Story

  ਸਰਕਾਰੀ ਕੂਟਨੀਤੀਆਂ।

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਪਿੰਡ ਦੀ ਸੱਥ ਵਿੱਚ ਬੈਠੇ ਕਿਸਾਨ ਤੇ ਮਜ਼ਦੂਰ ਸਰਕਾਰੀ ਨੀਤੀਆਂ ਬਾਰੇ ਬਹਿਸ ਕਰ ਰਹੇ ਸਨ। ਇੱਕ ਤੇਜ਼ ਤਰਾਰ ਜਿਹਾ ਗੱਭਰੂ ਬੋਲਿਆ, “ਲਉ ਵੇਖ ਲਉ ਟੀ.ਵੀ. ਚੈਨਲਾਂ ਦੇ ਕੰਮ। ਖੇਤੀਬਾੜੀ ਆਰਡੀਨੈਂਸਾਂ ਕਾਰਨ ਕਿਸਾਨ ਤੇ ਮਜ਼ਦੂਰ ਭੁੱਖ ਨਾਲ ਮਰਨ ਕਿਨਾਰੇ ਪਹੁੰਚਣ ਵਾਲੇ ਆ ਤੇ ਇਹ ਰੀਆ ਚੱਕਰਵਰਤੀ ਅਤੇ ਕੰਗਣਾ ਰਾਣਾਵਤ ਦੀਆਂ ਖਬਰਾਂ ਤੋਂ ਇਲਾਵਾ ਕੋਈ ਖਬਰ ਈ ਨਹੀਂ ਵਿਖਾ ਰਹੇ। ਕਿਸੇ ਨੈਸ਼ਨਲ ਚੈਨਲ ਨੇ ਹਰਿਆਣਾ ਤੇ ਪੰਜਾਬ ਵਿੱਚ ਚੱਲ ਰਹੀ ਕਿਸਾਨ ਐਜੀਟੇਸ਼ਨ ਬਾਰੇ ਦੋ ਮਿੰਟ ਦੀ ਖਬਰ ਨਹੀਂ ਵਿਖਾਈ, ਹੱਦ ਹੋਗੀ ਯਾਰ।” ਨਜ਼ਦੀਕ ਬੈਠਾ ਹੰਢਿਆ ਵਰਤਿਆ ਬਾਬਾ ਜੋਰਾ ਸਿੰਘ ਬੋਲਿਆ, “ਆਪਣੇ ਪਿੰਡ ਦੇ ਮੀਤੇ ਸਕੀਮੀ ਦਾ ਮੁੰਡਾ ‘ਗੂਠਾ ਚੁੰਘਣੋ ਨਈਂ ਸੀ ਹਟਦਾ। ਉਸ ਨੇ ਮੁੰਡੇ ਨੂੰ ਢਿੱਲੀ ਜਿਹੀ ਨਿੱਕਰ ਪਵਾ ਦਿੱਤੀ। ਮੁੰਡਾ ‘ਗੂਠਾ ਭੁੱਲ ਕੇ ਸਾਰਾ ਦਿਨ ਨਿੱਕਰ ਨੂੰ ਡਿੱਗਣ ਤੋਂ ਬਚਾਉਣ ਲਈ ਫੜ੍ਹੀ ਫਿਰੇ, ਚਾਰ ਦਿਨਾਂ ਵਿੱਚ ਈ ‘ਗੂਠਾ ਚੁੰਘਣਾ ਭੁੱਲ ਗਿਆ ਗਿਆ। ਇਸੇ ਤਰਾਂ ਸਰਕਾਰ ਨੇ ਸਿੱਖਿਆ ਦੇ ਡਿੱਗਦੇ ਮਿਆਰ, ਸਿਹਤ ਸਹੂਲਤਾਂ ਦੀ ਬਦਹਾਲੀ, ਕਰੋਨਾ ਦੇ ਕਹਿਰ, ਚੀਨ ਸੰਕਟ, ਭੁੱਖਮਰੀ, ਗਰੀਬੀ, ਨਿੱਤ ਵਧਦੇ ਤੇਲ ਦੇ ਰੇਟਾਂ ਅਤੇ ਬੇਰੋਜ਼ਗਾਰੀ ਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਨਤਾ ਨੂੰ ਰੀਆ ਚੱਕਰਵਰਤੀ ਡਰੱਗ ਕੇਸ, ਕੰਗਣਾ ਰਾਣਾਵਤ ਦੀ ਸਕਿਉਰਟੀ, ਸੁਸ਼ਾਂਤ ਰਾਜਪੂਤ ਦੀ ਮੌਤ ਅਤੇ ਜਯਾ ਬੱਚਨ ਦੇ ਬਿਆਨਾਂ ਆਦਿ ਬਾਰੇ ਬੇਸਿਰ ਪੈਰ ਤੇ ਫਜ਼ੂਲ ਦੀਆਂ ਟੀ.ਵੀ ਬਹਿਸਾਂ ਦੀ ਢਿੱਲੀ ਨਿੱਕਰ ਪਹਿਨਾ ਦਿੱਤੀ ਹੈ। ਹੁਣ ਜਨਤਾ ਦਾ ਸਾਰਾ ਧਿਆਨ ਅਸਲੀ ਮੁੱਦਿਆਂ ਤੋਂ ਹਟ ਕੇ ਢਿੱਲੀ ਨਿੱਕਰ ਨੂੰ ਸੰਭਾਲਣ ‘ਤੇ ਲੱਗਾ ਹੋਇਆ ਹੈ।”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin