Health & Fitness

ਲੁਕੀ ਹੋਈ ਦਿਲ ਦੀ ਬਿਮਾਰੀ ਜਾਨਣ ਦੇ ਤਰੀਕੇ

ਦਿਲ ਬਹੁਤ ਨਾਜ਼ੁਕ ਹੈ, ਜੇਕਰ ਸਿਹਤਮੰਦ ਆਦਤਾਂ ਨੂੰ ਨਾ ਅਪਣਾਇਆ ਜਾਵੇ ਤਾਂ ਇਹ ਆਸਾਨੀ ਨਾਲ ਬਿਮਾਰ ਪੈ ਸਕਦਾ ਹੈ। ਸਰੀਰ ਦੀਆਂ ਹੋਰ ਬਿਮਾਰੀਆਂ ਵਾਂਗ ਦਿਲ ਨਾਲ ਸਬੰਧਤ ਕੁਝ ਬਿਮਾਰੀਆਂ ਅਚਾਨਕ ਆਉਂਦੀਆਂ ਹਨ, ਇਹਨਾਂ ਨੂੰ ਲੈ ਕੇ ਚੌਕਸ ਨਾ ਰਹੇ ਤਾਂ ਕਦੀ ਕਦੀ ਇਹ ਜਾਨ ਲੇਵਾ ਵੀ ਹੋ ਸਕਦੀਆਂ ਹਨ। ਸਭ ਕੁਝ ਠੀਕ ਚੱਲ ਰਿਹਾ ਹੈ ਅਤੇ ਤੁਹਾਡੀ ਰੂਟੀਨ ਪ੍ਰਭਾਵਿਤ ਹੈ, ਇਸਦਾ ਮਤਲਬ ਵੀ ਇਹ ਨਹੀਂ ਕਿ ਤੁਹਾਡਾ ਦਿਲ ਸਿਹਤਮੰਦ ਹੈ। ਦਿਲ ਦਾ ਦੌਰਾ ਪੈਣਾ, ਦਿਲ ਦੀਆਂ ਧਮਣੀਆਂ ਦਾ ਮੋਟਾ ਹੋ ਜਾਣਾ, ਦਿਲ ਦੀ ਧੜਕਣ ਬੰਦ ਹੋ ਜਾਣਾ, ਅਥੇਰੋਸਲੇਰਿਸਸ ਵਰਗੀਆਂ ਬਿਮਾਰੀਆਂ ਲੁਕੀਆਂ ਹੁੰਦੀਆਂ ਹਨ ਅਤੇ ਅਚਾਨਕ ਹੀ ਸਾਹਮਣੇ ਆਉਂਦੀਆਂ ਹਨ। ਇਸ ਲੇਖਵਿਚ ਦਿਲ ਨਾਲ ਜੁੜੀਆਂ ਤਿੰਨ ਪ੍ਰਮੁੱਖ ਬਿਮਾਰੀਆਂ ਨੂੰ ਪ੍ਰਗਟ ਕਰਨ ਦੇ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਹੈ। ਦਿਲ ਦਾ ਦੌਰਾ ਪੈਣਾ ਦਿਲ ਦਾ ਦੌਰਾ ਅਚਾਨਕ ਹੀ ਪੇਂਦਾ ਹੈ ਅਤੇ ਇਸ ਦੌਰੇ ਵਿਚਕਾਰ ਖੁਦ ਨੂੰ ਬਚਾਉਣ ਦੇ ਲਈ ਤੁਹਾਡੇ ਕੋਲ ਕੇਵਲ 10 ਸਕਿੰਟ ਹੁੰਦੇ ਹਨ, ਜੇਕਰ ਇਸ ਵਿਚਕਾਰ ਤੁਸੀਂ ਭੁੱਲ ਕਰ ਗਏ ਤਾਂ ਗੰਭੀਰ ਸਮੱਸਿਆ ਹੋ ਸਕਦੀ ਹੈ। ਜ਼ਿਆਦਾਤਰ ਦਿਲ ਦੇ ਦੌਰੇ ਦੇ ਲਈ ਖਾਣ ਪੀਣ ਦੀਆਂ ਗਲਤ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਜ਼ਿੰਮੇਵਾਰ ਹੁੰਦੀ ਹੈ। ਤੁਹਾਡੀ ਰੂਟੀਨ ਦੀਜ਼ਿੰਦਗੀ ਵਿਚ ਜੰਕ ਫੂਡ ਨੂੰ ਇਕ ਅਹਿਮ ਹਿੱਸਾ ਬਣਾ ਲਿਆ ਹੈ ਤਾਂ ਦਿਲ ਦੇ ਦੌਰੇ ਦੀ ਸੰਭਾਵਨਾ ਵਧਾਉਂਦੀ ਹੈ।ਖਾਣ ਵਿਚ ਚਰਬੀ, ਨਮਕ, ਅੰਡੇ ਅਤੇ ਮਾਸ ਦਾ ਪ੍ਰਯੋਗ ਜੋ ਲੋਕ ਜ਼ਿਆਦਾ ਕਰਦੇ ਹਨ, ਉਹਨਾਂ ਨੂੰ ਆਮ ਲੋਕਾਂ ਦੀ ਤੁਲਨਾ ਵਿਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਦਿਲ ਵਿਚ ਆਮ ਦਰਦ ਸ਼ੁਰੂ ਹੁੰਦਾ ਹੈ ਅਤੇ ਇਹ ਦਰਦ ਹੌਲੀ ਹੌਲੀ ਭਿਆਨਕ ਹੁੰਦਾ ਜਾਂਦਾ ਹੈ। ਇਸ ਸਥਿਤੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਨਾਲ ਸੰਪਰਕ ਕਰੋ। ਬਿਨਾਂ ਲੱਛਣ ਦੇ ਅਥੇਰੋਸਲੇਰੋਸਿਸ- ਇਹ ਵੀ ਦਿਲ ਦੀ ਇਕ ਗੰਭੀਰ ਸਮੱਸਿਆ ਹੈ, ਜਿਸਦੇ ਲੱਛਣ ਬਿਲਕੁਲ ਦਿਖਾਈ ਨਹੀਂ ਦਿੰਦੇ। ਸਾਡੀ ਉਮਰ ਵਧਣ ਦੇ ਨਾਲ, ਸਰੀਰ ਦੇ ਵੱਖ ਵੱਖ ਹਿੱਸਿਆਂ ਵਿਚ ਖੂਨ ਧਮਣੀਆਂ ਵਿਚ, ਜਿਹਨਾਂ ਵਿਚ ਕੋਰੋਨਰੀ ਆਰਟਰੀਜ਼ ਵੀ ਸ਼ਾਮਲ ਹੈ, ਉਹਨਾਂ ਵਿਚ ਕੈਲੋਸਟ੍ਰਾਲ ਜਮ ਜਾਂਦਾ ਹੈ ਅਤੇ ਖੂਨ ਦੇ ਵਹਾਅ ਵਿਚ ਹੌਲੀ ਹੌਲੀ ਅੜਿੱਕਾ ਪੈਦਾ ਕਰ ਦਿੰਦਾ ਹੈ। ਇਸ ਹੌਲੀ ਹੌਲੀ ਤੰਗ ਹੋਣ ਦੀ ਪ੍ਰਕਿਰਿਆ ਨੂੰ ਅਥੇਰੋਸਲੇਰੋਸਿਸ ਕਹਿੰਦੇ ਹਨ। ਜੇਕਰ ਖੂਨ ਸੰਚਾਰ ਵਿਚ ਅੜਿੱਕੇ ਦੇ ਕਾਰਨ ਬੇਚੈਨੀ ਅਤੇ ਅਨਿੰਦਰਾ ਦੀ ਸ਼ਿਕਾਇਤ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋਅਤੇ ਆਪਣੀ ਸਮੱਸਿਆ ਬਾਰੇ ਦੱਸੋ। ਦਿਲ ਦਾ ਕਮਜ਼ੋਰ ਹੋਣਾ- ਤੁਹਾਨੂੰ ਬਿਨਾਂ ਦੱਸੇ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ। ਘੱਟ ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦਾ ਹੈ। ਇਸ ਤੋਂ ਇਲਾਵਾ ਧਮਣੀਆਂ ਦਾ ਤੰਗ ਹੋਣਾ, ਖੂਨ ਸੰਚਾਰ ਠੀਕ ਤਰੀਕੇ ਨਾਲ ਨਾ ਹੋਣਾ ਵੀ ਦਿਲ ਨੂੰ ਕਮਜ਼ੋਰ ਬਣਾਉਂਦਾ ਹੈ। ਜ਼ਰਾ ਜਿੰਨੀ ਵੀ ਮਿਹਨਤ ਕਰਨ ਤੇ ਸਾਹ ਫੁੱਲਣ ਲੱਗੇ, ਪਸੀਨਾ ਆ ਜਾਵੇ, ਪੌੜੀਆਂ ਚੜ੍ਹਦੇ ਵਕਤ ਦਮ ਚੜ੍ਹ ਜਾਵੇ ਤਾਂ ਸਮਝੋ ਤੁਹਾਡਾ ਦਿਲ ਕਮਜ਼ੋਰ ਹੈ। ਇਸ ਸਥਿਤੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਨਾਲ ਸੰਪਰਕ ਕਰੋ। ਤੁਹਾਡੇ ਘਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਸਮੱਸਿਆ ਹੋ ਗਈ ਹੈ ਤਾਂ ਇਹ ਤੁਹਾਨੂੰ ਵੀ ਹੋ ਸਕਦੀ ਹੈ, ਇਸ ਤੋਂ ਇਲਾਵਾ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਸਮੇਂ ਸਮੇਂ ਤੇ ਇਲੈਕਟ੍ਰੋਕਾਰਡੀਓਗ੍ਰਾਮ, ਈ ਸੀ ਜੀ ਆਦਿ ਕਰਵਾਉਂਦੇ ਰਹੋ। ਸਮੱਸਿਆ ਹੋਣ ਤੇ ਡਾਕਟਰ ਦੀ ਸਲਾਹ ਲਾਜ਼ਮੀ ਲਓ।

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor