Articles Religion

ਜਨਮ ਦਿਨ “ਤੇ ਵਿਸ਼ੇਸ਼; ਭਗਤ ਰਵਿਦਾਸ ਜੀ !

ਭਗਤ ਰਵੀਦਾਸ ਜੀ ਸਿੱਖੀ ਅਤੇ ਰਵੀਦਾਸੀਆ ਬਾਨੀ ਅਤੇ ਪੰਦਰਾਂ ਸ਼ਿੱਖ ਭਗਤਾਂ ਵਿੱਚੋਂ ਇੱਕ ਇਲਾਹੀ ਸਖਸ਼ੀਅਤ ਸਨ। ਇਹਨਾਂ ਨੇ ਲੁਕਾਈ ਨੂੰ ਇੱਕ ਰੱਬ ਦੀ ਬੰਦਗੀ ਕਰਣ ਦਾ ਸੁਨੇਹਾ ਦਿੱਤਾ ਅਤੇ ਬਰਾਬਰਤਾ, ਪਿਆਰ ਅਤੇ ਇਤਫ਼ਾਕ ਦਾ ਸੰਦੇਸ਼ ਦਿੰਦੇ ਹੋਏ ਇੱਕ ਅਨੋਖੇ ਵਤਨ ਬੇਗਮਪੁਰੇ ਦੇ ਸਕੰਲਪ ਨੂੰ ਜਾਹਰ ਵੀ ਕੀਤਾ। ਸਿੱਖਾਂ ਦੇ ਮਹਾਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਦੇ 41 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ।
ਇਤਹਾਸਕਾਰਾਂ ਦਾ ਮੰਨਣਾ ਹੈ ਇਹਨਾ ਦਾ ਜਨਮ ਬਨਾਰਸ ਨੇੜੇ ਸੀਰ ਗੋਵਰਧਨਪੁਰ ਵਿਖੇ ਅੰ: 1377 ਵਿੱਚ ਹੋਇਆ। ਰਵੀਦਾਸ ਜੀ ਦੇ ਪਿਤਾ ਸੰਤੋਖ ਦਾਸ ਅਤੇ ਮਾਤਾ ਕਸਸੀ ਦੇਵੀ ਸਨ। ਇਹਨਾਂ ਦਾ ਵਿਆਹ ਪਿੰਡ ਮਿਰਜਾਪੁਰ ਦੀ ਮਾਤਾ ਲੋਨਾ ਦੇਵੀ ਨਾਲ ਹੋਇਆ। ਭਗਤ ਰਵੀਦਾਸ ਚੁਮਾਰ ਵਜੋਂ ਸ਼ਨਾਖ਼ਤ ਕਰਦੇ ਸਨ। ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸਨ। ਹਿੰਦੂ ਵਰਨ ਮੁਤਾਬਕ ਚੁਮਾਰ ਕਮਜਾਤ ਬਰਾਦਰੀ ਹੈ। ਇਸ ਸਿੰਸਟਮ ਦੇ ਅਸਰ ਕਾਰਨ ਰਵੀਦਾਸ ਜੀ ਨੂੰ ਸਕੂਲ ਜਾਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ। ਚੁਮਾਰ ਬਰਾਦਰੀ ਨਾਲ ਤਾਲਕ ਹੋਣ ਕਾਰਨ ਬਨਾਰਸ ਵਿੱਚ ਮਜਲੂਮਾਂ ਲਈ ਅਵਾਜ਼ ਬਲੰਦ ਕਰਨ ਕਰਕੇ ਭਗਤ ਜੀ ਨਾਲ ਬਦਸਲੂਕੀ ਕੀਤੀ ਗਈ। ਸਾਂਝੀ ਵਾਲਤਾ ਦਾ ਸੁਨੇਹਾ ਦਿੰਦਿਆਂ ਉਹ ਸਮੇ ਦੀ ਲੁਕਾਈ ਊਚ ਨੀਚ, ਛੂਤ ਛਾਤ ਅਤੇ ਪਖੰਡਾਂ ਦੇ ਸਖਤ ਖਿਲਾਫ ਬੋਲੇ। ਦੱਖਣੀ ਏਸ਼ੀਆ ਦੁਆਲੇ ਦੂਰਦਰਾਡੇ ਸਫਰ ਕਰ ਭਗਤ ਰਵੀਦਾਸ ਜੀ ਨੇ ਦਬੀ ਸਖਸ਼ੀਅਤ ਨਾਲ ਮੁਲਾਕਾਤ ਕਰਨ ਦੇ ਨਾਲ ਨਾਲ ਰੱਬ ਦੀ ਸਿਫ਼ਤ ਬੰਦਗੀ ਦੇ ਵਾਕ ਰੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ , ਰਾਣੀ ਮੀਰਾਂ ਬਾਈ, ਰਾਣੀ ਝਾਂਲਾ ਬਾਈ, ਸਕਈ ਹੋਰ ਇਹਨਾਂ ਦੇ ਮੁਰੀਦ ਸਨ। ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਦੀ ਆਸ॥ ਜੋ ਇਨਸਾਨ ਕੀਮਤੀ ਰੱਬ ਨੂੰ ਛੱਡ ਕੇ ਹੋਰ ਉਤੇ ਆਸ ਰੱਖਦਾ ਹੈ ਤੇ ਨਰ ਦੋਜਕ ਜਾਹਿਗੇ ਸਭਿ ਭਾਖੇ ਰਵਿਦਾਸ।। ਉਸ ਦੀ ਜ਼ਿੰਦਗੀ ਨਰਕ ਹੈ ਇਹ ਅਸਲ ਗੱਲ ਰਵੀਦਾਸ ਦੱਸਦਾ ਹੈ। ਭਗਤ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 41 ਵਾਕ 16 ਰਾਗਾਂ ਵਿੱਚ ਦਰਜ ਹਨ। 40 ਸ਼ਬਦ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖਿਤਾਬ ਹਾਸਲ ਹੈ। ਇਤਹਾਸ ਮੁਤਾਬਕ ਭਗਤ ਰਵੀਦਾਸ ਜੀ 1528 ਈਸਵੀ ਨੂੰ ਬਨਾਰਸ ਵਿਖੇ ਕਰੀਬ 151 ਸਾਲ ਦੀ ਉਮਰ ਵਿੱਚ ਫ਼ਾਨੀ ਦੁੱਨੀਆਂ ਤੋਂ ਰੁਖ਼ਸਤ ਹੋ ਗਏ। ਪਾਵਨ ਸਰੀਰ ਨੂੰ ਰਾਜਾ ਹਰਦੇਵ ਸਿੰਘ ਨਗਰ ਦੇ ਬਾਗ਼ ਵਿਖੇ ਚਿਖਾ ਵਿੱਚ ਜਲਾ ਦਿੱਤਾ।
ਮਨੁੱਖੀ ਜੀਵ ਅਜੇ ਵੀ ਊਚ ਨੀਚ, ਛੂਤ ਛਾਤ, ਪਖੰਡਾਂ ਵਿੱਚ ਫਸਿਆ ਹੈ। ਜਿਸ ਦਾ ਅਹਿਸਾਸ ਕੋਰੋਨਾਂ ਨੇ ਮਨੁੱਖੀ ਜੀਵ ਨੂੰ ਕਰਾ ਦਿੱਤਾ ਜਦੋਂ ਲਾਕ ਡਾਉਨ ਵਿੱਚ ਸਾਰਾ ਕੰਮ ਧੰਧਾ ਬੰਦ ਹੋ ਗਿਆ ਤੇ ਰੋਟੀ ਤੋ ਵੀ ਮੁਥਾਜ ਹੋ ਗਿਆ। ਚੋਣਾਂ ਵਿੱਚ ਦਲਿੱਤ ਪਤਾ ਖੇਡ ਰਾਜਨੀਤਕ ਪਾਰਟੀਆਂ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਾਨੂੰ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਭਗਤ ਰਵੀਦਾਸ ਜੀ ਦੀ ਬਾਣੀ ਤੇ ਸੰਖਿਆਵਾਂ ਤੇ ਅਮਲ ਕਰ ਗੁਰੂ ਜੀ ਵੱਲੋਂ ਦਿੱਤੇ ਉਪਦੇਸ਼ਾ ਤੇ ਚਲ ਊਚ, ਨੀਚ, ਪਖੰਡਾਂ ਤੇ ਨਸ਼ਿਆ ਦਾ ਤਿਆਗ ਕਰਣ ਦਾ ਸਕੰਲਪ ਲੈਣਾ ਚਾਹੀਦਾ ਹੈ। ਇਹ ਹੀ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ।
-ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ ਸੇਵਾ ਮੁੱਕਤ ਇੰਸਪੈਕਟਰ ਪੁਲਿਸ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin