Articles

ਪੰਜਾਬ ਸਰਕਾਰ ਦੀ ਭਰਿਸ਼ਟਾਚਾਰ ਵਿਰੋਧੀ ਮੁਹਿੰਮ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਭਰਿਸ਼ਟਾਚਾਰ ਸਮਾਜਕ ਕੋਹੜ ਹੈ, ਇਹ ਸਾਡੇ ਸਮਾਜ ਚ ਉਹ ਕੈਂਸਰ ਹੈ ਜੋ ਸਮਾਜ ਨੂੰ ਚਿੰਬੜਿਆ ਤਾਂ ਬਹੁਤ ਬੁਰੀ ਤਰਾਂ ਹੈ ਪਰ ਦੂਸਰੀ ਪ੍ਰਕਾਰ ਦੇ ਸਰੀਰਕ ਕੈਂਸਰਾਂ ਵਾਂਗ ਲਾ ਇਲਾਜ ਨਹੀਂ ਹੈ । ਇਸ ਕੈਂਸਰ ਦੀ ਸ਼ਾਹ ਰੰਗ ਵੱਢਣ ਵਾਸਤੇ ੌਜੂਦਾ ਪੰਜਾਬ ਸਰਕਾਰ ਦੀ ਨੀਤੀ ਤੇ ਨੀਅਤ ਚ ਪਵਿੱਤਰ ਸੁਮੇਲ ਹੋਣਾ ਚਾਹੀਦਾ ਹੈ ਤੇ ਇਸ ਦੀ ਸ਼ੁਰੂਆਤ ਬਿਲਕੁਲ ਉਸੇ ਤਰਾਂ ਹੋਣੀ ਚਾਹੀਦੀ ਜਿਵੇਂ ਅੰਗਰੇਜ਼ੀ ਚ ਕੋਈ ਵੀ ਚੰਗਾ ਕਾਰਜ ਕਰਨ ਵੇਲੇ ਕਹਿੰਦੇ ਕਹਿੰਦੇ ਹਨ ਕਿ “charity begins from home.”
ਭਾਵ ਇਹ ਕਿ ਭਰਿਸ਼ਟਾਚਾਰ ਦੇ ਖ਼ਾਤਮੇ ਵਾਸਤੇ ਸਰਕਾਰ ਨੂੰ ਲੱਕ ਬੰਨ੍ਹਕੇ ਤੁਰਨ ਦੀ ਲੋੜ ਹੈ । ਇਸ ਮਿਸ਼ਨ ਨੂੰ ਫ਼ਤਿਹ ਕਰਨ ਵਾਸਤੇ ਸਿਸਟਮ ਨੂੰ ਹੇਠਾਂ ਤੋਂ ਸੁਧਾਰਨ ਦੀ ਸ਼ੁਰੂਆਤ ਕਰਨ ਦੀ ਬਜਾਏ ਉੱਪਰੋਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ । ਇਹ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਸਰਕਾਰੀ ਦਫ਼ਤਰਾਂ ਦਾ ਅਮਲਾ ਫੈਲਾ ਰਿਸ਼ਵਤਖ਼ੋਰੀ ਕਰਨ ਦੀ ਹਿੰਮਤ ਕਦੇ ਵੀ ਨਹੀਂ ਕਰ ਸਕਦਾ ਜੇਕਰ ਉਚ ਅਧਿਕਾਰੀ, ਨੇਤਾ ਤੇ ਮੰਤਰੀ ਇਸ ਹਮਾਮ ਵਿੱਚ ਨੰਗੇ ਨਾ ਹੋਣ ਜਾਂ ਉਹਨਾਂ ਦੇ ਮੂੰਹ ਨੂੰ ਕੁੱਤੇ ਨੂੰ ਹੱਡੀ ਵਾਲੇ ਸਵਾਦ ਵਾਂਗ ਭਿ੍ਰਸਟਾਚਾਰ ਦਾ ਖ਼ੂਨ ਨਾ ਲੱਗਾ ਹੋਵੇ ।
