Punjab

ਪੀਐੱਮ ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਗ੍ਰਹਿ ਮੰਤਰਾਲੇ ਦੀ ਟੀਮ ਨੇ ਸਾਢੇ ਚਾਰ ਘੰਟੇ ਕੀਤੀ ਅਫ਼ਸਰਾਂ ਤੋਂ ਪੁੱਛਗਿੱਛ

ਫਿਰੋਜ਼ਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਲਈ ਫਿਰੋਜ਼ਪੁਰ ਪਹੁੰਚੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਨੇ ਸ਼ੁੱਕਰਵਾਰ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਨਾਗੇਸ਼ਵਰ ਰਾਓ ਤੋਂ 50 ਮਿੰਅ ਤਕ ਪੁੱਛਗਿੱਛ ਕੀਤੀ। ਕੇਂਦਰ ਦੀ ਜਾਂਚ ਟੀਮ ਸਵੇਰੇ ਕਰੀਬ 10:20 ਵਜੇ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਦੇ ਉਸ ਫਲਾਈਓਵਰ ’ਤੇ ਪਹੁੰਚੀ, ਜਿੱਥੇ ਬੁੱਧਵਾਰ ਨੂੰ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਸੀ। 40 ਮਿੰਟ ਤਕ ਚੱਲੀ ਜਾਂਚ ’ਚ ਅਧਿਕਾਰੀਆਂ ਨੇ ਫਲਾਈਓਵਰ ਦੇ ਉਨ੍ਹਾਂ ਪੁਆਇੰਟਾਂ ਦੀ ਜਾਂਚ ਕੀਤੀ, ਜਿੱਥੋਂ ਕਿਸਾਨ ਮੁੱਖ ਮਾਰਗ ’ਤੇ ਚੜ੍ਹੇ ਸਨ। ਇਸ ਤੋਂ ਬਾਅਦ ਬੀਐੱਸਐੱਫ਼ ਹੈੱਡਕੁਆਰਟਰ ਫਿਰੋਜ਼ਪੁਰ ’ਚ ਜਾਂਚ ਟੀਮ ਦੀ ਸਕੱਤਰ (ਸਕਿਉਰਿਟੀ) ਕੈਬਨਿਟ ਸਕੱਤਰ ਸੁਧੀਰ ਕੁਮਾਰ ਸਕਸੈਨਾ ਲੀਡ ਕਰ ਰਹੇ ਸਨ। ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ, ਐੱਸਪੀਜੀ ਦੇ ਆਈਜੀ ਐੱਸ ਸੁਰੇਸ਼ ਟੀਮ ’ਚ ਸ਼ਾਮਲ ਸਨ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ’ਚ ਗਠਿਤ ਕਮੇਟੀ ਸ਼ੁੱਕਰਵਾਰ ਨੂੰ ਸਵੇਰੇ ਚਾਰ ਵਜੇ ਬੀਐੱਸਐੱਫ ਹੈੱਡਕੁਆਰਟਰ ਪਹੁੰਚ ਗਈ ਸੀ। ਟੀਮ ਨੇ ਨੈਸ਼ਨਲ ਹਾਈਵੇਅ ਸਮੇਤ ਬੀਐੱਸਐੱਫ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਰੀਬ 40 ਮਿੰਟ ਤਕ ਰੋਡ ਦੇ ਨਕਸ਼ੇ ਨੂੰ ਲੈ ਕੇ ਡੂੰਘੀ ਜਾਂਚ ਕੀਤੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਵਾਇਰਲ ਹੋਈ ਵੀਡੀਓ ਫੁਟੇਜ ਅਤੇ ਫੋਟੋ ਦੇ ਆਧਾਰ ’ਤੇ ਉਸ ਜਗ੍ਹਾ ਦੀਰ ੇਕੀ ਕੀਤੀ, ਜਿਸ ਜਗ੍ਹਾ ਪੀਐੱਮ ਦੀ ਗੱਡੀ ਖੜ੍ਹੀ ਰਹੀ, ਉਸ ਦੇ ਆਸਪਾਸ ਦੀ ਸੁਰੱਖਿਆ ਵਿਵਸਥਾ ਜਾਂਚੜ ਤੋਂ ਬਾਅਦ ਬੁੱਧਵਾਰ ਨੂੰ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਜਾਂਚ ਟੀਮ ਨੇ ਸਪਾਟ ਸਾਈਟ ’ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਕਿਸ ਰਸਤਿਓਂ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਾਫ਼ਲਾ ਪੁਲ਼ ’ਤੇ ਚੜਿ੍ਹਆ ਅਤੇ ਕਿੰਨੀ ਦੂਰੀ ਤਕ ਜਾਮ ਲੱਗਿਆ ਰਿਹਾ। ਟੀਮ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ’ਚ ਪੁਲਿਸ ਅਧਿਕਾਰੀ ਵੀ ਨਾਕਾਮ ਦਿਸ ਰਹੇ ਸਨ। ਉਸ ਤੋਂ ਬਾਅਦ ਟੀਮ ਲੇ ਬੀਐੱਸਐੱਫ਼ ਹੈੱਡਕੁਆਰਟਰ ’ਚ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਪੁੱਛਗਿੱਛ ’ਚ ਫਿਰੋਜ਼ਪੁਰ ਸਮੇਤ ਮੋਗਾ, ਬਠਿੰਡਾ, ਫ਼ਰੀਦਕੋਟ ਦੇ ਪੁਲਿਸ ਅਧਿਕਾਰੀ ਦੱਸੇ ਜਾ ਰਹੇ ਹਨ। ਏਡੀਜੀਪੀ ਸਾਈਬਰ ਕ੍ਰਾਈਮ ਨਾਗੇਸ਼ਵਰ ਰਾਓ ਤੋਂ ਟੀਮ ਮੈਂਬਰਾਂ ਨੇ ਕਰੀਬ 50 ਮਿੰਟ ਤਕ ਪੁੱਛਗਿੱਛ ਕੀਤੀ। ਬੇਸ਼ੱਕ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਪਰ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਇਸ ਪੂਰੇ ਮਾਮਲੇ ’ਚ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਪੀਐੱਮ ਦੇ ਕਾਫ਼ਲੇ ਨੂੰ ਇੰਤਜ਼ਾਰ ਕਰ ਕੇ ਵਾਪਸ ਜਾਣਾ ਪਿਆ।ਜਾਂਚ ਟੀਮ ਨੇ ਹੁਸੈਨੀਵਾਲਾ ਸਥਿਤੀ ਸ਼ਹੀਦੀ ਸਮਾਰਕ ਦਾ ਵੀ ਦੌਰਾ ਕੀਤਾ, ਜਿੱਥੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ , ਰਾਜਗੁਰੂ, ਬਟੁਕੇਸ਼ਵਰ ਦੱਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ। ਟੀਮ ਨੇ ਸਮਾਧੀ ਸਮਾਰਕ ਸਮੇਤ ਉਸ ਦੇ ਆਸਪਾਸ ਦੇ ਵਾਤਾਵਰਨ ਦਾ ਵੀ ਦੌਰਾ ਕੀਤਾ। ਪੀਐੱਮ ਦੀ ਸਕਿਉਰਿਟੀ ’ਚ ਕੁਤਾਹੀ ਦੇ ਕਾਰਨ ਦਾ ਪਤਾ ਲਾਉਣ ਲਈ ਜਾਂਚ ਟੀਮ ਲੇ ਪੰਜਾਬ ਪੁਲਿਸ ਦੇ 14 ਅਧਿਕਾਰੀਟਾਂ ਨੂੰ ਬੀਐੱਸਐੱਫ ਹੈੱਡਕੁਆਰਟਰ ਪਹੁੰਚਣ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਦੇ ਚੀਫ਼ ਸਕੱਤਰ ਅਨਿਰੁਧ ਤਿਵਾੜੀ ਨੂੰ ਲਿਖੀ ਚਿੱਠੀ ’ਚ ਜੁਆਇੰਟ ਸਕੱਤਰ ਸਕਿਉਰਿਟੀ ਡੀ ਸਾਈ ਅਮੁਥਾ ਦੇਵੀ ਨੇ ਡੀਜੀਪੀ ਸਿਧਾਰਥ ਚਟੋਪਾਧਿਆਏ, ਏਡੀਜੀਪੀ ਸਾਈਬਰ ਕ੍ਰਾਈਮ ਨਾਗੇਸ਼ਵਰ ਰਾਓ, ਏਡੀਜੀਪੀ ਜਤੇਂਦਰ ਜੈਨ, ਆਈਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ, ਡੀਆਈਜੀ ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ, ਡੀਆਈਜੀ ਫਰੀਦਕੋਟ ਸੁਰਜੀਤ ਸਿੰਘ, ਡੀਜੀ ਫਿਰੋਜ਼ਪੁਰ ਦਵਿੰਦਰ ਸਿੰਘ, ਐੱਸਐੱਸਪੀ ਫਿਰੋਜ਼ਪੁਰ ਹਰਮਨਦੀਪ ਸਿੰਘ ਹਾਂਸ, ਐੱਸਐੱਸਪੀ ਮੋਗਾ ਚਰਨਜੀਤ ਸਿੰਘ ਸੋਹਲ, ਕੋਟਕਪੂਰਾਂ ਦੇ ਡਿਊਟੀ ਮੈਜਿਸਟਰੇਟ ਵਰਿੰਦਰ ਸਿੰਘ, ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰ, ਡੀਜੀ ਬਠਿੰਡਾ ਏਪੀਐੱਸ ਸੰਧੂ, ਐੱਸਐੱਸਪੀ ਬਠਿੰਡਾ ਅਜੈ ਮਲੂਜਾ ਸਮੇਤ ਵੀਵੀਆਈਪੀ ਕੰਟਰੋਲ ਰੂਮ ਫਿਰੋਜ਼ਪੁਰ ਦੇ ਇੰਚਾਰਜ ਨੂੰ 10 ਵਜੇ ਬੀਐੱਸਐੱਫ ਹੈੱਡਕੁਆਰਟਰ ਵਿਖੇ ਪੇਸ਼ ਹੋਣ ਦਾ ਨਿਰਦੇਸ਼ ਦਿੱਤੇ ਸਨ।

Related posts

ਪੁਲਿਸ ਵੱਲੋਂ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗ੍ਰਿਫ਼ਤਾਰ

editor

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ 

editor