Sport

ਵਿਰਾਟ ਕੋਹਲੀ ਮੋਹਾਲੀ ਸਟੇਡੀਅਮ ‘ਚ ਆਪਣਾ 100ਵਾਂ ਮੈਚ ਖੇਡਣਗੇ

ਚੰਡੀਗੜ੍ਹ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਚੰਡੀਗੜ੍ਹ ਪਹੁੰਚ ਗਏ ਹਨ। ਉਹ ਚਾਰਟਰਡ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚੇ। ਵਿਰਾਟ ਕੋਹਲੀ ਲਈ ਇਹ ਟੈਸਟ ਬਹੁਤ ਮਹੱਤਵਪੂਰਨ ਹੋਵੇਗਾ, ਉਹ ਮੋਹਾਲੀ ਸਟੇਡੀਅਮ ‘ਚ ਆਪਣਾ 100ਵਾਂ ਮੈਚ ਖੇਡਣ ਜਾ ਰਹੇ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ 4 ਤੋਂ 8 ਮਾਰਚ ਤਕ ਮੋਹਾਲੀ ਦੇ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।

ਸਾਲ 2011 ‘ਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਵਿਰਾਟ ਕੋਹਲੀ ਨੇ 99 ਟੈਸਟ ਮੈਚਾਂ ‘ਚ 50 ਤੋਂ ਜ਼ਿਆਦਾ ਦੀ ਔਸਤ ਨਾਲ 7962 ਦੌੜਾਂ ਬਣਾਈਆਂ ਹਨ ਅਤੇ 100ਵੇਂ ਟੈਸਟ ਮੈਚ ‘ਚ ਉਹ 18ਵਾਂ ਸੈਂਕੜਾ ਪੂਰਾ ਕਰਨ ਦੇ ਨਾਲ-ਨਾਲ 8 ਹਜ਼ਾਰੀ ਬਣ ਸਕਦੇ ਹਨ। ਵਿਰਾਟ ਕੋਹਲੀ ਨੂੰ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ 100ਵਾਂ ਟੈਸਟ ਮੈਚ ਖੇਡਣ ਦਾ ਮੌਕਾ ਮਿਲੇਗਾ, ਜਿਸ ਵਿੱਚ ਭਾਰਤੀ ਟੀਮ ਨੇ 2011 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ‘ਚ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ।

ਭਾਰਤੀ ਟੀਮ ਦੇ ਖਿਡਾਰੀਆਂ ਨੇ ਸਟੇਡੀਅਮ ਪਹੁੰਚ ਕੇ ਕਾਫੀ ਪਸੀਨਾ ਵਹਾਇਆ ਪਰ ਉਨ੍ਹਾਂ ਨੇ ਨੈੱਟ ਪ੍ਰੈਕਟਿਸ ਨਹੀਂ ਕੀਤੀ। ਟੀਮ ਦੁਪਹਿਰ 1 ਵਜੇ ਤੋਂ ਬਾਅਦ ਨੈੱਟ ਅਭਿਆਸ ਕਰੇਗੀ। ਇਸ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਦਾ ਸਮਾਂ ਦੁਪਹਿਰ 12 ਵਜੇ ਰੱਖਿਆ ਗਿਆ ਸੀ ਪਰ ਮੀਂਹ ਕਾਰਨ ਇਸ ਦਾ ਸਮਾਂ ਬਦਲ ਦਿੱਤਾ ਗਿਆ। ਟੀਮ ਦੇ ਖਿਡਾਰੀ ਸ਼ੁਭਮਨ ਗਿੱਲ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਹਨੁਮਾ ਵਿਹਾਰੀ, ਜਯੰਤ ਯਾਦਵ, ਸੌਰਭ ਕੁਮਾਰ ਅਤੇ ਮਯੰਕ ਅਗਰਵਾਲ ਨੈੱਟ ਅਭਿਆਸ ਕਰਨਗੇ। ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਨੂੰ ਬਾਇਓ ਬਬਲ ਵਿੱਚ ਕਰਵਾਇਆ ਜਾ ਰਿਹਾ ਹੈ। ਅਜਿਹੇ ‘ਚ ਸਟੇਡੀਅਮ ‘ਚ ਪ੍ਰੈਕਟਿਸ ਸੈਸ਼ਨ ਦੌਰਾਨ ਸਖਤੀ ਵਰਤੀ ਜਾ ਰਹੀ ਹੈ। ਖਿਡਾਰੀਆਂ ਦੇ ਆਉਣ ਅਤੇ ਜਾਣ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।

ਖਾਸ ਗੱਲ ਇਹ ਰਹੀ ਕਿ ਟੀਮ ਨੂੰ ਬੱਲੇਬਾਜ਼ੀ ਦੀ ਨੈੱਟ ਪ੍ਰੈਕਟਿਸ ਕਰਾਉਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ 11 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਇਨ੍ਹਾਂ ਖਿਡਾਰੀਆਂ ਨੂੰ ਪੀਸੀਏ ਵੱਲੋਂ ਬੋਬਲ ਵਿੱਚ ਵੀ ਰੱਖਿਆ ਗਿਆ ਹੈ। ਪ੍ਰੈਕਟਿਸ ਸੈਸ਼ਨ ਵਿੱਚ ਰਮਨਦੀਪ, ਸਾਹਿਲ ਖਾਨ, ਹੈਰੀ ਧਾਲੀਵਾਲ, ਲਵਦੀਪ, ਅਭਿਨਵ ਸ਼ਰਮਾ, ਰੋਹਿਤ ਕੁਮਾਰ, ਪ੍ਰਿੰਸ ਬਲਬੰਤ ਰਾਏ, ਆਰਿਆਮਨ ਸਿੰਘ, ਗੌਰਵ ਚੌਧਰੀ, ਤੇਜਪ੍ਰੀਤ ਸਿੰਘ ਅਤੇ ਸਕਸ਼ਮ ਸ਼ਾਮਲ ਹਨ। ਇਹ ਖਿਡਾਰੀ ਅਭਿਆਸ ਸੈਸ਼ਨ ‘ਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹਨ।

ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਟੈਸਟ ਟੀਮ ਦੇ 10 ਖਿਡਾਰੀ ਵੀ ਚੰਡੀਗੜ੍ਹ ਪਹੁੰਚ ਗਏ ਹਨ। ਇਨ੍ਹਾਂ ਖਿਡਾਰੀਆਂ ਵਿੱਚ ਅਜੰਤਾ ਮਦੂਰਾਸਿੰਘੇ, ਦਰਸ਼ਨਾ ਗਮਾਗੇ, ਐਂਜੇਲੋ ਮੈਥਿਊਜ਼, ਲਾਹਿਰੂ ਥਿਰੀਮਾਨੇ, ਦਿਮੁਥ ਕਰੁਣਾਰਤਨੇ, ਸੁਰੰਗਾ ਲਕਮਲ, ਅਵਿਸ਼ਕਾ ਗੁਣਵਰਧਨੇ, ਪ੍ਰਭਾਤ ਕੁਮਾਰਗੇ, ਵਿਸ਼ਵਾ ਫਰਨਾਂਡੋ ਅਤੇ ਲਸਿਥ ਐਂਬੁਲਡੇਨੀਆ ਸ਼ਾਮਲ ਹਨ। ਦੋ ਖਿਡਾਰੀ 28 ਫਰਵਰੀ ਨੂੰ ਟੀਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਕੁਆਰੰਟੀਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਅਭਿਆਸ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

Related posts

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor

ਵਿਸ਼ਵ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ

editor