ਮਾਰਚ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ, ਮੁੱਖ ਮੰਤਰੀ ਵਜੋਂ ਉਹਨਾ ਨੇ ਸੰਹੁ ਸ਼ਹੀਦ ਏ ਆਜਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਖੇ ਉਹਨਾ ਦੀ ਸਮਾਧ ਦੇ ਸਨਮੁੱਖ ਲੈਂਦਿਆਂ ਹੀ ਇਹ ਐਲਾਨ ਕੀਤਾ ਸੀ ਕਿ ਸਰਕਾਰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰੇਗੀ, ਭ੍ਰਿਸ਼ਟਾਚਾਰੀ ਬਖ਼ਸ਼ੇ ਨਹੀਂ ਜਾਣਗੇ, ਬੇਸ਼ੱਕ ਉਹ ਕਿੱਡੇ ਵੀ ਵੱਡੇ ਹੋਣ । ਉਹਨਾਂ ਇਹ ਵੀ ਕਿਹਾ ਸੀ ਕਿ ਸਰਕਾਰ ਵਿੱਚ ਚੁਣੇ ਜਾਣ ਵਾਲੇ ਮੰਤਰੀ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਨੂੰ ਯਕੀਨੀ ਬਣਾਉਣਗੇ, ਅਗਰ ਕੋਈ ਮੰਤਰੀ ਵੀ ਭਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ ।
ਪਿਛਲੇ ਦਿਨੀਂ ਆਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਇੰਦਰ ਸਿੰਗਲਾਂ ਤੇ ਉਸ ਦੇ ਸਕੱਤਰ ਪ੍ਰਦੀਪ ਸਿੰਗਲਾ ਉੱਤੇ ਭਰਿਸਟਾਚਾਰ ਵਿਰੋਧੀ ਐਕਟ ਤਹਿਤ 58 ਕਰੋੜ ਦੇ ਇਕ ਸਰਕਾਰੀ ਪਰੋਜੈਕਟ ਨੂੰ ਦੇਣ ਬਦਲੇ ਮੰਗੇ ਗਏ ਇਕ ਫੀਸਦੀ ਕਮਿਸ਼ਨ ਸੰਬੰਧੀ ਕਾਰਵਾਈ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੇ ਦੁਆਰਾ ਸ਼ਹੀਦੇ ਆਜਮ ਭਗਤ ਸਿੰਘ ਦੀ ਸਮਾਧੀ ‘ਤੇ ਲਏ ਗਏ ਅਹਿਦ ਨੂੰ ਅਮਲੀ ਜਾਮਾ ਪਹਿਨਾਇਆ, ਪੰਜਾਬ ਦੇ ਸਰਕਾਰੀ ਤੰਤਰ ਨੂੰ ਇਹ ਸਾਫ ਸੁਨੇਹਾ ਦਿੱਤਾ ਕਿ ਬੱਸ ਹੁਣ ਹੋਰ ਨਹੀਂ, ਭਰਿਸਟਾਚਾਰ ਨੂੰ ਹੁਣ ਡੱਕਾ ਲਾਉਣ ਦਾ ਸਮਾਂ ਆ ਗਿਆ ਹੈ ਉੱਥੇ ਇਸ ਦੇ ਨਾਲ ਹੀ ਪੂਰੇ ਵਿਸ਼ਵ ਨੂੰ ਵੀ ਦੱਸ ਦਿੱਤਾ ਕਿ ਮੌਜੂਦਾ ਪੰਜਾਬ ਸਰਕਾਰ ਜੋ ਕਹਿੰਦੀ ਹੈ, ਉਹ ਕਰਦੀ ਹੈ ।ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਹਿਣੀ ਤੇ ਕਰਨੀ ਦੇ ਸੁਮੇਲ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਨਾ ਕਿ ਬਾਹਰੀ ਐਲਾਨਾਂ, ਝੂਠੀਆ ਸੰਹੁਆਂ ਖਾ ਕੇ ਲੋਕਾਂ ਨੂੰ ਭਰਮਾਉਣ ਜਾਂ ਫੇਰ ਜਾਂਚ ਕਮੇਟੀਆਂ ਬਣਾ ਕੇ ਮਸਲੇ ਨੂੰ ਠੰਢੇ ਬਸਤੇ ਚ ਪਾਉਣ ਵਿੱਚ ।
ਪੰਜਾਬ ਚ ਪਿਛਲੀਆਂ ਸਰਕਾਰਾਂ ਦੌਰਾਨ ਵੱਡੇ ਵੱਡੇ ਘਪਲੇ ਹੋਏ ਪਰ ਕਿਸੇ ਉੱਤੇ ਵੀ ਕਾਰਵਾਈ ਨਹੀਂ ਹੋਈ ਬਲਕਿ ਜਾਂ ਤਾਂ ਫਿਰ ਸਮੇਂ ਦੇ ਮੁੱਖ ਮੰਤਰੀਆਂ ਵੱਲੋਂ ਜਾਂ ਕੋਈ ਕਾਰਵਾਈ ਹੀ ਨਹੀ ਕੀਤੀ ਗਈ, ਜਾਂਚ ਕਮੇਟੀਆਂ ਬਣਾ ਕੇ ਪਹਿਲਾਂ ਮਾਮਲਾ ਮਹੀਨਿਆ ਬੱਧੀ ਠੰਢੇ ਬਸਤੇ ਪਾਇਆ ਜਾਂਦਾ ਰਿਹਾ ਤੇ ਬਾਅਦ ਚ ਮਨ ਚਾਹੀਆਪਿਪੋਰਚਾਂ ਬਣਵਾ ਕੇ ਮਾਮਲਾ ਰਫਾ ਦਫਾ ਤੇ ਦਾਖਲ ਦਫਤਰ ਕਰ ਦਿੱਕਾ ਜਾਂਦਾ ਰਿਹਾ ਤੇ ਕਈ ਵਾਰ ਤਾਂ ਸਾਰੋ ਸਬੂਤ ਜੱਗ ਜਾਹਿਰ ਹੋਣ ਦੇ ਬਾਵਜੂਦ ਵੀ ਮੁਖ ਮੰਤਰੀ ਆਪਣੇ ਅਜ਼ੀਜ਼ ਮੰਤਰੀ ਨੂੰ ਆਪਣੇ ਬਿਆਨਾ ਰਾਂਹੀ ਬੇਕਸੂਰ ਠਹਿਰਾਉੰਦੇ ਰਹੇ, ਭਗਵੰਤ ਮਾਨ ਵੀ ਜੇਕਰ ਤਾਂ ਚਾਹੁੰਦਾ ਤਾਂ ਇਸ ਤਰਾਂ ਕਰ ਸਕਦਾ ਸੀ, ਪਰ ਇਸ ਤਰਾਂ ਨਾ ਕਰਕੇ ਪੰਜਾਬ ਦੇ ਲੋਕਾਂ ਦੀਆ ਭਾਵਨਾਵਾ ਦੀ ਕਦਰ ਕਰਦਿਆ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕੀਤਾ ਤੇ ਸਾਂਭੀ ਗਈ ਦਿੰਮੇਵਾਰੀ ਮੁਤਾਬਿਕ ਲੋਕ ਹਿਤਾਂ ਨੂੰ ਪਹਿਲ ਦਿੰਦਿਆ ਕਸ਼ਿਤ ਦੋਸ਼ੀ ਸਿਹਤ ਮੰਤਰੀ ‘ਤੇ ਬਣਦੀ ਢੁਕਵੀ ਕਾਰਵਾਈ ਕੀਤੀ ।
ਇੱਥੋਂ ਜ਼ਿਕਰ ਕਰਨਾ ਬਣਦਾ ਹੈ ਕਿ ਭਿ੍ਰਸਟਾਚਾਰ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਬਣਨ ਉਪਰੰਤ ਵਾਟਸ ਐਪ ਉੱਤੇ ਇਕ ਹਾਟ ਲਾਈਨ ਵਾਟਸ ਐਪ ਨੰਬਰ ਜਾਰੀ ਕਰਕੇ ਕੀਤੀ ਸੀ ਜਿਸ ਬਾਰੇ ਉਸ ਸਮੇਂ ਕਾਫ਼ੀ ਚਰਚਾ ਵੀ ਚੱਲੀ ਸੀ, ਪਰ ਉਸ ਨੰਬਰ ਦੀ ਬਦੌਲਤ ਬਾਅਦ ਵਿੱਚ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਰਿਸ਼ਵਤਖ਼ੋਰੀ ਦਾ ਭਰਿਸ਼ਟਾਚਾਰ ਕਰਦੇ ਕਾਬੂ ਵੀ ਕੀਤੇ ਗਏ ਤੇ ਇਸ ਦੇ ਨਾਲ ਹੀ ਸਰਕਾਰੀਤੰਤਰ ਚ ਫੈਲੇ ਭਰਿਸ਼ਟਾਚਾਰ ਨੂੰ ਨੱਥ ਪਾਉਣ ਚ ਕਾਫ਼ੀ ਮੱਦਦ ਵੀ ਮਿਲ ਰਹੀ ਹੈ ।
ਭਿ੍ਰਸਟਾਚਾਰ ਰੋਰੂ ਮੁਹਿੰਮ ਨੂੰ ਹੁਣ ਬੂਰ ਪੈਂਦਾ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ । ਇਸ ਨੂੰ ਦੇਖਕੇ ਸ਼ਿਆਣਿਆ ਦੇ ਕਹੇ ਉਹ ਬੋਲ ਕਿ “ਜੇਕਰ ਇਰਾਦਾ ਪੱਕਾ ਹੋਵੇ ਤਾਂ ਮਨੁੱਖ ਵਾਸਤੇ ਕੋਈ ਵੀ ਕਾਰਜ ਨੇਪਰੇ ਚਾੜ੍ਹਨਾ ਔਖਾ ਨਹੀਂ ਤੇ ਨਾ ਹੀ ਮਿਥੀ ਹੋਈ ਮੰਜਿਲ ਦੂਰ ਹੁੰਦੀ ਹੈ ।”
ਪੰਜਾਬ ਚ ਭਰਿਸ਼ਟਾਚਾਰ ਰੂਪੀ ਦੈਂਤ ਨੇ ਬਹੁਤ ਵਾਘੀਆ ਪਾਈਆ, ਲੁੱਟ ਦਾ ਬੜਾ ਤਾਂਡਵ ਮਚਾਇਆ, ਲਾਠੀਆਂ ਦੇ ਗਜ ਬਣਾ ਕੇ ਸੱਤੀ ਵਾਹੀਂ ਸੌ ਕੀਤਾ ਤੇ ਗਰੀਬ ਗੁਰਬਿਆਂ ਦਾ ਖ਼ੂਨ ਚੂਸਿਆ । ਭਗਵੰਤ ਮਾਨ ਵੱਲੋਂ ਇਸ ਦੈਂਤ ਨੂੰ ਕਾਬੂ ਕਰਨ ਵਾਸਤੇ ਕੀਤੇ ਹਏ ਤੁਹੱਈਏ ਨੂੰ ਦੇਖ ਕੇ ਆਸ ਬੱਝਦੀ ਹੈ ਕਿ ਪੰਜਾਬ ਭਰਿਸ਼ਟਾਚਾਰ ਮੁਕਤੀ ਵੰਲ ਵਧ ਰਿਹਾ ਹੈ ਤੇ ਜਲਦੀ ਹੀ ਭਵਿੱਖ ਚ ਭਰਿਸ਼ਟਾਚਾਰ ਰਹਿਤ ਹੋਵੇਗਾ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin