Punjab

ਬਾਰ ਐਸੋਸੀਏਸ਼ਨ ਵੱਲੋਂ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਡਟਨ ਦਾ ਫੈਸਲਾ

ਮਾਨਸਾ – ਸਿੱਧੂ ਮੂਸੇਵਾਲਾ ਦੀ ਚੌਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦ ਸਿੱਧੂ ਮੂਸੇਵਾਲਾ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਉਨ੍ਹਾਂ ਦੇ ਘਰ ਆਪਣੀ ਚੌਣ ਮੁਹਿੰਮ ਦੀ ਸਮਰਥਣ ਲੈਣ ਗਏ ਤਾਂ ਸਰਬਜੀਤ ਸਿੰਘ ਵਾਲੀਏ ਅਤੇ ਉਸਦੇ ਪਰਿਵਾਰ ਵੱਲੋ ਦੁਨੀਆਂ ਭਰ ਵਿੱਚ ਮਾਨਸਾ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਨਿੱਜੀ ਤੌਰ ਤੇ ਆਪਣੇ ਪਰਿਵਾਰ ਦਾ ਸਮਰਥਣ ਦਿੱਤਾ ਅਤੇ ਨਿੱਜੀ ਤੌਰ ਤੇ ਸਿੱਧੂ ਮੂਸੇਵਾਲਾ ਦੀ ਚੌਣ ਕਮਪੇਨ ਅੱਗੇ ਲੱਗ ਕੇ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਚਲਾਉਣ ਦਾ ਫੈਸਲਾ ਕੀਤਾ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਕਿ ਸਮਾਜ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਕੀਲ ਭਾਈਚਾਰੇ ਦੇ ਚੁਣੇ ਹੋ ਮੁੱਖ ਨੁਮਦੇ ਨੇ ਆਪਣਾ ਨਿੱਜੀ ਸਮਰਥਣ ਉਨ੍ਹਾਂ ਨੂੰ ਦਿੱਤਾ ਹੈ। ਇਸ ਸਮੇਂ ਸਰਬਜੀਤ ਸਿੰਘ ਵਾਲੀਏ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਿੱਧੂ ਮੂਸੇਵਾਲਾ ਲਈ ਘਰ-ਘਰ ਜਾ ਕੇ ਵੋਟਾਂ ਮੰਗਣਗੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਜੇਕਰ ਸਿੱਧੂ ਮੂਸੇਵਾਲਾ ਮਾਨਸਾ ਤੋਂ ਐਮ.ਐਲ.ਏ ਬਣਦੇ ਹਨ ਤਾਂ ਮਾਨਸਾ ਦਾ ਵਿਕਾਸ ਉਹ ਸਕੇਗਾ ਕਿਉਂਕਿ ਅੱਜ ਤੱਕ ਮਾਨਸਾ ਤੋਂ ਕੋਈ ਵੀ ਦਮਦਾਰ ਆਵਾਜ਼ ਵਿਧਾਨ ਸਭਾ ਵਿੱਚ ਨਹੀਂ ਪਹੁੰਚੀ ਜੋ ਆਵਾਜ ਮਾਨਸਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਦਮ ਉੱਪਰ ਕਰਵਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਇੰਜੀਨੀਅਰ ਦੀ ਪੜਾਈ ਕੀਤਾ ਪੜਿਆ ਲਿਖਿਆ ਨੌਜਵਾਨ ਹੈ। ਜੋ ਕਿ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ। ਇਹ ਸਿੱਧੂ ਮੂਸੇਵਾਲਾ ਰਾਜਨੀਤੀ ਬਦਲਣ ਲਈ ਆਏ ਹਨ। ਸਿੱਧੂ ਮੂਸੇਵਾਲਾ ਅੱਜ ਦੇਸ਼ ਵਿੱਚ ਚੋਟੀ ਦਾ ਕਲਾਕਾਰ ਹੋਣ ਦੇ ਬਾਵਜੂਦ ਆਪਣੀ ਰਿਹਾਇਸ਼ ਆਪਣੇ ਪਿੰਡ ਰੱਖੀ ਹੋਈ ਹੈ ਅਤੇ ਸ਼ੋਰਅਤ ਦੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਵੀ ਆਪਣੀ ਸ਼ਾਨੋਸ਼ੋਕਤ ਨੂੰ ਛੱਡ ਆਪਣੀ ਗਾਈਕੀ ਦੇ ਚੋਟੀ ਦੇ ਹੋਣ ਸਮੇਂ ਰਾਜਨੀਤੀ ਵਿੱਚ ਆਕੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੌਣ ਲੜਕੇ ਮਾਨਸਾ ਦੇ ਲੋਕਾਂ ਦੀ ਆਵਾਜ਼ ਬਣਨ ਦਾ ਫੈਸਲਾ ਕੀਤਾ ਹੈ। ਇਸ ਲਈ ਉਹ ਸਿੱਧੂ ਮੂਸੇਵਾਲੇ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਸਾ ਕਾਂਗਰਸ ਦੇ ਜਿਲ੍ਹਾ ਲਿਗਲ ਸੈੱਲ ਦੇ ਚੇਅਰਮੈਨ ਪਰਮਿੰਦਰ ਸਿੰਘ ਬਹਿਣੀਵਾਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਦੁਲੋਵਾਲ ਅਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਨਵਲ ਕੁਮਾਰ ਗੋਇਲ ਨੂੰ ਨਾਲ ਲੈ ਕੇ ਮਾਨਸਾ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੂੰ ਵੀ ਸਿੱਧੂ ਮੂਸੇਵਾਲੇ ਦਾ ਸਾਥ ਦੇਣ ਲਈ ਪ੍ਰੇਰਿਤ ਕਰਨਗੇ।

Related posts

ਪੁਲਿਸ ਵੱਲੋਂ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗ੍ਰਿਫ਼ਤਾਰ

editor

ਅਕਾਲੀ ਦਲ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ  ਹਮਾਇਤ ਕੀਤੀ, ਕਿਸਾਨਾਂ ਨਾਲ ਧੋਖਾ ਕੀਤਾ- ਨੀਲ ਗਰਗ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ 

editor