Punjab

ਵੋਟਰ ਆਪਣੀ ਖਾਮੋਸ਼ੀ ਤੋੜਣ ਤਾਂ ਹੀ ਵਾਤਾਵਰਣ ਬਚ ਸਕਦੈ : ਸੰਤ ਸੀਚੇਵਾਲ

ਸ੍ਰੀ ਮੁਕਤਸਰ ਸਾਹਿਬ – ਲੋਕ ਮੁੱਦੇ ਕਦੇ ਵੀ ਵੋਟ ਮੁੱਦੇ ਨਹੀਂ ਬਣਦੇ ਇਸ ਲਈ ਵੋਟਰਾਂ ਨੂੰ ਖੁਦ ਆਪਣੀ ਖਾਮੋਸ਼ੀ ਤੋੜ ਕੇ ਆਪਣੀਆਂ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਨਾਲ ਜੁੜਿਆ ਵਾਤਾਵਰਣ ਪ੍ਰਦੂਸ਼ਨ ਦਾ ਮਸਲਾ ਸਿਆਸਤਦਾਨਾਂ ਮੂਹਰੇ ਰੱਖਣਾ ਹੋਵੇਗਾ ਤੇ ਸਿਆਸੀ ਪਾਰਟੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਖਾਤਮੇ ਦਾ ਮੁੱਦਾ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਲਈ ਮਜ਼ਬੂਰ ਕਰਨਾ ਹੋਵੇਗਾ ਤਾਂ ਹੀ ਇਹ ਦੁਨੀਆ ਆਦਮੀ ਦੇ ਜਿਉਣ ਜੋਗੀ ਬਣ ਸਕਦੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਵਾਤਾਵਰਣ ਪ੍ਰੇਮੀ ਰਾਸ਼ਟਰਪਤੀ ਐਵਾਰਡ ਜੇਤੂ ਸੰਤ ਬਾਬਾ ਸੀਚੇਵਾਲ ਨੇ ਵਾਤਾਵਰਣ ਸਬੰਧੀ ਲੋਕ ਮਨੋਰਥ ਪੱਤਰ ਜਾਰੀ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਹੋਰ ਚੁੱਪ ਨਾ ਰਹਿਣ ਅਤੇ ਆਪਣੇ ਜਲ, ਹਵਾ ਅਤੇ ਧਰਤੀ ਨੂੰ ਬਚਾਉਣ ਲਈ ਮੂੰਹ ਖੋਲਣ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵਾਤਾਵਰਣ ਸਬੰਧੀ ਪੰਜ ਸਾਲ ਦਾ ਪ੍ਰੋਗਰਾਮ ਦੇਣ ਤਾਂ ਜੋ ਲੰਬੀਆਂ ਸਕੀਮਾਂ ਰਾਂਹੀ ਵਿਗੜੇ ਇਸ ਸਿਸਟਮ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਚੁੱਪੀ ਨੇ ‘ਬਰੇਨ ਡਰੇਨ ਅਤੇ ਰੇਨ ਡਰੇਨ’ ਕਰ ਦਿੱਤਾ ਹੈ। ਜਿਸ ਕਰਕੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਸਾਡੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦਾ ਬਦਲਵਾਂ ਪ੍ਰਬੰਧ ਕਰਨ ਅਤੇ ਸੀਵਰੇਜ ਸਿਸਟਮ ਨੂੰ ਦਰੁੱਸਤ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ। ਇਸਤੋਂ ਬਿਨਾਂ ਰੁੱਖਾਂ ਦੇ ਬਚਾਓ ਲਈ ਵੀ ਵੱਡੇ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦ ਬਾਜਾ ਪ੍ਰਧਾਨ ਭਾਈ ਘਨੱਈਆ ਕੈਸਰ ਰੋਕੋ ਸੇਵਾ ਸੁਸਾਇਟੀ ਸਮੇਤ ਹੋਰ ਲੋਕ ਵੀ ਮੌਜੂਦ ਸਨ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor