Australia

ਨਿਊਜ਼ੀਲੈਂਡ ’ਚ ਘੱਟੋ-ਘੱਟ ਉਜਰਤ ਅਪ੍ਰੈਲ ਤੋਂ ਹੋ ਜਾਵੇਗੀ 14 ਡਾਲਰ ਪ੍ਰਤੀ ਘੰਟਾ

ਵੈਲਿੰਗਟਨ – ਨਿਊਜ਼ੀਲੈਂਡ ਦੀ ਸਰਕਾਰ ਨੇ ਇਕ ਅਹਿਮ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ 1 ਅਪ੍ਰੈਲ ਤੋਂ ਘੱਟੋ-ਘੱਟ ਉਜਰਤ ਦਰ ਵਧ ਕੇ 14.12 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਵਰਕਪਲੇਸ ਰਿਲੇਸ਼ਨਜ਼ ਐਂਡ ਸੇਫਟੀ ਮੰਤਰੀ ਬਰੂਕ ਵੈਨ ਵੇਲਡਨ ਨੇ ਕਿਹਾ ਕਿ ਸਰਕਾਰ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਦੀ ਆਮਦਨ ਦੀ ਸੁਰੱਖਿਆ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਵਾਲੇ ਲੇਬਰ ਮਾਰਕੀਟ ਸੈਟਿੰਗਾਂ ਨੂੰ ਕਾਇਮ ਰੱਖਣ ਵਿਚਕਾਰ ਸਹੀ ਸੰਤੁਲਨ ਬਣਾਉਣ ਲਈ ਵਚਨਬੱਧ ਹੈ।ਵੈਨ ਵੇਲਡੇਨ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਘੱਟੋ-ਘੱਟ ਉਜਰਤ ਪ੍ਰਤੀ ਧਿਆਨ ਦਿੱਤਾ ਹੈ ਕਿਉਂਕਿ ਪਿਛਲੇ ਸਾਲ ਆਰਥਿਕ ਸੰਦਰਭ ਵਿੱਚ ਕਾਫੀ ਬਦਲਾਅ ਆਇਆ ਹੈ। ਮੰਤਰੀ ਨੇ ਕਿਹਾ ਕਿ ਔਸਤ ਉਜਰਤ ਦੇ ਅਨੁਪਾਤ ਦੇ ਤੌਰ ‘’ਤੇ ਘੱਟੋ-ਘੱਟ ਉਜਰਤ ਜੂਨ 2017 ਵਿੱਚ ਔਸਤ ਉਜਰਤ ਦੇ 62 ਫੀਸਦੀ ਤੋਂ ਵਧ ਕੇ ਜੂਨ 2023 ਵਿੱਚ 72 ਫੀਸਦੀ ਹੋ ਗਈ ਹੈ, ਜਿਸ ਨਾਲ ਕਾਰੋਬਾਰਾਂ ਲਈ ਤਨਖਾਹ ਵਧਾਉਣਾ ਜਾਂ ਹੋਰ ਸਟਾਫ਼ ਲੈਣਾ ਔਖਾ ਹੋ ਗਿਆ ਹੈ। ਹਾਲਾਂਕਿ ਵਿਰੋਧੀ ਲੇਬਰ ਪਾਰਟੀ ਨੇ ਘੱਟੋ-ਘੱਟ ਉਜਰਤ ਵਾਧੇ ਨੂੰ “ਥੋੜ੍ਹਾ” ਦੱਸ ਕੇ ਆਲੋਚਨਾ ਕੀਤੀ।

Related posts

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor