Punjab

ਵਿਦਿਆ ਵੀਚਾਰੀ ਪਰਉਪਕਾਰੀ ਤੇ ਵਿਦਿਆ ਦੇ ਚਾਨਣ ਤੋ ਬਗੈਰ ਮਨੁੱਖ ਪਸ਼ੂ ਸਮਾਨ – ਵਿਧਾਇਕਾ ਜੀਵਨਜੋਤ ਕੌਰ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਤੋ ਦੋ ਮਹਾਂਰਥੀਆਂ ਨੂੰ ਹਰਾ ਕੇ ਨਾਮਣਾ ਖੱਟਣ ਵਾਲੀ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਵਿਦਿਆ ਦੇ ਚਾਨਣ ਮੁਨਾਰੇ ਉਸ ਸਕੂਲ ਵਿੱਚ ਸ਼ਿਰਕਤ ਕੀਤੀ ਜਿਥੋ ਉਹਨਾਂ ਵਿਦਿਆ ਦਾ ਗਿਆਨ ਹਾਸਲ ਕਰਕੇ ਸਮਾਜ ਸੇਵਾ ਵਿੱਚ ਪੈਰ ਧਰਿਆ।

ਵਿਦਿਆ ਦੇ ਖੇਤਰ ਵਿੱਚ ਉੱਚ ਦੁਮਾਲੜੇ ਵਾਲੀ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਵਿਖੇ ਬੱਚਿਆ ਨੂੰ ਸੰਬੋਧਨ ਕਰਦਿਆ ਵਿਧਾਇਕਾਂ ਬੀਬੀ ਜੀਵਨਜੋਤ ਕੌਰ ਨੇ ਕਿਹਾ ਕਿ ਵਿਦਿਆ ਵੀਚਾਰੀ ਪਰਉਪਕਾਰੀ ਹੁੰਦੀ ਹੈ ਤੇ ਵਿਦਿਆ ਦੇ ਚਾਨਣ ਤੋ ਬਗੈਰ ਮਨੁੱਖ ਪਸ਼ੂ ਸਮਾਨ ਹੁੰਦਾ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਵੀ ਹੁੰਦੀ ਹੈ। ਉਹਨਾਂ ਕਿਹਾ ਕਿ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਵਿੱਚੋ ਬਹੁਤ ਸਾਰੀਆ ਵਿਦਿਆਰਥਣਾਂ ਵਿਦਿਆ ਹਾਸਲ ਕਰਕੇ ਸਰਕਾਰੀ ਤੇ ਗੈਰ ਸਰਕਾਰੀ  ਸੰਸਥਾ ਵਿੱਚ ਉੱਚ ਆਹੁਦਿਆ ਤੇ ਪੁੱਜ ਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ ਜਿਹਨਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਮਾਜਿਕ ਖੇਤਰ ਵਿੱਚ ਉਹਨਾਂ ਨੇ ਲੋਕ ਸੇਵਾ ਬਹੁਤ ਕੀਤੀ ਤੇ ਜੇਲ਼ ਵਿੱਚ ਜਾ ਕੇ ਵੀ ਔਰਤ ਕੈਦੀਆਂ ਦੇ ਕਈ ਪ੍ਰਕਾਰ ਦੁੱਖਾਂ ਦਾ ਨਿਵਾਰਣ ਕੀਤਾ। ਅੱਜ ਉਹ ਉਸ ਵਿਧਾਨ ਸਭਾ ਦੇ ਮੰਦਰ ਵਿੱਚ ਪੁੱਜ ਚੁੱਕੀ ਹੈ ਜਿਥੇ ਲੋਕ ਹਿੱਤੂ ਕਨੂਂਨ ਬਣਾ ਕੇ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸੰਸਥਾਂ ਦੇ ਡਾਇਰੈਕਟਰ ਸ੍ਰ ਜਗਦੀਸ਼ ਸਿੰਘ ਜਿਹਨਾਂ ਨੂੰ ਆਮ ਤੌਰ ‘ਤੇ ਪ੍ਰਿੰਸੀਪਲ ਦੇ ਹੀ ਲਕਬ ਨਾਲ ਜਾਣਿਆ ਜਾਂਦਾ ਹੈ ਦਾ ਸੰਸਥਾ ਨੂੰ ਕਾਮਯਾਬ ਕਰਨ ਵਿੱਚ ਅਹਿਮ ਰੋਲ ਹੀ ਨਹੀ ਰਿਹਾ ਸਗੋ ਸੰਸਥਾ ਦਾ ਵਿਸਥਾਰ ਕਰਨ ਵਿੱਚ ਉਹਨਾਂ ਨੇ ਅਥਾਹ ਬੇਮਿਸਾਲ ਮਿਹਨਤ ਕੀਤੀ। ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾ ਜਿਸ ਨੂੰ ਆਮ ਤੌਰ ਤੇ ਫੋਰ ਐਸ ਸੰਸਥਾ ਨਾਲ ਜਾਣਿਆ ਜਾਂਦਾ ਹੈ ਵਿੱਚੋ ਵਿਦਿਆ ਹਾਸਲ ਕਰਕੇ ਬੱਚੀਆਂ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਬੈਕਿੰਗ ਖੇਤਰ ਵਿੱਚ ਇਸ ਸੰਸਥਾ ਦੀਆਂ ਬੱਚੀਆਂ ਨੇ ਕ੍ਰਾਂਤੀਕਾਰੀ ਕਾਰਜ ਕੀਤੇ ਹਨ। ਉਹਨਾਂ ਕਿਹਾ ਕਿ ਡਾਇਰੈਕਟਰ ਸਾਹਿਬ ਉਹਨਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਡਾਇਰੈਕਟਰ ਸਾੇਹਬ ਨੇ ਉਹਨਾਂ ਨੂੰ ਹਮੇਸ਼ਾਂ ਹੀ ਉਤਸ਼ਾਹਿਤ ਕੀਤਾ ਜਿਸ ਕਰਕੇ ਅੱਜ ਉਹ ਇੱਕ ਉਸਾਰੂ ਮੁਕਾਮ ਤੇ ਪੁੱਜ ਸਕੀ ਹੈ।

ਡਾਇਰੈਕਟਰ ਸ੍ਰ ਜਗਦੀਸ਼ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅੱਜ ਬੇਹੱਦ ਖੁਸ਼ੀ ਹੋਈ ਹੈ ਕਿ ਫੋਰ ਐਸ ਸਕੂਲ ਦੀ ਬੱਚੀ ਦੋ ਵੱਖ ਵੱਖ ਪਾਰਟੀਆ ਦੇ ਧੁਨੰਤਰ ਜਰਨੈਲਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ “ਫੀਲਡ ਮਾਰਸ਼ਲ” ਬਣਨ ਵਿੱਚ ਕਾਮਯਾਬ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਜੀਵਨਜੋਤ ਕੌਰ ਕੋਲੋ ਸਮਾਜ ਤੇ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਂ ਨੂੰ ਕਈ ਆਸਾਂ ਹਨ ਤੇ ਉਹਨਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਸਕੂਲ ਦੀ ਇਹ ਵਿਦਿਆਰਥਣ ਆਸਾਂ ਤੇ ਉਮੀਦਾਂ ਤੇ ਖਰੀ ਉਤਰੇਗੀ। ਸੰਸਥਾ ਦੇ ਸਮੂਹ ਵਿਦਿਆਰਥੀਆ ਤੇੇ ਸਟਾਫ ਨੇ ਬੀਬੀ ਜੀਵਨਜੋਤ ਕੌਰ ਦੀ ਵਡੇਰੀ ਉਮਰ ਦੀ ਕਾਮਨਾ ਕੀਤੀ। ਇਸ ਸਮੇ ਗੁਰਪ੍ਰੀਤ ਸਿੰਘ ਮੈਨੇਜਰ ਪ੍ਰਾਪਰਟੀ ਤੇ ਹੋਰ ਸਟਾਫ ਤੇ ਬੱਚੀਆ ਹਾਜ਼ਰ ਸਨ।

Related posts

ਐਡਵੋਕੇਟ ਧਾਮੀ ਨੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਸਮੁੱਚੀ ਰਿਪੋਰਟ ਭੇਜੀ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

editor

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

editor