India

ਤਾਮਿਲਨਾਡੂ ਦੇ ਸਾਬਕਾ ਮੰਤਰੀ ਵਿਜੇਭਾਸਕਰ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਦਰਜ

ਚੇਨਈ – ਤਾਮਿਲਨਾਡੂ ‘ਚ ਪਿਛਲੀ ਅੰਨਾ ਡੀਐੱਮਕੇ ਸਰਕਾਰ ‘ਚ ਸਿਹਤ ਮੰਤਰੀ ਰਹੇ ਸੀ. ਵਿਜੇਭਾਸਕਰ ਖ਼ਿਲਾਫ਼ ਵਿਜੀਲੈਂਸ ਤੇ ਭਿ੍ਸ਼ਟਾਚਾਰ ਰੋਕੂ ਸ਼ਾਖਾ ਨੇ ਆਮਦਨ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਵਿਚ ਇਕ ਮਾਮਲਾ ਦਰਜ ਕੀਤਾ ਹੈ।ਵਿਜੇਭਾਸਕਰ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦੇ ਨਾਲ ਹੀ ਭਿ੍ਸ਼ਟਾਚਾਰ ਰੋਕੂ ਅਧਿਕਾਰੀਆਂ ਨੇ ਤਾਮਿਲਨਾਡੂ ਦੇ ਛੇ ਜ਼ਿਲਿ੍ਹਆਂ ਵਿਚ 43 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਥਾਵਾਂ ‘ਤੇ ਛਾਪੇ ਮਾਰੇ ਗਏ, ਉਨ੍ਹਾਂ ਵਿਚ ਵਿਜੇਭਾਸਕਰ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਨਾਲ ਜੁੜੇ ਕੰਪਲੈਕਸ ਵੀ ਸ਼ਾਮਲ ਹਨ। ਇਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਹਰੇਕ ਸਥਾਨ ‘ਤੇ ਹਰ ਦਲ ਵਿਚ ਸੁਰੱਖਿਆ ਦੇ ਉਦੇਸ਼ ਨਾਲ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਘੱਟੋ-ਘੱਟ ਛੇ ਮੁਲਾਜ਼ਮ ਸ਼ਾਮਲ ਹਨ। ਕੁਲ ਮਿਲਾ ਕੇ ਤਲਾਸ਼ੀ ਮੁਹਿੰਮ ਵਿਚ 250 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਲਾਇਆ ਗਿਆ ਹੈ।ਐੱਫਆਈਆਰ ਮੁਤਾਬਕ, ਜਾਂਚ ਪ੍ਰਕਿਰਿਆ ਦੌਰਾਨ ਪਤਾ ਲੱਗਾ ਕਿ ਵਿਜੇਭਾਸਕਰ ਨੇ ਇਕ ਅਪ੍ਰਰੈਲ, 2016 ਤੋਂ 31 ਮਾਰਚ, 2021 ਦੌਰਾਨ ਜ਼ਿਆਦਾਤਰ ਜਾਇਦਾਦਾਂ ਬਣਾਈਆਂ ਹਨ। ਆਈਏਐੱਨਐੱਸ ਮੁਤਾਬਕ, ਵਿਜੇਭਾਸਕਰ ਅਤੇ ਉਨ੍ਹਾਂ ਦੀ ਪਤਨੀ ‘ਤੇ ਆਪਣੇ ਅਤੇ ਆਪਣੇ ਆਸ਼ਰਿਤਾਂ ਤੇ ਵਪਾਰਕ ਕੰਪਨੀਆਂ ਦੇ ਨਾਂ ਤੋਂ 27.22 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ ਹੈ। ਅਧਿਕਾਰੀਆਂ ਨੇ ਚੇਨਈ, ਚੇਂਗੇਲਬੇਟ, ਕਾਂਚੀਪੁਮ, ਕੋਇੰਬਟੂਰ, ਤਿਰੂਚਿਰਾਪੱਲੀ ਤੇ ਪੁਡੂਕੋਟਈ ਜ਼ਿਲਿ੍ਹਆਂ ‘ਚ ਤਲਾਸ਼ੀ ਲਈ।ਮਈ, 2021 ‘ਚ ਡੀਐੱਮਕੇ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਕੇਸੀ ਵੀਰਮਣੀ, ਐੱਸਪੀ ਵੇਲੂਮਣੀ ਅਤੇ ਐੱਮਆਰ ਵਿਜੇਭਾਸਕਰ ਖ਼ਿਲਾਫ਼ ਪਹਿਲਾਂ ਹੀ ਆਮਦਨ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਹ ਸਾਰੇ ਪਿਛਲੀ ਅੰਨਾ ਡੀਐੱਮਕੇ ਸਰਕਾਰ ‘ਚ ਮੰਤਰੀ ਰਹੇ ਹਨ। ਇਨ੍ਹਾਂ ਨਾਲ ਜੁੜੇ ਟਿਕਾਣਿਆਂ ‘ਤੇ ਵੀ ਵਿਜੀਲੈਂਸ ਡਾਇਰੈਕਟੋਰੇਟ ਅਤੇ ਭਿ੍ਸ਼ਟਾਚਾਰ ਰੋਕੂ ਸ਼ਾਖਾ ਦੇ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਸੀ।

Related posts

ਦ੍ਰੌਪਦੀ ਮੁਰਮੂ ਹਿਮਾਚਲ ਤੋਂ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਦਿੱਲੀ ਪਰਤੇ

editor

ਭਾਜਪਾ ਨੇਤਾ ਦੇ ਬੇਟੇ ਨੇ ਕੀਤੀ ਬੂਥ ਕੈਪਚਰਿੰਗ, ਲਾਈਵ ਸਟ੍ਰੀਮਿੰਗ ’ਤੇ ਕਿਹਾ- ‘ਈ.ਵੀ.ਐਮ. ਮੇਰੇ ਪਿਤਾ ਦੀ’

editor

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

editor