Articles

ਚਿੱਟਾ ਹੋ ਗਿਆ ਲਹੂ

ਪ੍ਰੇਮ ਜੋ ਕਿ ਐਨ ਆਰ ਆਈ ਸੀ ਤੇ ਬਾਹਰਲੇ ਮੁਲਕ ਅਮਰੀਕਾ ਵਿੱਚ ਰਹਿੰਦਾ ਸੀ। ਉਸ ਦਾ ਉੱਥੇ ਦੇਸੀ ਦਵਾਈਆਂ ਦਾ ਵਪਾਰ ਸੀ। ਜੋ ਭਾਰਤ ਵਿੱਚ ਉਸ ਦਾ ਭਰਾ ਲਲਿਤ ਉਸ ਨੂੰ ਅਮਰੀਕਾ ਵਿਖੇ ਦਵਾਈਆਂ ਸਪਲਾਈ ਕਰਦਾ ਸੀ। ਪਹਿਲਾ ਪਹਿਲ ਉਨਾ ਦੋਨੋ ਭਰਾਵਾਂ ਦਾ ਦਵਾਈਆਂ ਦਾ ਵਪਾਰ ਠੀਕ ਚੱਲਦਾ ਰਿਹਾ। ਫਿਰ ਅਚਾਨਕ ਲਲਿਤ ਨੇ ਆਪਣੇ ਐਨ ਆਰ ਆਈ ਭਰਾ ਪ੍ਰੇਮ ਨੂੰ ਘਟੀਆ ਦਵਾਈਆਂ ਦੇਣੀਆ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਉਸ ਦਾ ਵਪਾਰ ਤੇ ਮਾੜਾ ਅਸਰ ਪਿਆਂ ਤੇ ਮਾਰਕੀਟ ਵਿੱਚ ਬਦਨਾਮੀ ਵੀ ਹੋਈ ਅਤੇ ਉਨਾ ਦੇ ਰਿਸ਼ਤਿਆਂ ਵਿੱਚ ਖਟਾਸ ਹੋਣੀ ਸ਼ੁਰੂ ਹੋ ਗਈ। ਐਨ ਆਰ ਆਈ ਪ੍ਰੇਮ ਨੇ ਆਪਣੇ ਭਰਾ ਲਲਿਤ ਪਾਸੇ ਦਵਾਈਆਂ ਲੈਣੀਆ ਬੰਦ ਕਰ ਦਿੱਤੀਆ। ਇਸ ਰੰਜਸ਼ ਦਾ ਬਦਲਾ ਲੈਣ ਲਈ ਭਾਰਤ ਵਿੱਚ ਉਸ ਨੇ ਆਪਣੇ ਐਨ ਆਰ ਆਈ ਭਰਾ ਪ੍ਰੇਮ ਦੇ ਖਿਲਾਫ ਪੁਲਿਸ ਨੂੰ ਦਰਖ਼ਾਸਤ ਦੇ ਦਿੱਤੀ ਕਿ ਉਸ ਦੇ ਭਰਾ ਨੇ ਆਪਣੇ ਭਾਰਤ ਵਿੱਚ ਰਹਿੰਦੇ ਮਕਾਨ ਦਾ ਬਿਜਲੀ ਦਾ ਮੀਟਰ ਲਗਾਉਣ ਲਈ, ਆਪਣੇ ਘਰ ਦਾ ਰਾਸ਼ਨ ਕਾਰਡ ਜੋ ਬਿਜਲੀ ਮਹਿਕਮੇ ਨੂੰ ਦਿੱਤਾ ਹੈ, ਉਹ ਜਾਅਲੀ ਹੈ। ਇਸ ਦੀ ਪੜਤਾਲ ਏਸੀਪੀ ਨੇ ਕਰ ਕੇ ਉਸ ਦੇ ਖਿਲਾਫ ਪਰਚਾ ਦਰਜ ਕਰਣ ਦੀ ਸਿਫ਼ਾਰਸ਼ ਕਰ ਦਿੱਤੀ, ਜੋ ਕਮਿਸ਼ਨਰ ਔਫ ਪੁਲਿਸ ਨੇ ਏਸੀਪੀ ਦੀ ਪੜਤਾਲ ਨਾਲ ਨਾ ਸਹਿਮਤ ਹੁੰਦੇ ਹੋਏ, ਇਹ ਪੜਤਾਲ ਆਰਥਿਕ  ਅਪਰਾਧ ਵਿੰਗ ਨੂੰ ਮਾਰਕ ਕੀਤੀ ਤਾਂ ਇੰਨਚਾਰਜ ਆਰਥਿਕ ਅਪਰਾਧ ਵਿੰਗ ਨੇ ਮੈਨੂੰ ਮਾਰਕ ਕਰ ਦਿੱਤੀ। ਮੇਰੇ ਵੱਲੋਂ ਡੁੰਗਿਆਈ ਨਾਲ ਪੜਤਾਲ ਕਰਣ ਤੇ ਇਹ ਗੱਲ ਸਾਹਮਣੇ ਆਈ ਕਿ ਜੋ ਐਪਲਕੇਸ਼ਨ ਸਿਵਲ ਸਪਲਾਈ ਦੇ ਦਫਤਰ ਐਨ ਆਰ ਆਈ ਪ੍ਰੇਮ ਵੱਲੋਂ ਅਪਲਾਈ ਰਾਸ਼ਨ ਕਾਰਡ ਲੈਣ ਵਾਸਤੇ ਅਤੇ ਜੋ ਫ਼ਾਰਮ ਭਰਿਆ ਦਰਸਾਇਆ ਗਿਆ ਸੀ। ਉਸ ਉੱਪਰ ਜੋ ਦਸਖ਼ਤ ਸਨ, ਉਹ ਪ੍ਰੇਮ ਦੇ ਦਸਖ਼ਤਾਂ ਨਾਲ ਮੇਲ ਨਹੀਂ ਖਾਂਦੇ ਸਨ, ਜਿਸ ਤਰੀਕ ਨੂੰ ਰਾਸ਼ਨ ਕਾਰਡ ਅਪਲਾਈ ਕੀਤਾ ਸੀ, ਉਸ ਸਮੇ ਪ੍ਰੇਮ ਅਮਰੀਕਾ ਵਿੱਚ ਸੀ। ਪ੍ਰੇਮ ਦਾ ਰਾਸ਼ਨ ਕਾਰਡ ਪਹਿਲੇ ਹੀ ਬਣਿਆ ਸੀ ਦੁਬਾਰਾ ਉਸ ਨੂੰ ਬਨਾਉਣ ਦੀ ਕੀ ਲੋੜ ਸੀ। ਜੋ ਪ੍ਰੇਮ ਵੱਲੋਂ ਪੇਸ਼ ਕੀਤਾ ਰਿਕਾਰਡ, ਪ੍ਰੇਮ ਵੱਲੋਂ ਪੇਸ਼ ਕੀਤਾ ਪਾਸਪੋਰਟ ਅਤੇ ਸਿਵਲ ਸਪਲਾਈ ਦੇ ਦਫਤਰ  ਦੇ ਰਿਕਾਰਡ ਤੋ ਲਲਿਤ ਵੱਲੋਂ ਦਿੱਤੀ ਦਰਖ਼ਾਸਤ ਝੂਠੀ ਤੇ ਬੇਬੁਨਿਆਦ ਪਾਈ ਗਈ। ਜੋ ਇਹ ਸਾਰੀ ਸਾਜਿਸ਼ ਲਲਿਤ ਨੇ ਹੀ ਆਪਣੇ ਐਨ ਆਰ ਆਈ ਭਰਾ ਪ੍ਰੇਮ ਨੂੰ ਫਸਾਉਣ ਵਾਸਤੇ ਘੜੀ ਸੀ। ਇਸ ਕਰ ਕੇ ਕਿ ਉਸ ਦੇ ਐਨ ਆਰ ਆਈ ਭਰਾ ਨੇ ਉਸ ਪਾਸੋਂ ਦਵਾਈਆਂ ਲੈਣੀਆ ਬੰਦ ਕਰ ਦਿੱਤੀਆਂ ਸਨ। ਜੋ ਉਪਰੋਕਤ ਤੱਤ ਜੋ ਉੱਪਰ ਲਿਖੇ ਹਨ ਮੇਰੀ ਪੜਤਾਲ ਤੇ ਸਾਹਮਣੇ ਆਏ ਸੀ। ਜੋ ਦਰਖ਼ਾਸਤ ਝੂਠੀ ਹੋਣ ਕਰ ਕੇ ਦਾਖਲ ਦਫਤਰ ਹੋ ਗਈ। ਐਨ ਆਰ ਆਈ ਰੋਟੀ ਰੋਜੀ ਕਮਾਉਣ ਦੀ ਖ਼ਾਤਰ ਬਾਹਰਲੇ ਮੁਲਕ ਵਿੱਚ ਜਾਂਦਾ ਹੈ। ਅਕਸਰ ਪੁਲਿਸ ਨੂੰ ਇਹੋ ਜਿਹੀਆ ਦਰਖ਼ਾਸਤਾਂ ਮਿਲਦੀਆ ਹਨ, ਕਿ ਉਨ੍ਹਾਂ ਦੀ  ਭਾਰਤ ਵਿੱਚ ਬਣੀ ਕੋਠੀ, ਪਲਾਟ ਜਾ ਹੋਰ ਜਾਇਦਾਦ ਜ਼ਮੀਨ ਤੇ ਉਸ ਦੇ ਫੇਕ, ਜਾਲੀ ਕਾਗਚ ਤਿਆਰ ਕਰ ਕੇ ਕਬਜ਼ਾ ਕਰ ਲਿਆ ਹੈ। ਬੇਗਾਨੇ ਲੋਕਾਂ ਨੇ ਕਬਜ਼ਾ ਤਾ ਕਰਣਾ ਹੀ ਹੈ ਆਪ ਦੇ ਖੂੰਨ ਦੇ ਨਜਦੀਕੀ ਰਿਸ਼ਤੇ ਨਾਤੇ ਭੈਣ ,ਭਰਾ, ਚਾਚੇ, ਤਾਏ, ਰਿਸ਼ਤੇਦਾਰ ਕਰ ਰਹੇ ਹਨ। ਇਸੇ ਕਰ ਕੇ ਹੁਣ ਇੱਕ ਵੱਖਰਾ ਥਾਣਾ ਐਨ ਆਰ ਆਈ ਲਈ ਬਣ ਗਿਆ ਹੈ। ਅੱਜ ਦਾ ਮਨੁੱਖ ਪੈਸੇ ਦੀ ਖ਼ਾਤਰ ਆਪਣੇ ਰਿਸ਼ਤੇ ਨਾਤੇ ਭੁੱਲ ਚੁੱਕਾ ਹੈ।