Articles Health & Fitness

ਖੰਘ ਕਰਦੀ ਹੈ ਹਮੇਸ਼ਾ ਤੰਗ

ਫੇਫੜਿਆਂ ਦੀ ਬਿਮਾਰੀ ਖੰਘ ਦਾ ਬਰਸਾਤ, ਗਰਮੀ ਤੇ ਠੰਡੇ ਯਾਨੀ ਹਰ ਮੌਸਮ ਵਿੱਚ ਅਸਰ ਦੇਖਿਆ ਜਾਂਦਾ ਹੈ। ਬੱਚੇ, ਨੌਜ਼ਵਾਨ ਤੇ ਬਜ਼ੁਰਗਾਂ ਲਈ ਇਸ ਹਾਲਤ ਵਿੱਚ ਕੌਈ ਵੀ ਕੰਮ ਕਰਨਾ ਔਖਾ ਹੀ ਨਹੀਂ ਕਦੇ-ਕਦੇ ਨਾਮੁਮਕਿਨ ਵੀ ਹੋ ਜਾਂਦਾ ਹੈ। ਸ਼ੁਰੂ ਵਿੱਚ ਗਲੇ ਅੰਦਰ ਖਰਾਸ਼ ਤੇ ਸੁੱਕੀ ਖਾਂਸੀ, ਜੁਕਾਮ, ਛਿੱਕਾਂ, ਬੁਖਾਰ ਦੇ ਲੱਛਣ ਦੇਖੇ ਜਾਂਦੇ ਹਨ।ਸੁੱਕੀ ਖੰਘ ਕਾਰਨ ਬਲਗਮ ਬਾਹਰ ਨਾ ਆਓੁਣ ਤੇ ਛਾਤੀ ਵਿੱਚ ਜਕੜਨ, ਦਰਦ ਮਹਿਸੂਸ ਹੁੰਦੀ ਹੈ। ਬਲਗਮ ਵਾਲੀ ਖੰਘ ਦੀ ਹਾਲਤ ਵਿੱਚ ਕਮਜੋਰ ਤੇ ਬੁਜ਼ੁਰਗਾਂ ਲਈ ਬਾਰ-ਬਾਰ ਥੁਕਨਾ ਮੁਸ਼ਕਲ ਹੋ ਜਾਂਦਾ ਹੈ।

ਖੰਘ ਸਰੀਰ ਅੰਦਰ ਪ੍ਰਤੀਕਰਮ ਦਾ ਤਰੀਕਾ ਹੈ ਜਦੋਂ ਕੋਈ ਚੀਜ ਗਲੇ ਅੰਦਰ ਹਵਾ ਦੇ ਰਸਤੇ ਨੂੰ ਪਰੇਸ਼ਾਨ ਕਰਦੀ ਹੈ। ਚਿੜਚਿੜੇਪਨ ਤੰਤੂਆਂ ਨੂੰ ਉਤੇਜਿਤ ਕਰਕੇ ਦਿਮਾਗ ਨੂੰ ਸੰਦੇਸ਼ ਭੇਜਦੇ ਹਨ। ਦਿਮਾਗ ਛਾਤੀ ਅਤੇ ਪੇਟ ਦੀਆਂ ਮਾਸਪੇਸ਼ੀਆਂ ਦੇ ਐਕਸ਼ਨ ਨਾਲ ਫੇਫੜਿਆਂ ਅੰਦਰੋਂ ਹਵਾ ਦੇ ਧੱਕੇ ਨਾਲ ਬਾਹਰ ਆੳਣ ਦੀ ਕ੍ਰਿਆ ਨੂੰ ਖੰਘ ਕਿਹਾ ਜਾਂਦਾ ਹੈ।

ਮਿੱਟੀ- ਘੱਟੇ ਵਾਲਾ, ਜਿਆਦਾ ਹੀਟ ਤੇ ਠੰਢ ਦੇ ਮਾਹੋਲ ਤੇ ਮੌਸਮ ਵਿਚ ਬਦਲਾਅ, ਅਲਰਜ਼ੀ, ਕਮਜੌਰ ਫੇਫੜੇ, ਨਮੂਨਿਆ, ਦਮਾ, ਰਹਿਣ ਕਰਕੇ ਖਾਂਸੀ ਸ਼ੁਰੂ ਹੋ ਜਾਂਦੀ ਹੈ। ਖੰਘ ਦੀ ਹਾਲਤ ਵਿਚ ਨੀਂਦ ਨਾ ਆਉਣ ਕਰਕੇ ਸਿਰ ਦਰਦ, ਚੱਕਰ ਆੳਣਾ ਦੇ ਨਾਲ ਲਗਾਤਾਰ ਥਕਾਵਟ ਮਹਿਸੂਸ ਹੁੰਦੀ ਹੈ। ਆਮ ਹਾਲਤ ਵਿੱਚ ਖਿਆਲ ਨਾ ਰੱਖਣ ਨਾਲ ਬਿਮਾਰੀ ਵੱਧ ਜਾਂਦੀ ਹੈ। ਠੰਡ ਵਿੱਚ ਛੋਟੇ ਬਚਿਆਂ ਦਾ ਖਾਸ ਖਿਆਲ ਰੱਖੋ।ਖੰਘ ਤੌਂ ਤੰਗ ਲੌਕ ਖੰਘ ਦੀ ਆਮ ਹਾਲਤ ਵਿੱਚ ਘਰੇਲੂ ਰੇਮੇਡੀਜ਼ ਦਾ ਫਾਇਦਾ ਲੈ ਸਕਦੇ ਹਨ।

  • ਸ਼ਕੀਨੀ ਛੱਡੋ, ਘਰੌਂ ਬਾਹਰ ਜਾਣ ਵੇਲੇ ਬਚਿਆਂ ਦੇ ਤੇ ਆਪਣੇ ਮੌਸਮ ਮੁਤਾਬਕ ਕਪੜੇ ਪਾਓ।
  • ਆਈਸਕ੍ਰੀਮ, ਕੋਲਡ ਡ੍ਰਿੰਕਸ, ਤਲੀਆਂ, ਮਸਾਲੇਦਾਰ ਤੇ ਖੱਟੇ ਪਦਾਰਥਾਂ ਦੀ ਵਰਤੌੰ ਨਾ ਕਰੋ।
  • ਗਰਮ ਪਾਣੀ ਵਿੱਚ ਸ਼ਹਿਦ ਮਿਕਸ ਕਰਕੇ ਲਗਾਤਾਰ ਪੀਓ।ਘਰੇਲੂ ਗਰਮ ਮਿਕਸ ਵੇਜ਼ੀਟੇਬਲ ਤੇ ਚਿਕਨ ਸੂਪ ਕਾਲੀ ਮਿਰਚ ਪਾਓੁਡਰ ਮਿਲਾ ਕੇ ਬਾਰ-ਬਾਰ ਇਸਤੇਮਾਲ ਕਰੋ।ਅਦਰਕ-ਕਾਲੀ ਮਿਰਚ, ਸ਼ਹਿਦ ਵਾਲੀ ਜਾਂ ਦੇਸੀ ਚਾਹ ਸੇਵਨ ਕਰੋ।
  • ਛੋਟੇ ਬੱਚਿਆਂ ਨੂੰ ਸ਼ਹਿਦ ਚਟਾਓ।ਛਾਤੀ ਤੇ ਥੋੜੀ ਵਿਕਸ ਲਗਾ ਸਕਦੇ ਹੋ।ਛਾਤੀ ਤੇ ਘੱਟ ਗਰਮ ਸਰੌੰ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
  • ਜਿਆਦਾ ਖਾਂਸੀ ਦੀ ਹਾਲਤ ਵਿੱਚ ਆਯੁਰਵੈਦਿਕ ਚੂਰਨ ਸਿਤੋਪਲਾਦੀ ਸ਼ਹਿਦ ਮਿਲਾ ਕੇ ਇਸਤੇਮਾਲ ਕਰੋ।
  • ਗਲੇ ਤੇ ਨੱਕ ਦੀ ਸਫਾਈ ਅਤੇ ਖੰਘ-ਜੁਕਾਮ ਦੀ ਹਾਲਤ ਵਿੱਚ 2-3 ਬਾਰ ਸਟੀਮ (ਭਾਫ) ਲਵੋ।ਘਰ ਅੰਦਰ ਪਤੀਲੇ ਵਿੱਚ ਪਾਣੀ, ਚੁਟਕੀ ਨਮਕ ਪਾ ਕੇ ਓੁਬਾਲੋ। ਮੂੰਹ-ਸਿਰ ਟਾਵਲ ਨਾਲ ਢੱਕ ਗਰਮ ਪਤੀਲੇ ਤੌੰ ਮੂੰਹ ਥੋੜਾ ਦੂਰ ਰੱਖ ਕੇ ਲੰਬਾ ਸਾਹ ਲੈਂਦੇ ਹੋਏ ਭਾਫ ਲੈਣ ਨਾਲ ਆਰਾਮ ਮਿਲਦਾ ਹੈ।
  • ਸੁੱਕੀ ਖੰਘ ਵਿੱਚ ਛੋਟੀ ਇਲਾਚੀ, ਲ਼ੌਂਗ, ਮਿਸਰੀ ਚੂਸਦੇ ਰਹੋ।ਤਬੇ ਤੇ ਮੁਨੱਕਾ ਭੁੱਨ ਕੇ ਚੂਸਣ ਨਾਲ ਰਾਹਤ ਮਿਲਦੀ ਹੈ।
  • ਬਲਗਮ ਵਾਲੀ ਖੰਘ ਵਿੱਚ ਗਰਮ ਦੁੱਧ ਹਲਦੀ ਪਾਓੁਡਰ, ਸ਼ਹਿਦ ਮਿਕਸ ਕਰਕੇ ਸੇਵਨ ਕਰੋ।

ਨੋਟ: ਕੋਵਿਡ-19 ਦੇ ਚਲਦੇ ਹੋਏ ਲਗਾਤਾਰ ਸੁੱਕੀ ਤੇ ਬਲਗਮ ਵਾਲੀ ਖੰਘ ਦੇ ਅਟੈਕ ਪ੍ਰਤੀ ਲਾਪਰਵਾਹੀ ਨਾ ਵਰਤੋ। ਆਮ ਰੇਮੀਡੀਜ਼ ਨਾਲ ਠੀਕ ਨਾ ਹੋਣ ਦੀ ਹਾਲਤ ਵਿੱਚ ਤੁਰੰਤ ਫੈਮਿਲੀ ਡਾਕਟਰ ਨਾਲ ਸੰਪਰਕ ਕਰੋ।

– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin