Punjab

ਨਵਜੋਤ ਸਿੰਘ ਸਿੱਧੂ ਦਿਨ ’ਚ ਤਿੰਨ ਘੰਟੇ ਭਗਵਾਨ ਨਾਲ ਗੱਲ ਕਰਦਾ !

ਜਲੰਧਰ – ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਈ ਰਹੱਸਮਈ ਖ਼ੁਲਾਸੇ ਕੀਤੇ ਹਨ। ਸਭ ਤੋਂ ਵੱਡਾ ਦਾਅਵਾ ਇਹ ਕਿ ਸੰਨ 2017 ’ਚ ਪੰਜਾਬ ’ਚ ਕਾਂਗਰਸ ਦੀ ਜਿੱਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਵਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਵੀ ਲਾਬਿੰਗ ਕੀਤੀ ਸੀ। ਇਕ ਇੰਟਰਵਿਊ ’ਚ ਕੈਪਟਨ ਨੇ ਸਿੱਧੂ ਨੂੰ ਲੈ ਕੇ ਇਕ ਹੋਰ ਅਨੋਖਾ ਦਾਅਵਾ ਕੀਤਾ ਹੈ। ਇਹ ਕਿ ਉਹ ਭਗਵਾਨ ਨਾਲ ਸਿੱਧੀ ਗੱਲ ਕਰਦੇ ਹਨ। ਉਹ ਵੀ ਦਿਨ ’ਚ ਤਿੰਨ ਘੰਟੇ।

ਕੈਪਟਨ ਅਨੁਸਾਰ, ਉਨ੍ਹਾਂ ਨੇ ਸਿੱਧੂ ਨੂੰ ਫੋਨ ਕਰਕੇ ਦਿੱਲੀ ਦੇ ਇੰਪੀਰੀਅਲ ਹੋਟਲ ’ਚ ਲੰਚ ’ਤੇ ਬੁਲਾਇਆ ਸੀ। ਕੈਪਟਨ ਅਨੁਸਾਰ, ਅਸੀਂ ਬੰਦ ਕਮਰੇ ’ਚ ਮਿਲੇ ਸੀ। ਬੈਠਕ ਸ਼ੁਰੂ ਹੁੰਦੇ ਹੀ ਕਿ ਨਵਜਤ ਸਿੰਘ ਸਿੱਧੂ ਨੇ ਆਪਣੀ ਜੇਬ ’ਚੋਂ ਸ਼ਿਵਲਿੰਗ ਕੱਢ ਕੇ ਮੇਜ਼ ’ਤੇ ਰੱਖ ਦਿੱਤਾ ਅਤੇ ਕਿਹਾ ਕਿ ਮੈਂ ਹਰ ਰੋਜ਼ ਛੇ ਘੰਟੇ ਮੈਡੀਟੇਸ਼ਨ ਕਰਦਾ ਹਾਂ ਅਤੇ ਤਿੰਨ ਘੰਟੇ ਭਗਵਾਨ ਨਾਲ ਸਿੱਧੀ ਗੱਲ ਕਰਦਾ ਹਾਂ। ਕੈਪਟਨ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਬੋਲਦਾ ਰਿਹਾ ਅਤੇ ਮੈਂ ਸੁਣਦਾ ਰਿਹਾ। ਫਿਰ ਮੈਂ ਪੁੱਛਿਆ ਕਿ ਉਸ ਦੀਆਂ ਭਗਵਾਨ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਉਸ ਦਾ ਜਵਾਬ ਸੀ ਕਿ ਜਿਵੇਂ ਇਕ ਵਾਰ ਪੰਜਾਬ ’ਚ ਫਸਲ ਕਿਹੋ-ਜਿਹੀ ਹੋਵੇਗੀ, ਬਾਰਸ਼ ਕਿੰਨੀ ਹੋਵੇਗੀ ਆਦਿ। ਕੈਪਟਨ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਹਾਈਕਮਾਨ ਸੋਨੀਆ ਗਾਂਧੀ ਨੂੰ ਫੀਡਬੈਕ ਭੇਜਿਆ ਸੀ ਕਿ ਇਹ ਲੜਕਾ ਮਾਨਸਿਕ ਤੌਰ ’ਤੇ ਕਦੇ ਸਥਿਰ ਨਹੀਂ ਹੈ। ਪਾਰਟੀ ਨੂੰ ਬਰਬਾਦ ਕਰ ਦੇਵੇਗਾ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਖਹਿਬਾਜ਼ੀ ਪੁਰਾਣੀ ਹੈ। ਸਤੰਬਰ 2020 ’ਚ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਨੇ ਹੀ ਕੀਤੀ ਸੀ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਜੁਆਇੰਨ ਕੀਤੀ ਸੀ। ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਨੂੰ ਕਾਂਗਰਸ ’ਚ ਲੈ ਕੇ ਆਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ ’ਚ ਨਹੀਂ ਲਿਆ ਸੀ। ਬਾਅਦ ’ਚ ਸਿੱਧੂ ਪੰਜਾਬ ਕੈਬਨਿਟ ’ਚ ਸਥਾਨਕ ਸਰਕਾਰਾਂ ਮੰਤਰੀ ਬਣੇ। ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਠਣ ਗਈ। ਜੁਲਾਈ 2019 ’ਚ ਸਿੱਧੂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਈ ਮਹੀਨਿਆਂ ਤਕ ਖ਼ੁਦ ਨੂੰ ਘਰ ਤਕ ਹੀ ਸੀਮਤ ਕਰ ਲਿਆ। ਫਿਰ ਜਦੋਂ ਜੁਲਾਈ 2021 ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਮੰਨੇ।

Related posts

ਦੋਆਬੇ ’ਚ ‘ਆਪ’ ਹੋਈ ਹੋਰ ਵੀ ਮਜ਼ਬੂਤ, ਦਲਿਤ ਆਗੂ ਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਪਾਰਟੀ ’ਚ ਸ਼ਾਮਲ

editor

ਭਾਜਪਾ ਉਮੀਦਵਾਰ ਆਈ.ਏ.ਐਸ. ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ

editor

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’

editor