ਲਹੂ ਚਿੱਟਾ ਹੋ ਗਿਆ ਹੈ।ਪੈਸੇ ਦੀ ਖ਼ਾਤਰ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਜੋ ਬਚਪਨ ਵਿੱਚ ਇੱਕ ਦੂਸਰੇ ਨਾਲ ਖੇਡਦੇ ਮਲਦੇ ਸੀ। ਜੋ ਲੋਕ ਬਾਹਰਲੇ ਮੁਲਕ ਵਿੱਚ ਬਾਹਰਲੀ ਪੁਲਿਸ ਪ੍ਰਤੀ ਇਮਾਨਦਾਰੀ ਦੀ ਤਰੀਫ ਕਰਦੇ ਹਨ ਅਤੇ ਆਪਣੇ ਮੁਲਕ ਦੀ ਪੁਲਿਸ ਪ੍ਰਤੀ ਉਨਾ ਦੀ ਨਜਰੀਆ ਠੀਕ ਨਹੀ ਹੈ। ਹਮੇਸਾ ਸ਼ਕ ਦੇ ਘੇਰੇ ਚ ਰਹਿੰਦਾ ਹੈ। ਉਸ ਐਨ ਆਰ ਆਈ ਨੇ ਵਿਦੇਸ ਵਿੱਚ ਪੰਜਾਬ ਪੁਲਿਸ ਬਾਰੇ ਆਪਣੇ ਯਾਰਾ ਦੋਸਤਾ ਨੂੰ ਦੱਸਿਆ ਤੇ ਉਨ੍ਹਾਂ ਵਲੋਂ ਪੜਤਾਲ ਕਰਣ ਵਾਲੀ ਸਾਰੀ ਟੀਮ ਦੀ ਸਰਾਹਨਾ ਕਰਣ ਤੇ ਉਨਾ ਦਾ ਮੰਨ ਖੁਸ਼ੀ ਨਾਲ ਭਰ ਗਿਆ ਤੇ ਦੁਬਾਰਾ ਉਨਾ ਵਿੱਚ ਸਹੀ ਇਮਾਨਦਾਰੀ ਨਾਲ ਕੰਮ ਕਰਣ ਦੀ ਤੀਬਰ ਇੱਛਾ ਉਜਾਗਰ ਹੋਈ ਤੇ ਕਮਿਸਨਰ ਸਾਹਿਬ ਵਲੋ ਵੀ ਸਬਾਸੀ ਮਿਲੀ। ਹੁਣ ਵੀ ਕਰੋਨਾ ਵਾਇਰਸ ਤੇ ਪੁਲਿਸ ਲਾਐਂਡਆਰਡਰ ਦੀ ਡਿਊਟੀ ਦੇ ਨਾਲ ਗਰੀਬ ਲੋਕਾ ਨੂੰ ਰਾਸ਼ਨ ਵੰਡ ਰਹੀ ਹੈ।ਗਰੀਬਾ ਦੀਆ ਕੁੜੀਆ ਦੇ ਵਿਆਹ ਕਰ ਰਹੀ ਹੈ।ਜਿਹੜੇ ਲੋਕ ਆਪਣੇ ਖੂੰਨ ਦੀ ਕਰੋਨਾ ਨਾਲ ਮੌਤ ਹੋਣ ਤੇ ਉਸ ਦੀ ਲ਼ਾਸ਼ ਦੇਹ ਲੈਣ ਤੋ ਇਨਕਾਰ ਕਰ ਰਹੇ ਹਨ ਪੁਲਿਸ ਉਸ ਦਾ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕਰ ਰਹੀ ਹੈ।ਲਹੂ ਚਿੱਟਾ ਹੋ ਚੁੱਕਾ ਹੈ।
– ਗੁਰਮੀਤ ਸਿੰਘ ਵੇਰਕਾ, ਸੇਵਾ ਮੁਕਤ ਇੰਨਸਪੈਕਟਰ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin