India

ਭਾਜਪਾ ਨੇ ਪਿ੍ਅੰਕਾ ਗਾਂਧੀ ’ਤੇ ਮਤਲਬ ਦੀ ਰਾਜਨੀਤੀ ਕਰਨ ਦੇ ਲਾਏ ਦੋਸ਼

ਨਵੀਂ ਦਿੱਲੀ – ਭਾਜਪਾ ਨੇ ਰਾਜਸਥਾਨ ’ਚ ਮਾਨਸਿਕ ਤੌਰ ਤੋਂ ਪਰੇਸ਼ਾਨ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਸ਼ੱਕੀ ਮਾਮਲੇ ਨੂੰ ਲੈ ਕੇ ਕਾਂਗਰਸ ਨੇਤਾ ਪਿ੍ਅੰਕਾ ਗਾਂਧੀ ਵਾਡਰਾ ’ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਹੈ ਕਿ ਪਿ੍ਰਅੰਕਾ ਆਪਣੀ ਚੋਣਵੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਔਰਤਾਂ ’ਤੇ ਅੱਤਿਆਚਾਰ ਕਰ ਰਹੀ ਹੈ। ਜਦਕਿ ਉਹ ਉੱਤਰ ਪ੍ਰਦੇਸ਼ ’ਚ ਔਰਤਾਂ ਲਈ ‘ਲੜਕੀ ਹਾਂ, ਲੜ ਸਕਦੀ ਹਾਂ’ ਵਰਗੇ ਨਾਅਰੇ ਲਾਉਂਦੀ ਹੈ। ਪਰ ਰਾਜਸਥਾਨ ਵਰਗੇ ਕਾਂਗਰਸ ਸ਼ਾਸਿਤ ਸੂਬੇ ’ਚ ਔਰਤਾਂ ਲਈ ਉਸਦਾ ਸੁਝਾਅ ਹੈ ਲੜਕੀ ਹੋਵੇ ਤਾਂ ਲੜਨਾ ਮਨ੍ਹਾ ਹੈ। ਸੰਬਿਤ ਪਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਰਅਸਲ ਤੁਸੀਂ ਕਾਂਗਰਸ ਦੇ ਨੇਤਾ ਹੋ ਤਾਂ ਸਿਰਫ ਰਾਜਨੀਤੀ ਕਰ ਸਕਦੇ ਹੋ। ਜਦਕਿ ਹਰ ਕਿਸੇ ਨੂੰ ਔਰਤਾਂ ਲਈ ਇਨਸਾਫ ਲਈ ਬੋਲਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਖ਼ਿਲਾਫ ਹੋ ਰਹੇ ਕਿਸੇ ਵੀ ਅੱਤਿਆਚਾਰ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਜਦ ਪਿ੍ਰਅੰਕਾ ਗਾਂਧੀ ਤੇ ਰਾਹੁਲ ਗਾਂਧੀ ਆਪਣੀ ਰਾਜਨੀਤਕ ਉਮੀਦਾਂ ਲਈ ਇਸ ਮੁੱਦੇ ਨੂੰ ਚੋਣਵੇਂ ਰੂਪ ਤੋਂ ਇਸਤੇਮਾਲ ਕਰ ਰਹੇ ਹੋਣ ਤਾਂ ਇਹ ਅਸਮੱਰਥ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਭੈਣ-ਭਰਾਵਾਂ ’ਚੋਂ ਕੋਈ ਵੀ ਪੀੜਤ ਦੇ ਪਰਿਵਾਰ ਨੂੰ ਨਹੀਂ ਮਿਲਿਆ ਤੇ ਨਾ ਹੀ ਪੀੜਤਾ ਨੂੰ ਮਿਲਿਆ ਜੋ ਹਸਪਤਾਲ ’ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਉਹ ਅਜਿਹਾ ਗੈਰ ਕਾਂਗਰਸ ਸ਼ਾਸਿਤ ਸੂਬਿਆਂ ’ਚ ਕਰਦੇ ਹਨ। ਪਾਤਰਾ ਨੇ ਪੁੱਛਿਆ ਕਿ ਉਨ੍ਹਾਂ ਨੇ ਉਥੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਆਪਣੀ ਤਸਵੀਰਾਂ ਪੋਸਟ ਕੀਤੀਆਂ। ਪਰ ਕੀ ਉਹ ਰਾਜਸਥਾਨ ਜਾ ਕੇ ਲੜਕੀ ਨੂੰ ਮਿਲੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਵਾਡਰਾ ਰਾਜਸਥਾਨ ਦੇ ਰਣਥੰਭੌਰ ’ਚ ਆਪਣਾ ਜਨਮ ਦਿਨ ਮਨਾ ਰਹੀ ਸੀ ਤੇ ਭਾਜਪਾ ਦਾ ਇਕ ਵਫਦ ਇਸ ਮੁੱਦੇ ’ਤੇ ਉਸ ਨਾਲ ਮਿਲਣਾ ਚਾਹੁੰਦਾ ਸੀ ਪਰ ਇਨਕਾਰ ਕਰ ਦਿੱਤਾ ਗਿਆ। ਪਾਤਰਾ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ (ਪਿ੍ਅੰਕਾ) ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਇਸ ਘਟਨਾ ਦੇ ਬਾਰੇ ’ਚ ਰਿਪੋਰਟ ਮੰਗੀ ਹੈ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor