ਸਾਡੀ ਸਿਹਤ ਤੇ ਪਿਆ। ਤਕਨੀਕ ਨੇ ਸਾਡੀ ਰਾਤਾਂ ਦੀ ਨੀਂਦ ਖੋਹਲਈ, ਦਿਮਾਗ ਨੂੰ ਕਮਜ਼ੋਰ ਕਰ ਦਿੱਤਾ, ਦਿਲ ਨੂੰ ਕਮਜ਼ੋਰ ਬਣਾ ਦਿੱਤਾ, ਅੱਖਾਂ ਦੀ ਰੌਸ਼ਲੀ ਘੱਟ ਕਰ ਦਿੱਤੀ। ਫਿਰ ਵੀ ਅਸੀਂ ਤਕਨੀਕ ਤੋਂ ਦੂਰ ਨਹੀਂ ਹੋ ਸਕਦੇ। ਪਰ ਅਸਲ ਵਿਚ ਤਕਨੀਕ ਦੀਆਂ ਇਹ ਆਦਤਾਂ ਤੁਹਾਡੀ ਸਿਹਤ ਨੂੰ ਬਹੁਤ ਨਾਜ਼ੁਕ ਬਣਾ ਰਹੀਆਂ ਹਨ। ਭੁੱਲਣ ਦੀ ਬਿਮਾਰੀ ਦਿਮਾਗ ਨੂੰ ਚੁਸਤ-ਦਰੁੱਸਤ ਬਣਾਈ ਰੱਖਣ ਦੇ ਲਈ ਦਿਮਾਗੀ ਕਸਰਤ ਦੀ ਜ਼ਰੂਰਤ ਹੁੰਦੀ ਹੈ, ਪਰ ਤਕਨੀਕ ਦੇ ਇਸਤੇਮਾਲ ਨੇ ਸਾਨੂੰ ਆਸਾਨੀ ਨਾਲ ਗਿਣਤੀ ਕਰਨ, ਸ਼ਬਦ ਲੱਭਣ ਅਤੇ ਵਰਤੋਂ ਕਰਨ ਅਤੇ ਤੱਥ ਅਤੇ ਅੰਕੜਿਆਂ ਨੂੰ ਸੁਰੱਖਿਅਤ ਰੱਖਣ ਦੀ ਪ੍ਰਵਿਰਤੀ ਵੱਲ ਧਕੇਲ ਦਿੱਤਾ ਹੈ। ਇਸਦੇ ਕਾਰਨ ਹੀ ਦਿਮਾਗ ਦਾ ਕੰਮ ਘੱਟ ਹੋ ਗਿਆ। ਇਸਦਾ ਨਤੀਜਾ ਮੈਮਰੀ ਲਾਸ ਦੇ ਰੂਪ ਵਿਚ ਦਿੱਸਣ ਲੱਗਿਆ। ਜਾਪਾਨ ਦੀ ਹੋਕਾਈਡੋ ਯੂਨੀਵਰਸਿਟੀ ਵਿਚ ਸਕੂਲ ਆਫ ਮੈਡੀਸਨ ਨੇ ਇਸ ਤੇ ਖੋਜ ਕੀਤੀ ਹੈ। ਦਿਲ ਦੀ ਬਿਮਾਰੀ ਲੰਡਨ ਯੂਨੀਵਰਸਿਟੀ ਦੀ ਖੋਜ ਦੇ ਮੁਤਾਬਕ ਜੋ ਲੋਕ ਕੰਪਿਊਟਰ ਤੇ 4 ਘੰਟੇ ਜਾਂ ਇਸ ਤੋਂ ਜ਼ਿਆਦਾ ਵਕਤ ਗੁਜ਼ਾਰਦੇ ਹਨ, ਉਹਨਾਂ ਨੂੰ ਹੋਰ ਲੋਕਾਂ ਦੇ ਮੁਕਾਬਲੇ 125 ਫੀਸਦੀ ਜ਼ਿਆਦਾ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ। ਯਾਨਿ ਤਕਨੀਕ ਸਾਡੇ ਦਿਲ ਨੂੰ ਕਮਜ਼ੋਰ ਕਰ ਰਹੀ ਹੈ। ਉਂਗਲਾਂ ਹੋ ਰਹੀਆਂ ਹਨ ਕਮਜ਼ੋਰ ਮੋਬਾਇਲ ਤੇ ਖੇਡਾਂ ਖੇਡਦੇ ਵਕਤ ਜਾਂ ਐਸ ਐਮ ਐਸ ਕਰਦੇ ਵਕਤ ਲੋਕ ਅੰਗੂਠੇ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਅੰਗੂਠੇ ਤੇ ਵਾਰ ਵਾਰ ਦਬਾਅ ਪੈਣ ਕਾਰਨ ਨਸਾਂ ਵਿਚ ਖਿਚਾਅ ਹੁੰਦਾ ਹੈ ਅਤੇ ਕਾਰਪਲ ਟਨਲ ਸਿੰਡ੍ਰੋਮ ਦਾ ਕਰਨ ਬਣਦਾ ਹੈ। ਇਸ ਕਾਰਨ ਉਂਗਲਾਂ ਵਿਚ ਸਮੱਸਿਆ ਹੋ ਸਕਦੀ ਹੈ। ਅੱਖਾਂ ਦੀ ਸਮੱਸਿਆ ਮੋਬਾਇਲ ਅਤੇ ਕੰਪਿਊਟਰ ਤੇ ਜ਼ਿਆਦਾ ਵਕਤ ਗੁਜ਼ਾਰਨ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਡ੍ਰਾਈ ਆਈ ਸਿੰਡ੍ਰੋਮ ਨਾਮੀ ਬਿਮਾਰੀ ਵੀ ਹੋ ਜਾਂਦੀ ਹੈ। ਨੌਜਵਾਨਾਂ ਵਿਚ ਵੀ ਇਸ ਕਿਸਮ ਦੀਆਂ ਬਿਮਾਰੀਆਂ ਤੇਜ਼ੀ ਨਾਲ ਦੇਖਣ ਨੂੰ ਮਿਲਦੀਆਂ ਹਨ। ਇਸ ਕਰਕੇ ਐਂਟੀ ਗਲੇਅਰ ਚਸ਼ਮੇ ਦਾ ਪ੍ਰਯੋਗ ਕਰੋ। ਅਨਿੰਦਰਾ ਦੀ ਸਮੱਸਿਆ ਦੇਰ ਰਾਤ ਤੱਕ ਟੀæ ਵੀæ ਦੇਖਣ, ਮੋਬਾਇਲ ਤੇ ਖੇਡਾਂ ਖੇਡਣ, ਕੰਪਿਊਟਰ ਤੇ ਕੰਮ ਕਰਨ ਕਰਕੇ ਅਨਿੰਦਰਾ ਦੀ ਸਮੱਸਿਆ ਵੀ ਆਮ ਹੁੰਦੀ ਜਾ ਰਹੀ ਹੈ। ਦਰਅਸਲ ਮੋਬਾਇਲ ਅਤੇ ਕੰਪਿਊਟਰ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੇ ਕਾਰਨ ਨੀਂਦ ਪ੍ਰਭਾਵਿਤ ਹੁੰਦੀ ਹੈ। ਭਰਪੂਰ ਨੀਂਦ ਨਾ ਲੈਣ ਕਾਰਨ ਤਣਾਅ, ਮੋਟਾਪਾ, ਡਾਇਬਟੀਜ਼ ਵਰਗੀ ਸਮੱਸਿਆ ਹੋ ਸਕਦੀ ਹੈ। ਸਰੀਰ ਹੋ ਰਿਹਾ ਹੈ ਕਮਜ਼ੋਰ ਡਬਲਿਊ ਐਚ ਓ ਦੀ ਇਕ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਦਾ ਰੇਡੀਓ-ਫ੍ਰੀਕਵੈਂਸੀ (ਆਰ ਐਫ) ਫੀਲਡ ਸਰੀਰ ਦੇ ਉਤਕਾਂ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਸਰੀਰ ਦਾ ਐਨਰਜੀ ਕੰਟਰੋਲ ਮਕੈਨਿਜ਼ਮ ਆਰ ਐਫ਼ ਐਨਰਜੀ ਦੇ ਕਾਰਨ ਪੈਦਾ ਗਰਮੀ ਨੂੰ ਬਾਹਰ ਕੱਢਦਾ ਰਹਿੰਦਾ ਹੈ, ਪਰ ਖੋਜ ਸਾਬਤ ਕਰਦੀ ਹੈ ਕਿ ਇਹ ਫਾਲਤੂ ਐਨਰਜੀ ਹੀ ਅਨੇਕਾਂ ਬਿਮਾਰੀਆਂਦੀ ਜੜ ਹੈ। ਇਸ ਦੇ ਕਾਰਨ ਸਰੀਰ ਦੀ ਊਰਜਾ ਘੱਟ ਹੋਣ ਲੱਗਦੀ ਹੈ ਅਤੇ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਨਾਖੁਸ਼ ਰਹਿੰਦੇ ਹਨ ਲੋਕ ਨੈਸ਼ਨਲ ਅਕੈਡਮੀ ਆਫ ਸਾਇੰਸ ਦੁਆਰਾ ਕੀਤੀ ਗਈ ਇਕ ਖੋਜ ਦੇ ਮੁਤਾਬਕ ਜੋ ਲੋਕ ਤਕਨੀਕ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਨਾਖੁਸ਼ ਰਹਿੰਦੇ ਹਨ। ਕਿਉਂਕਿ ਇਸ ਦੇ ਕਾਰਨ ਉਹ ਠੀਕ ਤਰੀਕੇ ਨਾਲ ਸੌਂ ਨਹੀਂ ਪਾਉਂਦੇ, ਤਣਾਅ ਤੋਂ ਪੀੜਤ ਰਹਿੰਦੇ ਹਨ, ਜਿਸ ਕਰਕੇ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਤਕਨੀਕ ਦੇ ਕਾਰਨ ਕੁਝ ਲੋਕਾਂ ਦੇ ਰਿਸ਼ਤਿਆਂ ਵਿਚ ਵੀ ਤਰੇੜ ਆ ਜਾਂਦੀ ਹੈ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak