India

ਮੋਦੀ ਨੂੰ ਮੁੜ ਪੀਐੱਮ ਬਣਾ ਸਕਦੇ ਹਨ ਯੋਗੀ

ਲਖਨਊ – ਉੱਤਰ ਪ੍ਰਦੇਸ਼ ਦੀ ਰਣਨੀਤੀ ਸਮਝਣ ਤੇ ਸਮਝਾਉਣ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਯੋਗੀ ’ਤੇ ਉਨ੍ਹਾਂ ਨੂੰ ਯਕੀਨ ਹੈ ਤਾਂ ਮੋਦੀ ਦੇ ਬੂਤੇ ਸਭ ਕੁਝ ਮੁਮਕਿਨ ਨਜ਼ਰ ਆਉਂਦਾ ਹੈ। 2014, 2017 ਤੇ 2019 ਦੀਆਂ ਚੋਣਾਂ ’ਚ ਸੂਬੇ ਦੇ ਲੋਕਾਂ ਦੇ ਮਨ ਤੇ ਮਿਜ਼ਾਜ ਨੂੰ ਜਾਣ ਚੁੱਕੇ ਸ਼ਾਹ ਨੇ ਸਪੱਸ਼ਟ ਕਿਹਾ ਕਿ ਮੋਦੀ ਨੂੰ 2024 ’ਚ ਮੁੜ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ ਤਾਂ 2022 ’ਚ ਯੋਗੀ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣਾ ਹੋਵੇਗਾ। ਗ੍ਰਹਿ ਮੰਤਰੀ ਨੇ ਮੋਦੀ-ਯੋਗੀ ਸਰਕਾਰ ਦੀਆਂ ਤਮਾਮ ਉਪਲਬਧੀਆਂ ਗਿਣਾਉਣ ਦੇ ਨਾਲ ਹੀ ਸੂਬੇ ਦੇ ਸਬੰਧ ’ਚ ਕਿਹਾ ਕਿ ਸਰਕਾਰ ਨੇ ਬਹੁਤ ਕੰਮ ਕੀਤਾ ਪਰ ਪਿਛਲੀ ਸਰਕਾਰ ਏਨੇ ਕੰਮ ਅਧੂਰੇ ਛੱਡ ਗਈ ਕਿ ਹੁਣ ਪੰਜ ਸਾਲ ਦਾ ਸਮੇਂ ਹੋਰ ਚਾਹੀਦਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਇਹ ਭਗਵਾਨ ਰਾਮ, ਕ੍ਰਿਸ਼ਨ, ਬੁੱਧ, ਸੰਤ ਕਬੀਰ, ਮਹਾਰਾਜਾ ਸੁਹੇਲਦੇਵ, ਪੰਡਿਤ ਮਦਨ ਮੋਹਨ ਮਾਲਵੀਯ ਦੀ ਭੂਮੀ ਹੈ ਪਰ ਮੁਗ਼ਲਾਂ ਦੇ ਸ਼ਾਸਨ ਤੋਂ 2017 ’ਚ ਭਾਜਪਾ ਦੀ ਸਰਕਾਰ ਬਣਨ ਤਕ ਸੂਬਾ ਆਪਣੀ ਪਛਾਣ ਤੋਂ ਵੀ ਵੱਖ ਰਿਹਾ। ਭਾਜਪਾ ਸਰਕਾਰ ਨੇ ਸੂਬੇ ਨੂੰ ਉਸ ਦੀ ਪਛਾਣ ਦਿਵਾਈ। ਜਨਤਾ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਇੱਥੋਂ ਲਈ ਤੁਰੰਤ ਕੁਝ ਵੀ ਦੇ ਦਿੰਦੇ ਹਨ। ਹੁਣ ਜੇ 2024 ’ਚ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਹੈ ਤਾਂ ਉਸ ਦੀ ਨੀਂਹ 2022 ’ਚ ਰੱਖਣੀ ਹੋਵੇਗੀ। ਯੋਗੀ ਨੂੰ ਮੁੜ ਤੋਂ ਸੀਐੱਮ ਬਣਾਉਣਾ ਪਵੇਗਾ। ਕੇਂਦਰ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ਗੁੰਡਾ ਰਾਜ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਜਿਹਾ ਇਲਾਜ ਕੀਤਾ ਕਿ ਹੁਣ ਤਾਂ ਦੂਰਬੀਨ ਨਾਲ ਵੀ ਬਾਹੁਬਲੀ ਨਜ਼ਰ ਨਹੀਂ ਆਉਂਦੇ। ਕੈਰਾਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ’ਚ ਕਈ ਹਿਜ਼ਰਤ ਨਹੀਂ ਹੁੰਦੀ। ਹਿਜ਼ਰਤ ਕਰਵਾਉਣ ਵਾਲੇ ਖ਼ੁਦ ਹਿਜ਼ਰਤ ਕਰਨ ਲਈ ਮਜਬੂਰ ਹਨ।ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਨਿਸ਼ਾਨਾ ਲਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਅਖਿਲੇਸ਼ ਐਂਡ ਕੰਪਨੀ ਸਾਨੂੰ ਤਾਅਨੇ ਮਾਰਦੀ ਸੀ ਕਿ ਮੰਦਰ ਉਹੀ ਬਣਵਾਉਣਗੇ ਪਰ ਤਰੀਕ ਨਹੀਂ ਦੱਸਣਗੇ। ਜਨਤਾ ਨੇ ਦੋ ਤਿਹਾਈ ਬਹੁਮਤ ਦਿੱਤਾ। ਪੀਐੱਮ ਮੋਦੀ ਨੇ ਰਾਮ ਜਨਮ ਭੂਮੀ ’ਤੇ ਮੰਦਰ ਦਾ ਨੀਂਹ-ਪੱਥਰ ਰੱਖਿਆ। ਜਲਦ ਹੀ ਉੱਥੇ ਰਾਮਲੱਲਾ ਦਾ ਸ਼ਾਨਦਾਰ ਮੰਦਰ ਬਣੇਗਾ। ਅਖਿਲੇਸ਼ ਨੂੰ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੀ ਸਰਕਾਰ ਨੇ ਨਿਰਦੋਸ਼ ਰਾਮ ਭਗਤਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਅਖਿਲੇਸ਼ ਤਾਂ ਪੰਜ ਹਜ਼ਾਰ ਰੁਪਏ ਚੰਦਾ ਦੇਣ ਤੋਂ ਵੀ ਖੁੰਝ ਗਏ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor