Articles

ਮਹਾਰਾਜਾ ਖੜਕ ਸਿੰਘ ਦਾ ਦੁੱਖਦਾਈ ਅੰਤ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦੀ ਮੌਤ ਤੋਂ ਬਾਅਦ ਸਿੱਖ ਰਾਜ ਨਿਘਾਰ ਵੱਲ ਜਾਣਾ ਸ਼ੁਰੂ ਹੋ ਗਿਆ ਸੀ। ਇ ਹ ਇਕ ਸਿੱਖ ਰਾਜ ਦੀ ਬਦਕਿਸਮਤੀ ਸੀ। ਮਹਾਰਾਜਾ ਰਣਜੀਤ ਸਿੰਘ ਦੀਆ ਪੰਜ ਮਹਾਰਾਣੀਆ ਅਤੇ ਸੱਤ ਪੁੱਤਰ ਸਨ। ਖੜਕ ਸਿੰਘ,ਸ਼ੇਰ ਸਿੰਘ,ਤਾਰਾ ਸਿੰਘ, ਮੁਲਤਾਨ ਸਿੰਘ, ਕਸ਼ਮੀਰਾ ਸਿੰਘ, ਪਿਸ਼ੋਰਾ ਸਿੰਘ ਤੇ ਦਲੀਪ ਸਿੰਘ ਇ ਹਨਾਂ ਪੁੱਤਰਾਂ ਨੇ ਵੱਖ ਵੱਖ ਮਾਵਾਂ ਦੇ ਪੇਟ ਵਿਚੋਂ ਜਨਮ ਲਿਆ।ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸਦਾ ਵੱਡਾ ਪੁੱਤਰ ਖੜਕ ਸਿੰਘ ਰਾਜਗੱਦੀ ਦਾ ਹੱਕਦਾਰ ਬਣਿਆ । ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆ ਪਣਾ ਆ ਖਰੀ ਸਮਾਂ ਨੇੜੇ ਆ ਉਂਦਾ ਵੇਖ ਆ ਪਣੇ ਹੱਥੀਂ 22 ਮਈ 1839 ਨੂੰ ਰਾਜ ਤਿਲਕ ਲਾਕੇ ਮਹਾਰਾਜਾ ਥਾਪ ਦਿੱਤਾ ਸੀ।
ਮਹਾਰਾਜਾ ਖੜਕ ਸਿੰਘ ਦਾ ਜਨਮ 1802 ਦੇ ਅਰੰਭ ਵਿੱਚ ਹੋਇਆ ਜਦ ਖੜਕ ਸਿੰਘ ਨੇ ਜਨਮ ਲਿਆ ਤਾਂ ਪਹਿਲਾ ਪੁੱਤਰ ਹੋਣ ਕਰਕੇ ਸਾਰੇ ਦੇਸ਼ ਵਿੱਚ ਖੁਸ਼ੀਆ ਮਨਾਈਆ ਗਈਆ। ਮਹਾਰਾਜੇ ਨੇ ਤੋਸ਼ਾਖਾਨਾ ਦੇ ਦਰਵਾਜ਼ੇ ਖੋਲ ਦਿੱਤੇ ਜੋ ਵੀ ਗਰੀਬ ਜਾਂ ਅਨਾਥ ਆ ਵੇ ਖੁਸ਼ ਕਰਕੇ ਮੋੜਿਆ ਜਾਵੇ। ਜਦ ਮਹਾਰਾਜਾ ਰਣਜੀਤ ਸਿੰਘ ਇ ਸ ਦੁਨੀਆ ਂ ਨੂੰ ਛੱਡ ਕੇ ਚਲੇ ਗਏ ਤਾਂ ਡੋਗਰਿਆ ਂ ਦਾ ਮਨ ਲਾਲਚ ਨਾਲ ਭਰ ਗਿਆ ਉਹਨਾਂ ਇ ਹ ਗੱਲ ਮਨ ਵਿੱਚ ਧਾਰ ਲਈ ਕਿਵੇਂ ਨ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਨੂੰ ਖ਼ਤਮ ਕਰਕੇ ਆ ਪਣਾ ਰਾਜ ਕਾਇ ਮ ਕਰ ਲਿਆ ਜਾਵੇ। ਧਿਆਨ ਸਿੰਘ ਤੇ ਗੁਲਾਬ ਸਿੰਘ ਸਿੱਖ ਰਾਜ ਨੂੰ ਆਪਸ ਵਿੱਚ ਵੰਡੀ ਬੈਠੇ ਸਨ। ਧਿਆਨ ਸਿੰਘ ਲਾਹੌਰ ਉਤੇ ਅਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਅਤੇ ਉਤਰ ਪੂਰਬੀ ਹਿੱਸੇ ਉਤੇ ਰਾਜ ਕਰਨਾ ਚਹੁੰਦਾ ਸੀ।
ਬਹੁਤ ਸਾਰੇ ਇ ਤਿਹਾਸਕਾਰਾਂ ਨੇ ਖੜਕ ਸਿੰਘ ਨੂੰ ਨਲਾਇ ਕ, ਬੁਧੂ,ਅਫੀਮੀ ਅਤੇ ਮਾਨਸਿਕ ਤੌਰ ਤੇ ਅਸਥਿਰ ਦੱਸਿਆ ਹੈ। ਇ ਸ ਕਰਕੇ ਉਹ ਥੋੜਾ ਸਮਾਂ ਹੀ ਰਾਜ ਕਰ ਸਕਿਆ ਪਰ ਜਦ ਇ ਹ ਛੋਟਾ ਸੀ ਇ ਸ ਨੇ ਸਿੱਖ ਫੌਜ਼ ਦੀ ਅਗਵਾਈ ਕੀਤੀ ਅਤੇ ਕਈ ਮਸਲਿਆ ਂ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਹ ਮਸ਼ਵਰਾ ਦਿੰਦਾ ਸੀ ਦਿੱਤੇ ਹੋਏ ਮਸ਼ਵਰੇ ਨੂੰ ਮਹਾਰਾਜਾ ਚੰਗੀ ਤਰਾਂ ਸੁਣਦੇ ਸਨ।
ਮਹਾਰਾਜਾ ਖੜਕ ਸਿੰਘ ਗੱਦੀ ਤੇ ਬੈਠਦਿਆ ਂ ਹੀ ਚੇਤ ਸਿੰਘ ਬਾਜਵਾ ਦੇ ਪ੍ਰਭਾਵ ਹੇਠ ਆ ਗਿਆ । ਮਹਾਰਾਜੇ ਨੇ ਚੇਤ ਸਿੰਘ ਬਾਜਵਾ ਨੂੰ ਰਾਜਨੀਤਕ ਮਸਲਿਆ ਂ ਵਿਚ ਆ ਪਣਾ ਮੁੱਖੀ ਨਿਯੁਕਤ ਕਰ ਦਿੱਤਾ। ਚੇਤ ਸਿੰਘ ਗੱਦੀ ਤੇ ਬੈਠਦਿਆ ਂ ਹੀ ਰਾਜਾ ਧਿਆ ਨ ਸਿੰਘ ਡੋਗਰੇ ਨੂੰ ਬੜ੍ਹਕ ਮਾਰ ਬੈਠਾ ਜੋ ਉਸ ਉਪਰ ਅਤੇ ਮਹਾਰਾਜਾ ਖੜਕ ਸਿੰਘ ਉਪਰ ਭਾਰੂ ਪੈ ਗਈ। ਉਸ ਨੇ ਧਿਆ ਨ ਸਿੰਘ ਡੋਗਰੇ ਨੂੰ ਕਹਿ ਦਿੱਤਾ ਹੁਣ ਤੇਰੇ ਦਿਨ ਖ਼ਤਮ ਹੋਣ ਵਾਲੇ ਹਨ ਅਤੇ ਚੇਤ ਸਿੰਘ ਨੇ ਧਿਆ ਨ ਸਿੰਘ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਜ਼ਨਾਨਾ ਮਹੱਲ ਵਿਚ ਜਾਣ ਤੋਂ ਬੰਦ ਕਰ ਦਿੱਤਾ। ਜ਼ਨਾਨਾਂ ਮਹੱਲ ਵਿਚ ਜਾਣ ਦੀ ਰਵਾਇ ਤ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਚਲਦੀ ਆ ਈ ਸੀ ਜ਼ਨਾਨਾ ਮਹੱਲ ਵਿਚ ਜਾਣ ਦੀ ਇ ਜ਼ਾਜਤ ਇ ਹਨਾਂ ਦੋਵਾ ਕੋਲ ਸੀ। ਮਹਾਰਾਜਾ ਰਣਜੀਤ ਸਿੰਘ ਕਿਹਾ ਕਰਦੇ ਸਨ ਕਈ ਵਾਰ ਰਾਜਨੀਤਕ ਖੂਫ਼ੀਆ ਰਿਪੋਰਟ ਜ਼ਨਾਨਾ ਮਹੱਲ ਵਿਚੋਂ ਗੱਪ ਸ਼ੱਪ ਮਾਰਨ ਨਾਲ ਮਿਲ ਜਾਂਦੀ ਹੈ।
ਡੋਗਰੇ ਭਰਾ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਸਿੱਖ ਰਾਜ ਵਿਚ ਹੋਣ ਕਰਕੇ ਰਾਜ ਕਰਨ ਦਾ ਬਹੁਤ ਸਾਰਾ ਤਜ਼ਾਰਬਾ ਰਖਦੇ ਸਨ। ਮਹਾਰਾਜਾ ਰਣਜੀਤ ਸਿੰਘ ਵੀ ਇ ਹਨਾਂ ਤੇ ਬਹੁਤ ਵਿਸ਼ਵਾਸ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਧਿਆ ਨ ਸਿੰਘ ਦੇ ਪੁੱਤਰ ਨੂੰ ਆ ਪਣੀ ਪਾਲਕੀ ਵਿਚ ਬਿਠਾਲ ਕੇ ਲਾਡ ਲਡਾਉਂਦੇ ਰਹਿੰਦੇ। ਧਿਆ ਨ ਸਿੰਘ ਡੋਗਰੇ ਵਰਗੇ ਮਿਲੀ ਵਜ਼ੀਰੀ ਤੇ ਮਾਣ ਕਰਦੇ ਹੋਏ ਕਿਹਾ ਕਰਦੇ ਸਨ ਇ ਹ ਜੱਦੀ ਪੁਸਤੀ ਸਾਡੇ ਕੋਲ ਹੀ ਰਹਿਣੀ ਹੈ। ਇ ਸ ਕਰਕੇ ਚੇਤ ਸਿੰਘ ਵਲੋਂ ਕੀਤੇ ਅਪਮਾਨ ਨੂੰ ਧਿਆ ਨ ਸਿੰਘ ਨੇ ਚੈਲੇਂਜ ਸਮਝਿਆ ਅਤੇ ਚੇਤ ਸਿੰਘ ਨੂੰ ਸਬਕ ਸਿਖਾਉਣ ਦੀ ਠਾਣ ਲਈ।
ਧਿਆ ਨ ਸਿੰਘ ਡੋਗਰਾ, ਮਹਾਰਾਜਾ ਖੜਕ ਸਿੰਘ ਨੂੰ ਤਖ਼ਤ ਤੋਂ ਉਤਾਰ ਕੇ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਕੇ ਪਿਉ ਪੁੱਤ ਦੀ ਆ ਪਸ ਵਿੱਚ ਲੜਾਈ ਕਰਵਾਉਣੀ ਚਹੁੰਦਾ ਸੀ। ਜੇਕਰ ਪਿਉ ਪੁੱਤ ਆ ਪਸ ਵਿੱਚ ਲੜ ਪੈਣ ਤਾਂ ਸਾਡੇ ਵਾਸਤੇ ਰਾਹ ਪੱਧਰਾ ਹੋ ਜਾਵੇਗਾ ਨਾਲ ਹੀ ਸ਼ੇਰ ਸਿੰਘ ਨੂੰ ਤਖ਼ਤ ਤੇ ਬਿਠਾਉਣ ਵਾਸਤੇ ਤਿਆ ਰ ਕਰ ਲਿਆ । ਇ ਹ ਕੰਮ ਕਰਨ ਵਾਸਤੇ ਧਿਆ ਨ ਸਿੰਘ ਨੇ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਤੇ ਸ਼ੇਰ ਸਿੰਘ ਨੂੰ ਆ ਪਸ ਵਿੱਚ ਪਾੜ ਦਿੱਤਾ। ਪਰ ਕੁੱਝ ਸਰਦਾਰਾਂ ਨੇ ਵਿੱਚ ਪੈ ਕੇ ਦੋਵਾਂ ਭਰਾਵਾਂ ਵਿੱਚ ਸੁਲਾਹ ਕਰਵਾ ਦਿੱਤੀ।
ਕੰਵਰ ਨੌਨਿਹਾਲ ਸਿੰਘ ਪਿਸ਼ਾਵਰ ਦਾ ਗਵਰਨਰ ਸੀ। ਧਿਆ ਨ ਸਿੰਘ ਡੋਗਰਾ ਨੇ ਕੰਵਰ ਨੌਨਿਹਾਲ ਸਿੰਘ ਨੂੰ ਇ ਹ ਕਹਿ ਕੇ ਗੁਮਰਾਹ ਕਰ ਦਿੱਤਾ, ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਬਾਜਵਾ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਦੇ ਹਵਾਲੇ ਕਰਨਾ ਚਹੁੰਦੇ ਹਨ। ਨੌਨਿਹਾਲ ਸਿੰਘ ਨੇ ਇ ਸ ਗੱਲ ਨੂੰ ਸੱਚ ਮੰਨ ਲਿਆ। ਧਿਆ ਨ ਸਿੰਘ ਨੂੰ ਹੁਣ ਆਪਣੀ ਮਨ ਮਰਜ਼ੀ ਕਰਨ ਲਈ ਰਾਹ ਪੱਧਰਾ ਹੋ ਗਿਆ ਸੀ।
ਇ ਹ ਗੱਲ ਧਿਆ ਨ ਸਿੰਘ ਨੇ ਸਿੱਖ ਫੌਜ਼ਾਂ ਕੋਲ ਵੀ ਕਰ ਦਿੱਤੀ ਕੇ ਤੁਹਾਨੂੰ ਮਹਾਰਾਜਾ ਖੜਕ ਸਿੰਘ ਪਰੇ ਕਰਕੇ ਅੰਗਰੇਜ਼ ਫੌਜ਼ਾਂ ਲਾਉਣ ਲਈ ਤਿਆ ਰ ਹੈ। ਸਿੱਖ ਫੌਜਾਂ ਨੇ ਵੀ ਧਿਆ ਨ ਸਿੰਘ ਦੀ ਗੱਲ ਮੰਨ ਲਈ। ਡੋਗਰੇ ਨੇ ਕਿਹਾ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਨੂੰ ਕਾਇ ਮ ਰੱਖਣਾ ਹੈ ਤਾਂ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਜਾਵੇ। ਨੋੌਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਇ ਆ ਜਾਵੇ।
ਰਾਜਾ ਧਿਆ ਨ ਸਿੰਘ ਨੇ ਗੁਲਾਬ ਸਿੰਘ ਨੂੰ ਪਿਸ਼ਾਵਰ ਭੇਜ ਦਿੱਤਾ ਉਥੋਂ ਗੁਲਾਬ ਸਿੰਘ, ਕੰਵਰ ਨੌਨਿਹਾਲ ਸਿੰਘ ਦੇ ਚੰਗੀ ਤਰ੍ਹਾਂ ਕੰਨ ਭਰ ਕੇ ਲਾਹੌਰ ਲੈ ਆ ਇ ਆ । ਧਿਆ ਨ ਸਿੰਘ ਡੋਗਰੇ ਨੇ ਸਿੱਖ ਰਾਜ ਡੋਬਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਲਾਹੌਰ ਕ੍ਹਿਲੇ ਅੰਦਰ ਗੁਪਤ ਮੀਟਿੰਗ ਹੋਈ। ਉਸ ਵਿੱਚ ਤਿੰਨੇ ਡੋਗਰੇ ਭਰਾ ਹਾਜ਼ਰ ਸਨ। ਕੰਵਰ ਨੌਨਿਹਾਲ ਸਿੰਘ, ਕੰਵਰ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ, ਚਾਰੇ ਸੰਧਾਂਵਾਲੀਏ ਸਰਦਾਰ ਅਤਰ ਸਿੰਘ, ਲਹਿਣਾ ਸਿੰਘ, ਕੇਹਰ ਸਿੰਘ ਅਤੇ ਅਜੀਤ ਸਿੰਘ, ਰਾਜਾ ਹੀਰਾ ਸਿੰਘ, ਕੇਸਰੀ ਸਿੰਘ, ਲਾਲ ਸਿੰਘ ਅਤੇ ਗਾਰਡਨਰ ਸਿੰਘ ਹਾਜ਼ਰ ਸਨ।
ਹੁਣ ਆ ਪਣਾ ਜਾਦੂ ਚਲਾਉਣ ਦਾ ਧਿਆ ਨ ਸਿੰਘ ਡੋਗਰੇ ਕੋਲ ਸਮਾਂ ਸੀ। ਉਸ ਨੇ ਇ ੱਕ ਮਹਾਰਾਜਾ ਵਲੋਂ ਅਤੇ ਇ ੱਕ ਚੇਤ ਸਿੰਘ ਬਾਜਵਾ ਵਲੋਂ ਤਿਆ ਰ ਕੀਤਾ ਜਾਅਲੀ ਖ਼ਤ ਸਾਰਿਆ ਂ ਅੱਗੇ ਰੱਖ ਦਿੱਤਾ। ਇ ਹ ਖ਼ਤ ਵੇਖ ਕੇ ਸਾਰੇ ਭੜਕ ਪਏ। ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਚੰਦ ਕੌਰ ਵੀ ਮਹਾਰਾਜੇ ਦੇ ਉਲਟ ਹੋ ਗਏ।
ਜਦੋ ਧਿਆ ਨ ਸਿੰਘ ਡੋਗਰੇ ਨੂੰ ਪੁਛਿੱਆ ਗਿਆ ਇ ਸ ਦਾ ਹੱਲ ਕੀ ਹੋਣਾ ਚਾਹੀਦਾ ਹੈ? ਧਿਆਨ ਸਿੰਘ ਡੋਗਰੇ ਨੇ ਕਿਹਾ, ” ਜੇਕਰ ਸਿੱਖ ਰਾਜ ਬਚਾਉਣਾ ਹੈ ਤਾਂ ਚੇਤ ਸਿੰਘ ਬਾਜਵਾ ਨੂੰ ਪਾਰ ਬੁਲਾ ਦਿੱਤਾ ਜਾਵੇ ਅੱਗੇ ਤੋਂ ਅਜਿਹੀ ਹਰਕਤ ਹੋਰ ਕੋਈ ਕਰਨ ਦੀ ਹਿੰਮਤ ਨਾ ਕਰੇ।
ਮਹਾਰਾਜਾ ਖੜਕ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਕੇ ਕੰਵਲ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਦਿੱਤਾ ਜਾਵੇ।”
ਸੰਧਾਂਵਾਲੀਏ ਸਰਦਾਰ ਇਸ ਕੰਮ ਦੇ ਹੱਕ ਵਿੱਚ ਨਹੀਂ ਸਨ। ਧਿਆਨ ਸਿੰਘ ਡੋਗਰੇ ਨੇ ਸੰਧਾਂਵਾਲੀਆ ਨੂੰ ਹੱਕ ਵਿੱਚ ਕਰਨ ਲਈ ਇ ਹ ਗੱਲ ਕਹਿ ਦਿੱਤੀ ਮੈਨੂੰ ਤਾਂ ਇਸ ਤਬਦੀਲੀ ਕਰਨ ਦਾ ਕੋਈ ਫ਼ਰਕ ਨਹੀਂ ਪੈਣਾ ਜਾਂ ਦੱਸੋ ਮੈਨੂੰ ਇਸ ਗੱਲ ਵਿਚ ਕੀ ਲਾਲਚ ਹੈ ਚਾਹੇ ਪਿਉ ਤਖ਼ਤ ਤੇ ਬੈਠਾ ਹੈ ਚਾਹੇ ਪੁੱਤ ਬੈਠ ਜਾਵੇ। ਇੰਨੀ ਗੱਲ ਸੁਣ ਕੇ ਸੰਧਾਂਵਾਲੀਏ ਸਰਦਾਰ ਵੀ ਧਿਆ ਨ ਸਿੰਘ ਦੇ ਹੱਕ ਵਿੱਚ ਹੋ ਗਏ।
ਉਧਰ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਸੋਚ ਰਹੇ ਸਨ ਜੇਕਰ ਧਿਆਨ ਸਿੰਘ ਡੋਗਰੇ ਨੂੰ ਪਰੇ ਕਰ ਦਿੱਤਾ ਜਾਵੇ ਤਾਂ ਸਿੱਖ ਰਾਜ ਬਚਾਇ ਆ ਜਾ ਸਕਦਾ ਹੈ।
ਕਹਿੰਦੇ ਹਨ ਜਦੋਂ ਘਰ ਦੇ ਬੰਦੇ ਹੀ ਦੁਸ਼ਮਣਾਂ ਨਾਲ ਰਲ ਜਾਣ ਤਾਂ ਘਰ ਦੀ ਬਰਬਾਦੀ ਦਾ ਮੁੱਢ ਬੱਝ ਜਾਂਦਾ ਹੈ। ਅੱਜ ਧਿਆਨ ਸਿੰਘ ਡੋਗਰੇ ਦੇ ਨਾਲ ਪ੍ਰੀਵਾਰਿਕ ਮੈਂਬਰ ਸਾਥ ਦੇ ਰਹੇ ਸਨ। ਧਿਆਨ ਸਿੰਘ ਡੋਗਰੇ ਨੇ ਮਨਮਰਜ਼ੀਆਂ ਕਰਨੀਆਂ ਸਨ ਇ ਸ ਕਰਕੇ ਉਸ ਦਾ ਪੈਰ ਥੱਲੇ ਨਹੀਂ ਲਗ ਰਿਹਾ ਸੀ।
8 ਅਕਤੂਬਰ 1839 ਨੂੰ ਸਰਦਾਰ ਸੰਧਾਂਵਾਲੀਏ , ਕੰਵਰ ਨੌਨਿਹਾਲ ਸਿੰਘ, ਤਿੰਨੇ ਡੋਗਰੇ ਭਰਾ, ਗਾਰਡਨਰ, ਰਾਉ ਕੇਸਰ ਸਿੰਘ, ਹੀਰਾ ਸਿੰਘ, ਲਾਲ ਸਿੰਘ ਇਹ ਸਾਰੇ ਇਕੱਠੇ ਹੋ ਕੇ ਸ਼ਾਹੀ ਮਹਿਲਾਂ ਵੱਲ ਜਾਣ ਖ਼ਾਤਰ ਜਦ ਕਿਲ੍ਹੇ ਦਾ ਗੇਟ ਵੜਨ ਲੱਗੇ ਤਾਂ ਗੇਟ ਤੇ ਖੜ੍ਹੇ ਦੋ ਪਹਿਰੇਦਾਰਾਂ ਨੇ ਪੁੱਛਿਆ ਏਸ ਵੇਲੇ ਕਿਧਰ ਜਾ ਰਹੇ ਹੋ ? ਤਾਂ ਇੰਨਾ ਦੋਂਹਾਂ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਅੱਗੇ ਮਹਾਰਾਜਾ ਦਾ ਗੜਵੱਈ ਮਿਲ ਪਿਆ ਉਹ ਵੀ ਧਿਆਨ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਗੋਲੀ ਦਾ ਖੜਾਕ ਸੁਣ ਕੇ ਮਹਾਰਾਜਾ ਕੋਲ ਸੁੱਤਾ ਪਿਆ ਚੇਤ ਸਿੰਘ ਬਾਜਵਾ ਉੱਠ ਕੇ ਲੁਕ ਗਿਆ। ਖੜਾਕ ਸੁਣ ਕੇ ਚੰਦ ਕੌਰ ਵੀ ਮਹਾਰਾਜਾ ਕੋਲ ਆ ਗਈ। ਡੋਗਰਿਆਂ ਜਾਣ ਸਾਰ ਮਹਾਰਾਜਾ ਖੜਕ ਸਿੰਘ ਨੂੰ ਕਾਬੂ ਕਰ ਲਿਆ।
ਫਿਰ ਚੇਤ ਸਿੰਘ ਬਾਜਵੇ ਨੂੰ ਲੱਭ ਕੇ ਮਹਾਰਾਜਾ ਖੜਕ ਸਿੰਘ ਦੇ ਮੂਹਰੇ ਲਿਆ ਖੜ੍ਹਾ ਕੀਤਾ। ਧਿਆਨ ਸਿੰਘ ਨੇ ਮਹਾਰਾਜੇ ਦੀ ਇਕ ਨਾ ਸੁਣੀ। ਚੇਤ ਸਿੰਘ ਨੇ ਵੀ ਆਪਣੀ ਜਾਨ ਬਚਾਉਣ ਖਾਤਰ ਬਥੇਰੇ ਵਾਸਤੇ ਪਾਏ ਪਰ ਕਿਸੇ ਨੇ ਉਸ ਦੀ ਇ ਕ ਨਾ ਮੰਨੀ। ਉਸ ਨੂੰ ਮਹਾਰਾਜਾ ਖੜਕ ਸਿੰਘ ਦੀਆ ਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ। ਧਿਆ ਨ ਸਿੰਘ ਤਾਂ ਮਹਾਰਾਜਾ ਦੇ ਗੋਲੀ ਮਾਰ ਕੇ ਪਾਰ ਬਲਾਉਣ ਨੂੰ ਫਿਰਦਾ ਸੀ। ਪਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਕੋਲ ਹੋਣ ਕਰਕੇ ਇ ਹ ਕੰਮ ਨਾ ਕੀਤਾ।
ਧਿਆਨ ਸਿੰਘ ਡੋਗਰੇ ਦੀ ਦੇਖ ਰੇਖ ਹੇਠ ਮਹਾਰਾਜਾ ਖੜਕ ਸਿੰਘ ਨੂੰ ਲਾਹੌਰੀ ਦਰਵਾਜ਼ੇ ਅੰਦਰ ਸ਼ਾਹੀ ਹਵੇਲੀ ਵਿਚ ਰੱਖਿਆ ਗਿਆ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾਇ ਆ ਗਿਆ । ਧਿਆ ਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ‘ਸ਼ਫੈਦ ਕਸਕਰੀ’ ਅਤੇ ‘ਰਸ ਕਪੂਰ’ ਦੋਨੋਂ ਜ਼ਹਿਰ ਰੋਟੀ ਵਿੱਚ ਮਿਲਾ ਕੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਕੇ ਇ ਹ ਹੌਲੀ ਹੌਲੀ ਮੌਤ ਦੇ ਮੂੰਹ ਵੱਲ ਧੱਕਿਆ ਜਾ ਸਕੇ।
ਧਿਆਨ ਸਿੰਘ ਨੇ ਇਥੇ ਹੀ ਵੱਸ ਨਹੀਂ ਕੀਤਾ ਮਹਾਰਾਜਾ ਖੜਕ ਸਿੰਘ ਨੇ ਪੁੱਤਰ ਕੰਵਲ ਨੌਨਿਹਾਲ ਸਿੰਘ ਨੂੰ ਮਿਲਣ ਲਈ ਬਹੁਤ ਸਨੇਹੇ ਘੱਲੇ ਪਰ ਧਿਆ ਨ ਸਿੰਘ ਡੋਗਰੇ ਨੇ ਪਿਉ ਪੁੱਤ ਵਿੱਚ ਜ਼ਹਿਰ ਘੋਲੀ ਰੱਖਿਆ ਇ ਕ ਦੂਸਰੇ ਨੂੰ ਆ ਪਸ ਵਿਚ ਮਿਲਣ ਨਾ ਦਿੱਤਾ ਸਿਰਫ ਖੜਕ ਸਿੰਘ ਦੀ ਮੌਤ ਤੋਂ ਇ ਕ ਦਿਨ ਪਹਿਲਾਂ ਹੀ ਰੁੱਖੇ ਵਤੀਰੇ ਨਾਲ ਇ ਕ ਦੂਸਰੇ ਨੂੰ ਮਿਲ ਸਕੇ।
ਦੂਸਰੇ ਦਿਨ ਮਹਾਰਾਜਾ ਖੜਕ ਸਿੰਘ 5 ਨਵੰਬਰ 1840 ਨੂੰ ਇ ਕ ਸਾਲ ਅਠਾਈ ਦਿਨ ਨਜਰਬੰਦ ਰਹਿ ਕੇ ਅਕਾਲ ਚਲਾਣਾ ਕਰ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਹੀ ਮਹਾਰਾਜਾ ਖੜਕ ਸਿੰਘ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਣੀ ਚੰਦ ਕੌਰ ਨੂੰ ਛੱਡ ਕੇ ਦੋ ਰਾਣੀਆਂ ਤੇ ਗਿਆਰਾਂ ਦਾਸੀਆ ਂ ਨੂੰ ਚਿਖਾ ਵਿਚ ਬਿਠਾ ਦਿੱਤਾ ਗਿਆ ਅਤੇ 180 ਬੰਦੂਕਾ ਦੀ ਸਲਾਮੀ ਦਿੱਤੀ ਗਈ। ਮਹਾਰਾਜਾ ਕੰਵਰ ਨੌਨਿਹਾਲ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਈ। ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਬਲਣ ਤੋਂ ਇ ਕ ਸਾਲ ਚਾਰ ਕੁ ਮਹੀਨੇ ਬਾਅਦ ਸਿੱਖ ਰਾਜ ਦੇ ਦੂਸਰੇ ਰਾਜੇ ਦੀ ਅਠੱਤੀ ਸਾਲ ਦੀ ਉਮਰ ਵਿੱਚ ਹੀ ਚਿਖਾ ਬਲ ਗਈ। ਇ ਸ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਰਸਮ ਅਨੁਸਾਰ ਇ ਸ਼ਨਾਨ ਕਰਨ ਅਤੇ ਕਪੜੇ ਬਦਲਣ ਲਈ ਛੋਟੀ ਰਾਵੀ ਵੱਲ ਚੱਲਿਆ ਗਿਆ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin