Sport

ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ, ਵਿਸ਼ਵ ਅਥਲੈਟਿਕਸ ਨੇ ਕੀਤਾ ਸਸਪੈਂਡ

ਨਵੀਂ ਦਿੱਲੀ – ਚੋਟੀ ਦੀ ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਪਾਬੰਦੀਸ਼ੁਦਾ ਸਟੀਰੌਇਡ ਟੈਸਟ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ (AIU) ਨੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਦੋਸ਼ੀ ਪਾਏ ਜਾਣ ‘ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ।

ਵਿਸ਼ਵ ਅਥਲੈਟਿਕਸ (ਗਵਰਨਿੰਗ ਬਾਡੀ) ਨੇ ਬੁੱਧਵਾਰ ਨੂੰ ਟਵੀਟ ਕੀਤਾ, “ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਉਸਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ/ਵਰਤੋਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।” ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ।

ਅਥਲੈਟਿਕਸ ਇੰਟੈਗਰਿਟੀ ਯੂਨਿਟ ਵਿਸ਼ਵ ਅਥਲੈਟਿਕਸ ਦੁਆਰਾ ਸਥਾਪਤ ਇੱਕ ਸੁਤੰਤਰ ਸੰਸਥਾ ਹੈ। ਉਨ੍ਹਾਂ ਪੰਜਾਬ ਦੇ ਇਸ 26 ਸਾਲਾ ਖਿਡਾਰੀ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ ‘ਚ ਛੇਵੇਂ ਸਥਾਨ ‘ਤੇ ਰਹੀ ਸੀ। ਕਮਲਪ੍ਰੀਤ ਕੌਨ ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਨ੍ਹਾਂ ਦਾ ਨਿੱਜੀ ਸਰਵੋਤਮ 61.04 ਮੀਟਰ ਸੀ।

ਪਟਿਆਲਾ ਵਿੱਚ ਕੌਮੀ ਰਿਕਾਰਡ ਨਾਲ ਪਹਿਲੇ ਸਥਾਨ ’ਤੇ ਰਹਿਣ ਵਾਲੀ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਸਨੇ ਟੋਕੀਓ ਵਿੱਚ ਕੁਆਲੀਫਾਇੰਗ ਰਾਊਂਡ ਵਿੱਚ 64.00 ਮੀਟਰ ਡਿਸਕਸ ਸੁੱਟਿਆ। ਉਹ ਫਾਈਨਲ ਵਿੱਚ 63.70 ਮੀਟਰ ਨਾਲ ਛੇਵੇਂ ਸਥਾਨ ’ਤੇ ਰਹੀ। ਇਸ ਸਾਲ, ਕੌਰ ਨੇ ਮਾਰਚ ਵਿੱਚ ਤਿਰੂਵਨੰਤਪੁਰਮ ਵਿੱਚ ਇੰਡੀਅਨ ਗ੍ਰਾਂ ਪ੍ਰੀ ਮੀਟ ਵਿੱਚ 61.39 ਮੀਟਰ ਡਿਸਕਸ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ।

Related posts

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor

RCB ਨੇ GT ਨੂੰ 4 ਵਿਕਟਾਂ ਨਾਲ ਹਰਾਇਆ

editor